''ਪ੍ਰਲਯ'' ਮਿਜ਼ਾਈਲ ਦਾ ਕੀਤਾ ਗਿਆ ਸਫ਼ਲ ਪ੍ਰੀਖਣ, 500 ਕਿਲੋਮੀਟਰ ਤੱਕ ਮਾਰ ਕਰਨ ''ਚ ਸਮਰੱਥ
Wednesday, Dec 22, 2021 - 03:01 PM (IST)
ਨਵੀਂ ਦਿੱਲੀ (ਵਾਰਤਾ)- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਦੇਸ਼ 'ਚ ਹੀ ਵਿਕਸਿਤ ਸਤਿਹ ਤੋਂ ਸਤਿਹ 'ਤੇ ਮਾਰ ਕਰਨ ਵਾਲੀ 'ਪ੍ਰਲਯ' ਮਿਜ਼ਾਈਲ ਦਾ ਬੁੱਧਵਾਰ ਨੂੰ ਸਫ਼ਲ ਪ੍ਰੀਖਣ ਕੀਤਾ। ਪ੍ਰਲਯ ਦਾ ਪ੍ਰੀਖਣ ਓਡੀਸ਼ਾ 'ਚ ਡਾ. ਏ.ਪੀ.ਜੀ. ਅਬਦੁਲ ਕਲਾਮ ਦੀਪ ਤੋਂ ਕੀਤਾ ਗਿਆ ਅਤੇ ਇਸ ਨੇ ਆਪਣੇ ਸਾਰੇ ਟੀਚਿਆਂ ਨੂੰ ਪੂਰਾ ਕੀਤਾ।
ਇਹ ਵੀ ਪੜ੍ਹੋ : ਓਮੀਕ੍ਰੋਨ ਨੇ ਵਧਾਈ ਕੇਂਦਰ ਸਰਕਾਰ ਦੀ ਟੈਨਸ਼ਨ, PM ਮੋਦੀ ਵੀਰਵਾਰ ਅਧਿਕਾਰੀਆਂ ਨਾਲ ਕਰਨਗੇ ਬੈਠਕ
ਪ੍ਰੀਖਣ ਦੌਰਾਨ ਮਿਜ਼ਾਈਲ ਦੀਆਂ ਸਾਰੀਆਂ ਪ੍ਰਣਾਲੀਆਂ ਨੇ ਸਫ਼ਲਤਾ ਦੇ ਨਾਲ ਕੰਮ ਕੀਤਾ ਅਤੇ ਪੂਰੀ ਸਟੀਕਤਾ ਨਾਲ ਨਿਸ਼ਾਨੇ ਨੂੰ ਭੇਦਿਆ। ਨਵੀਂ ਤਕਨਾਲੋਜੀ ਨਾਲ ਲੈੱਸ ਇਸ ਮਿਜ਼ਾਈਲ ਨੂੰ ਮੋਬਾਇਲ ਲਾਂਚਰ ਨਾਲ ਦਾਗ਼ਿਆ ਜਾ ਸਕਦਾ ਹੈ ਅਤੇ 150 ਤੋਂ 500 ਕਿਲੋਮੀਟਰ ਤੱਕ ਮਾਰ ਕਰਨ 'ਚ ਸਮਰੱਥ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਚੀਫ਼ ਡਾ. ਜੀ. ਸਤੀਸ਼ ਰੈੱਡੀ ਨੇ ਮਿਜ਼ਾਈਲ ਦੇ ਵਿਕਾਸ ਅਤੇ ਪ੍ਰੀਖਣ ਨਾਲ ਜੁੜੀਆਂ ਟੀਮਾਂ ਨੂੰ ਵਧਾਈ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ