ਖੇਤਾਂ ''ਚ ਹੋਈ ਫ਼ੌਜ ਦੇ ਹੈਲੀਕਾਪਟਰ ਦੀ ਲੈਂਡਿੰਗ, ਲੋਕ ਲੈਣ ਲੱਗ ਪਏ ਸੈਲਫ਼ੀਆਂ

Sunday, May 05, 2024 - 11:00 AM (IST)

ਖੇਤਾਂ ''ਚ ਹੋਈ ਫ਼ੌਜ ਦੇ ਹੈਲੀਕਾਪਟਰ ਦੀ ਲੈਂਡਿੰਗ, ਲੋਕ ਲੈਣ ਲੱਗ ਪਏ ਸੈਲਫ਼ੀਆਂ

ਮੁੰਬਈ- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਭਾਰਤੀ ਫ਼ੌਜ ਦੇ ਏ. ਐੱਲ. ਐੱਚ. ਧਰੁਵ ਹੈਲੀਕਾਪਟਰ ਦੀ ਸਾਵਧਾਨੀ ਤੌਰ 'ਤੇ ਲੈਂਡਿੰਗ ਹੋਈ। ਦੱਸ ਦੇਈਏ ਕਿ ਏ. ਐੱਲ. ਐੱਚ. ਧਰੁਵ ਹੈਲੀਕਾਪਟਰ ਦੀ ਲੈਂਡਿੰਗ ਸਾਂਗਲੀ ਜ਼ਿਲ੍ਹੇ ਦੇ ਇਕ ਪਿੰਡ ਕੋਲ ਖੇਤ ਵਿਚ ਹੋਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਹੈਲੀਕਾਪਟਰ ਹਵਾ 'ਚ ਸੀ ਤਾਂ ਉਸ ਸਮੇਂ ਵਧੇਰੇ ਕੰਬਣੀ ਮਹਿਸੂਸ ਕਰਨ ਮਗਰੋਂ ਲੈਂਡਿੰਗ ਹੋਈ।

ਇਹ ਵੀ ਪੜ੍ਹੋ- ਝੋਟੇ ’ਤੇ ਸਵਾਰ ਹੋ ਕੇ ਨਾਮਜ਼ਦਗੀ ਭਰਨ ਪਹੁੰਚਿਆ ਉਮੀਦਵਾਰ, ਹਰ ਕੋਈ ਤੱਕਦਾ ਹੀ ਰਹਿ ਗਿਆ

ਇਕ ਨਿਊਜ਼ ਏਜੰਸੀ ਨੇ ਖੇਤਾਂ ਵਿਚ ਹੈਲੀਕਾਪਟਰ ਦੀ ਲੈਂਡਿੰਗ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸ਼ੇਅਰ ਕੀਤਾ। ਇਸ ਵੀਡੀਓ ਵਿਚ ਹੈਲੀਕਾਪਟਰ ਦੇ ਆਲੇ-ਦੁਆਲੇ ਪਿੰਡ ਵਾਸੀਆਂ ਦੀ ਵੱਡੀ ਭੀੜ ਨਜ਼ਰ ਆ ਰਹੀ ਹੈ। ਕੁਝ ਲੋਕ ਤਾਂ ਸੈਲਫੀਆਂ ਲੈਂਦੇ ਹੋਏ ਨਜ਼ਰ ਆ ਰਹੇ ਹਨ।

 

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ

ਓਧਰ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਏ. ਐੱਚ. ਐੱਲ. ਧਰੁਵ ਹੈਲੀਕਾਪਟਰ ਨੂੰ ਸਾਂਗਲੀ ਜ਼ਿਲ੍ਹੇ ਦੇ ਇਕ ਪਿੰਡ ਕੋਲ ਇਕ ਖੇਤ ਵਿਚ ਉਤਾਰਨਾ ਪਿਆ। ਹੈਲੀਕਾਪਟਰ ਨੂੰ ਹਵਾ ਵਿਚ ਵਧੇਰੇ ਕੰਬਣੀ ਦਾ ਅਨੁਭਵ ਹੋਇਆ। ਹੈਲੀਕਾਪਟਰ ਹੁਣ ਵਾਪਸ ਨਾਸਿਕ ਫ਼ੌਜੀ ਸਟੇਸ਼ਨ ਲਈ ਉਡਾਣ ਭਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News