ਘੱਟ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ ਦਾ ਸਫਲ ਪ੍ਰੀਖਣ
Saturday, Oct 05, 2024 - 07:40 PM (IST)
ਨਵੀਂ ਦਿੱਲੀ (ਏਜੰਸੀ)- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਤਕਨੀਕੀ ਤੌਰ ’ਤੇ ਉੱਨਤ ਚੌਥੀ ਪੀੜ੍ਹੀ ਦੀ ਘੱਟ ਦੂਰੀ ਵਾਲੀ ਹਵਾਈ ਰੱਖਿਆ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲਾ ਨੇ ਸ਼ਨੀਵਾਰ ਇੱਥੇ ਦੱਸਿਆ ਕਿ ਇਹ ਪ੍ਰੀਖਣ ਰਾਜਸਥਾਨ ਦੀ ਪੋਖਰਨ ਫੀਲਡ ਫਾਇਰਿੰਗ ਰੇਂਜ ’ਚ ਕੀਤਾ ਗਿਆ।
ਇਹ ਵੀ ਪੜ੍ਹੋ: ਜੈਸ਼-ਏ-ਮੁਹੰਮਦ ਮਾਮਲੇ 'ਚ NIA ਨੇ ਦਿੱਲੀ ਸਮੇਤ 5 ਸੂਬਿਆਂ 'ਚ ਕੀਤੀ ਛਾਪੇਮਾਰੀ
ਇਨ੍ਹਾਂ ਵਿਕਾਸ ਪ੍ਰੀਖਣਾਂ ਨੇ ਵੱਖ-ਵੱਖ ਨਿਸ਼ਾਨਾ ਲਾਉਣ ਵਾਲੇ ਦ੍ਰਿਸ਼ਾਂ ’ਚ ਹਥਿਆਰ ਪ੍ਰਣਾਲੀ ਦੀ ‘ਹਿੱਟ-ਟੂ-ਕਿੱਲ’ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ. ਆਰ. ਡੀ. ਓ. ਤੇ ਭਾਰਤੀ ਫੌਜ ਨੂੰ ਸਫਲ ਪ੍ਰੀਖਣ ਲਈ ਵਧਾਈ ਦਿੱਤੀ।
ਇਹ ਵੀ ਪੜ੍ਹੋ: PTI ਨੇਤਾਵਾਂ ਨੇ ਜੈਸ਼ੰਕਰ ਨੂੰ ਪਾਕਿ ਸਰਕਾਰ ਖਿਲਾਫ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8