ਮਹੋਬਾ ਦੀਆਂ ਵਿਦਿਆਰਥਣਾਂ ਨੇ ਬਣਾਈ 10 ਫੁੱਟ ਲੰਮੀ ਤਿਰੰਗਾ ਰੱਖੜੀ

Wednesday, Aug 14, 2019 - 06:34 PM (IST)

ਮਹੋਬਾ ਦੀਆਂ ਵਿਦਿਆਰਥਣਾਂ ਨੇ ਬਣਾਈ 10 ਫੁੱਟ ਲੰਮੀ ਤਿਰੰਗਾ ਰੱਖੜੀ

ਮਹੋਬਾ—ਭਾਰਤ ਵੱਖ-ਵੱਖ ਸੱਭਿਆਤਾਵਾਂ ਵਾਲਾ ਦੇਸ਼ ਮੰਨਿਆ ਜਾਂਦਾ ਹੈ। ਇਥੇ ਹਰ ਤਰ੍ਹਾਂ ਦੇ ਤਿਉਹਾਰ ਸਭ ਧਰਮਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਇਨ੍ਹਾਂ ਤਿਉਹਾਰਾਂ ਰਾਹੀਂ ਵਾਤਾਵਰਨ ਨੂੰ ਬਚਾਉਣ ਦੇ ਸੰਦੇਸ਼ ਵੀ ਦਿੱਤੇ ਜਾਂਦੇ ਹਨ। ਹੁਣ ਅਜ਼ਾਦੀ ਦਿਵਸ ਦੇ ਮੌਕੇ 'ਤੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਦੇ ਇਕ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਇਕ ਅਜਿਹਾ ਹੀ ਸੰਦੇਸ਼ ਦਿੱਤਾ ਹੈ।

ਦੱਸ ਦੇਈਏ ਕਿ ਵਿਦਿਆਰਥਣਾਂ ਨੇ ਮਿਲ ਕੇ 10 ਫੁੱਟ ਲੰਮੀ ਵਾਤਾਵਰਣੀ ਤਿਰੰਗਾ ਰੱਖੜੀ ਬਣਾਈ ਹੈ, ਜਿਸ ਰਾਹੀਂ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਵਧੀਆ ਢੰਗ ਨਾਲ ਦਿੱਤਾ ਗਿਆ ਹੈ।ਇਹ ਰੱਖੜੀ 15 ਅਗਸਤ ਨੂੰ ਸ਼ਹਿਰ ਦੇ ਇਕ ਸਭ ਤੋਂ ਭਾਵ ਪੁਰਾਣੇ ਰੁੱਖ ਨੂੰ ਬੰਨ੍ਹੀ ਜਾਵੇਗੀ। ਇਸ ਰੱਖੜੀ 'ਤੇ ਵਾਤਾਵਰਨ ਨੂੰ ਬਚਾਉਣ ਵਾਲੇ ਕਈ ਸੰਦੇਸ਼ ਲਿਖੇ ਗਏ ਹਨ। ਇਕ ਸੰਦੇਸ਼ 'ਚ ਇੰਝ ਲਿਖਿਆ ਗਿਆ ਹੈ, ''ਰੁੱਖ ਸਾਡੇ ਭਰਾ ਹਨ। ਇਨ੍ਹਾਂ ਨੂੰ ਜੇਕਰ ਬਚਾਇਆ ਨਾ ਗਿਆ ਤਾਂ ਸਮਾਜ ਵੀ ਨਹੀਂ ਬਚ ਸਕੇਗਾ।''


author

Iqbalkaur

Content Editor

Related News