ਮੋਦੀ ਸਰਕਾਰ ਦੇ ਫੈਸਲੇ ਦੇ ਵਿਰੋਧ ''ਚ ਆਈ.ਆਈ.ਟੀ. ਮਦਰਾਸ ਦੇ ਵਿਦਿਆਰਥੀਆਂ ਨੇ ਕੀਤੀ ਬੀਫ ਪਾਰਟੀ

05/29/2017 5:30:13 PM

ਚੇਨਈ— ਕੇਰਲ ਅਤੇ ਤਾਮਿਲਨਾਡੂ 'ਚ ਬੂਚੜਖਾਨਿਆਂ ਅਤੇ ਮਵੇਸ਼ੀਆਂ ਦੀ ਵਿਕਰੀ 'ਤੇ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਦੇ ਵਿਰੋਧ 'ਚ ਤਾਮਿਲਨਾਡੂ 'ਚ ਆਈ.ਆਈ.ਟੀ. (ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ) ਮਦਰਾਸ ਦੇ ਕਰੀਬ 50 ਵਿਦਿਆਰਥੀਆਂ ਨੇ ਬੀਫ ਪਾਰਟੀ 'ਚ ਹਿੱਸਾ ਲਿਆ। ਆਈ.ਆਈ.ਟੀ. ਮਦਰਾਸ ਕੈਂਪਸ 'ਚ ਆਯੋਜਿਤ ਹੋਈ ਪਾਰਟੀ ਦੀ ਜਾਰੀ ਕੀਤੀ ਗਈ ਤਸਵੀਰ 'ਚ ਵਿਦਿਆਰਥੀਆਂ ਨੂੰ ਕੈਂਪਸ ਦੇ ਲਾਨ 'ਚ ਬੈਠ ਕੇ ਬੀਫ ਖਾਂਦੇ ਹੋਏ ਦੇਖਿਆ ਗਿਆ। ਆਈ.ਆਈ.ਟੀ. ਕੈਂਪਸ 'ਚ ਕਰੀਬ 50 ਵਿਦਿਆਰਥੀਆਂ ਨੇ ਬੀਫ ਪਾਰਟੀ ਕੀਤੀ। ਪਾਰਟੀ ਕਦੋਂ ਹੋਏ ਅਜੇ ਇਸ ਦਾ ਖੁਲਾਸਾ ਨਹੀਂ ਹੋਇਆ ਹੈ।
ਉੱਥੇ ਹੀ ਰਾਜ ਦੀ ਪ੍ਰਮੁੱਖ ਵਿਰੋਧੀ ਪਾਰਟੀ ਡੀ.ਐੱਮ.ਕੇ. ਦੇ ਕਾਰਜਕਾਰੀ ਚੇਅਰਮੈਨ ਐੱਮ.ਕੇ. ਸਟਾਲਿਨ ਨੇ 31 ਮਈ ਨੂੰ ਬੈਨ ਦੇ ਵਿਰੋਧ 'ਚ ਚੇਨਈ 'ਚ ਪ੍ਰਦਰਸ਼ਨ ਕਰਨਗੇ। ਕੇਰਲ ਦੇ ਕਨੂੰਰ 'ਚ ਕਾਂਗਰਸ ਦੀ ਯੂਥ ਇਕਾਈ ਦੇ ਕੁਝ ਵਰਕਰਾਂ ਨੇ ਪਸ਼ੂਆਂ ਦੀ ਵਿਕਰੀ 'ਤੇ ਪਾਬੰਦੀ ਲੱਗਣ ਦੇ ਵਿਰੋਧ 'ਚ ਜਨਤਕ ਰੂਪ ਨਾਲ ਇਕ ਜਾਨਵਰ ਦਾ ਕਤਲ ਕੀਤਾ ਸੀ। ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਨੂੰ ਬੀਫ ਫੇਸਟ ਦਾ ਨਾਂ ਦਿੱਤਾ ਸੀ।


Related News