AIIMS ਰਿਸ਼ੀਕੇਸ਼ ''ਚ 4 ਪੈਰਾਂ ਵਾਲੇ 9 ਮਹੀਨੇ ਦੇ ਬੱਚੇ ਦੀ ਹੋਈ ਸਫਲ ਸਰਜਰੀ

Friday, Nov 29, 2024 - 10:09 PM (IST)

AIIMS ਰਿਸ਼ੀਕੇਸ਼ ''ਚ 4 ਪੈਰਾਂ ਵਾਲੇ 9 ਮਹੀਨੇ ਦੇ ਬੱਚੇ ਦੀ ਹੋਈ ਸਫਲ ਸਰਜਰੀ

ਰਿਸ਼ੀਕੇਸ਼ : ਏਮਜ਼ ਰਿਸ਼ੀਕੇਸ਼ ਵਿਚ ਡਾਕਟਰਾਂ ਨੇ ਇਕ ਦੁਰਲੱਭ ਅਤੇ ਗੁੰਝਲਦਾਰ ਸਰਜਰੀ ਕਰਕੇ 9 ਮਹੀਨੇ ਦੇ ਬੱਚੇ ਨੂੰ ਨਵਾਂ ਜੀਵਨ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਪੈਦਾ ਹੋਏ ਇਸ ਬੱਚੇ ਦੇ ਚਾਰ ਪੈਰ ਅਤੇ ਰੀੜ੍ਹ ਦੀ ਹੱਡੀ ਦੇ ਉੱਪਰਲੇ ਹਿੱਸੇ ਵਿਚ ਭਾਰੀ ਸੋਜ ਸੀ। ਇਸ ਮਾੜੀ ਅਤੇ ਵਿਗੜੀ ਹਾਲਤ ਕਾਰਨ ਬੱਚਾ ਅਤੇ ਉਸਦੇ ਮਾਪੇ ਬਹੁਤ ਦੁਖੀ ਸਨ।

ਬੱਚੇ ਨੂੰ 6 ਮਾਰਚ 2024 ਨੂੰ ਏਮਜ਼ ਰਿਸ਼ੀਕੇਸ਼ ਦੀ ਬਾਲ ਸਰਜਰੀ ਓਪੀਡੀ ਵਿਚ ਲਿਆਂਦਾ ਗਿਆ ਸੀ। ਬਾਲ ਸਰਜਰੀ ਵਿਭਾਗ ਦੇ ਮੁਖੀ ਅਤੇ ਮੈਡੀਕਲ ਸੁਪਰਡੈਂਟ ਪ੍ਰੋ. ਸੱਤਿਆ ਸ਼੍ਰੀ ਨੇ ਦੱਸਿਆ ਕਿ ਬੱਚੇ ਦੇ ਦੋ ਪੈਰ ਨਾਰਮਲ ਹਨ, ਜਦਕਿ ਬਾਕੀ ਦੋ ਦੀ ਹਾਲਤ ਅਸਧਾਰਨ ਹੈ। ਇਸ ਤੋਂ ਇਲਾਵਾ ਬੱਚੇ ਦੀ ਰੀੜ੍ਹ ਦੀ ਹੱਡੀ 'ਤੇ ਵੱਡੀ ਸੋਜ ਅਤੇ ਸਿਰਫ ਇਕ ਗੁਰਦਾ ਹੋਣ ਕਾਰਨ ਸਰਜਰੀ ਬਹੁਤ ਪੇਚੀਦਾ ਹੋ ਗਈ।

ਚਾਰ ਪੈਰ ਵਾਲੇ 9 ਮਹੀਨੇ ਦੇ ਬੱਚੇ ਦਾ ਸਫਲ ਆਪ੍ਰੇਸ਼ਨ
ਪੀਡੀਆਟ੍ਰਿਕ ਸਰਜਰੀ ਵਿਭਾਗ ਦੇ ਡਾ. ਇਨੋਨੋ ਯੋਸ਼ੂ ਮੁਤਾਬਕ, ਬੱਚੇ ਦੀ ਪੂਰੀ ਜਾਂਚ ਅਤੇ ਸਰਜਰੀ ਲਈ ਇਕ ਲੰਮੀ ਇਲਾਜ ਯੋਜਨਾ ਤਿਆਰ ਕੀਤੀ ਗਈ ਸੀ। ਇਹ ਸਰਜਰੀ 8 ਘੰਟੇ ਤੱਕ ਚੱਲੀ, ਜਿਸ 'ਚ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨੇ ਸਹਿਯੋਗ ਦਿੱਤਾ, ਜਿਸ 'ਚ ਬੱਚੇ ਨੂੰ ਤਿੰਨ ਹਫ਼ਤਿਆਂ ਤੱਕ ਨਿਗਰਾਨੀ 'ਚ ਰੱਖਣ ਤੋਂ ਬਾਅਦ ਉਸ ਦੀ ਹਾਲਤ ਨਾਰਮਲ ਪਾਈ ਗਈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਕਈ ਵਿਭਾਗਾਂ ਦੇ ਡਾਕਟਰਾਂ ਨੇ ਕੀਤੀ 8 ਘੰਟੇ 'ਚ ਸਫਲ ਸਰਜਰੀ
ਏਮਜ਼ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. ਮੀਨੂੰ ਸਿੰਘ ਨੇ ਡਾਕਟਰਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ। ਇਸ ਸਰਜਰੀ ਵਿਚ ਬਾਲ ਰੋਗ ਵਿਭਾਗ, ਆਰਥੋਪੈਡਿਕ, ਪਲਾਸਟਿਕ ਸਰਜਰੀ, ਨਿਊਰੋ ਸਰਜਰੀ, ਇੰਟਰਵੈਂਸ਼ਨ ਰੇਡੀਓਲੋਜੀ ਅਤੇ ਐਨਸਥੀਸੀਆ ਟੀਮ ਦੇ ਡਾਕਟਰ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News