ਜੰਗੀ ਬੇੜੇ ਤੋਂ ਉਡਾਣ ਭਰਨ ਤੇ ਲੈਂਡਿੰਗ ਦਾ ਹੋਇਆ ਸਫਲ ਪ੍ਰੀਖਣ

09/30/2019 10:53:01 PM

ਨਵੀਂ ਦਿੱਲੀ – ਦੇਸ਼ ਵਿਚ ਬਣੇ ਹਲਕੇ ਲੜਾਕੂ ਹਵਾਈ ਜਹਾਜ਼ ਦੀ ਸਮੁੰਦਰੀ ਫੌਜ ਇਕਾਈ ਨੇ ਜੰਗੀ ਬੇੜੇ ਤੋਂ ਉਡਾਣ ਭਰਨ ਅਤੇ ਵਾਪਸ ਉਸ ’ਤੇ ਉਤਰਣ ਨਾਲ ਸਬੰਧਤ ਟੈਕਨਾਲੋਜੀ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ। ਇਹ ਪ੍ਰੀਖਣ ਜੰਗੀ ਬੇੜੇ ਦੀ ਬਜਾਏ ਇਕ ਵਿਸ਼ੇਸ਼ ਤਰ੍ਹਾਂ ਦੀ ਪ੍ਰੀਖਣ ਪੱਟੀ ’ਤੇ ਕੀਤਾ ਗਿਆ।

ਰੱਖਿਆ ਮੰਤਰਾਲਾ ਮੁਤਾਬਕ ਹੁਣ ਤੱਕ ਹਲਕੇ ਲੜਾਕੂ ਹਵਾਈ ਜਹਾਜ਼ ਨੇ ਇਕ ਵਾਰ ਜੰਗੀ ਬੇੜੇ ਤੋਂ ਜਾਂ ਤਾਂ ਉਡਾਣ ਭਰੀ ਸੀ ਜਾਂ ਲੈਂਡਿੰਗ ਕੀਤੀ ਸੀ। 29 ਸਤੰਬਰ ਨੂੰ ਸਮੁੁੰਦਰੀ ਫੌਜ ਦੇ ਗੋਆ ਸਥਿਤ ਹੰਸਾ ਸਮੁੰਦਰੀ ਫੌਜ ਦੇ ਅੱਡੇ ਦੀ ਪ੍ਰੀਖਣ ਪੱਟੀ ’ਤੇ ਹਲਕੇ ਲੜਾਕੂ ਹਵਾਈ ਜਹਾਜ਼ ਨੇ ਇਕ ਹੀ ਵਾਰ ’ਚ ਉਡਾਣ ਭਰਨ ਅਤੇ ਵਾਪਸ ਉਸ ’ਤੇ ਉਤਰਣ ਦਾ ਚੱਕਰ ਪੂਰਾ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ। ਹਵਾਈ ਅੱਡੇ ਨੇ ਪ੍ਰੀਖਣ ਪੱਟੀ ਤੋਂ ਸ਼ਾਮ 4 ਵੱਜ ਕੇ 21 ਮਿੰਟ ’ਤੇ ਉਡਾਣ ਭਰੀ ਅਤੇ 4 ਵੱਜ ਕੇ 31 ਮਿੰਟ ’ਤੇ ਲੈਂਡਿੰਗ ਕੀਤੀ।

ਅਸਲ ਵਿਚ ਜੰਗੀ ਬੇੜੇ ਉੱਤੇ ਉਤਰਣ ਵਾਲੇ ਹਵਾਈ ਜਹਾਜ਼ਾਂ ਨੂੰ ਪੱਟੜੀ ’ਤੇ ਉਤਰਣ ਪਿੱਛੋਂ ਇਕ ਵਿਸ਼ੇਸ਼ ਕਿਸਮ ਦੀ ਤਾਰ ਨਾਲ ਰੋਕਿਆ ਜਾਂਦਾ ਹੈ। ਇਸ ਤਾਰ ਨੂੰ ਜੰਗੀ ਬੇੜੇ ਵਿਚ ਅਟਕਾਇਆ ਜਾਂਦਾ ਹੈ, ਜੋ ਉਸ ਨੂੰ ਪਿੱਛੇ ਵਲ ਖਿੱਚ ਲੈਂਦੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲ ਪ੍ਰੀਖਣ ਲਈ ਡੀ. ਆਰ. ਡੀ. ਓ., ਏ. ਡੀ. ਏ., ਐੱਚ. ਏ. ਐੱਲ. ਅਤੇ ਸਮੁੰਦਰੀ ਫੌਜ ਨੂੰ ਵਧਾਈ ਦਿੱਤੀ ਹੈ।


Inder Prajapati

Content Editor

Related News