ਫੈਸਲਾਕੁੰਨ ਜੰਗ ਜਿੱਤਣ ''ਚ ਛੇਤੀ ਮਿਲੇਗੀ ਸਫਲਤਾ : ਹਰਸ਼ ਵਰਧਨ
Friday, May 01, 2020 - 12:15 AM (IST)

ਨਵੀਂ ਦਿੱਲੀ (ਪ.ਸ.)- ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ ਵਿਚ ਭਾਰਤ ਹੋਰ ਦੇਸ਼ਾਂ ਦੇ ਮੁਕਾਬਲੇ ਸਾਰੇ ਮਾਪਦੰਡਾਂ 'ਤੇ ਬਿਹਤਰ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਕੁਝ ਹਫਤਿਆਂ ਵਿਚ ਇਸ ਫੈਸਲਾਕੁੰਨ ਜੰਗ ਨੂੰ ਜਿੱਤਣ ਵਿਚ ਸਫਲਤਾ ਮਿਲਣੀ ਚਾਹੀਦੀ ਹੈ। ਨੀਤੀ ਆਯੋਗ ਦੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਸੀ.ਐੱਸ.ਆਈ.ਆਰ. ਅਤੇ ਜੈਵ ਤਕਨੀਕੀ ਵਿਭਾਗ ਇਕ ਹਜ਼ਾਰ ਸਥਾਨਾਂ 'ਤੇ ਕੋਰੋਨਾ ਵਾਇਰਸ ਦੇ ਇਜਾਦ ਹੋਣ ਸਬੰਧੀ ਕੰਮ ਕਰ ਰਹੇ ਹਨ। ਸਾਡੇ ਕੋਲ ਅੱਧਾ ਦਰਜਨ ਵੈਕਸੀਨ ਕੈਂਡੀਡੇਟ ਹਨ, ਜਿਨ੍ਹਾਂ ਵਿਚੋਂ ਚਾਰ ਮਹੱਤਵਪੂਰਨ ਰੂਪ ਨਾਲ ਅੱਗੇ ਦੇ ਪੜਾਅ ਵਿਚ ਹਨ।