ਚੰਦਰਯਾਨ-3 ਦੀ ਸਫ਼ਲਤਾ ਪੂਰੀ ਮਨੁੱਖਤਾ ਲਈ ਹੈ ਸ਼ੁੱਭ ਸੰਕੇਤ : PM ਮੋਦੀ

07/16/2023 5:07:54 PM

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਚੰਦਰਯਾਨ-3 ਦੀ ਸਫ਼ਲਤਾ ਪੂਰੀ ਮਨੁੱਖਤਾ ਲਈ ਸ਼ੁੱਭ ਸੰਕੇਤ ਹੈ। ਪੀ.ਐੱਮ. ਮੋਦੀ ਨੇ ਚੰਨ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਤੀਜੇ ਮਹੱਤਵਪੂਰਨ ਪ੍ਰਾਜੈਕਟ ਲਈ ਸ਼ੁੱਭਕਾਮਨਾਵਾਂ ਦੇਣ ਲਈ ਭੂਟਾਨ ਦੇ ਹਮਰੁਤਬਾ ਲੋਟੇ ਸ਼ੇਰਿੰਗ ਦਾ ਸ਼ੁਕਰੀਆ ਅਦਾ ਕੀਤਾ। ਇਸਰੋ ਨੇ ਸ਼ੁੱਕਰਵਾਰ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਤੋਂ ਚੰਦਰਯਾਨ-3 ਲਾਂਚ ਕੀਤਾ, ਜਿਸ ਦਾ ਟੀਚਾ ਚੰਨ ਦੀ ਸਤਿਹ 'ਤੇ 'ਸਾਫ਼ਟ ਲੈਂਡਿੰਗ' ਦੀ ਦੁਰਲੱਭ ਉਪਲੱਬਧੀ ਹਾਸਲ ਕਰਨਾ ਹੈ।

PunjabKesari

ਭੂਟਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਮੈਂ ਚੰਦਰਯਾਨ-3 ਦੇ ਸਫ਼ਲ ਲਾਂਚ ਨੂੰ ਲੈ ਕੇ ਇਸਰੋ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਰ੍ਹਾਂ ਹੀ ਬੇਹੱਦ ਖੁਸ਼ ਹਾਂ। ਇਹ ਵਿਗਿਆਨ ਨੂੰ ਸਮਝਣ ਅਤੇ ਕੁਝ ਨਵਾਂ ਸਿੱਖਦੇ ਰਹਿਣ ਦੀ ਤੁਹਾਡੀ ਦ੍ਰਿਸ਼ਟੀ ਅਤੇ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।'' ਸ਼ੇਰਿੰਗ ਨੇ ਕਿਹਾ,''ਭਾਰਤ ਅਤੇ ਮਨੁੱਖਤਾ ਨੂੰ ਇਸ ਮਿਸ਼ਨ ਨਾਲ ਬੇਹੱਦ ਲਾਭ ਹੋਵੇ।'' ਆਪਣੇ ਭੂਟਾਨੀ ਹਮਰੁਤਬਾ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀ.ਐੱਮ. ਮੋਦੀ ਨੇ ਲਿਖਿਆ,''ਮਹਾਮਹਿਮ, ਤੁਹਾਡੇ ਗਰਮਜੋਸ਼ੀ ਭਰੇ ਸ਼ਬਦਾਂ ਲਈ ਧੰਨਵਾਦ। ਚੰਦਰਯਾਨ ਦੀ ਸਫ਼ਲਤਾ ਯਕੀਨਨ ਪੂਰੀ ਮਨੁੱਖਤਾ ਲਈ ਸ਼ੁੱਭ ਸੰਕੇਤ ਹੈ।


DIsha

Content Editor

Related News