ਸ਼ਰਮਨਾਕ! ਖੂਨ ਨਾਲ ਲੱਥਪੱਥ ਪਏ ਵਿਦਿਆਰਥੀ ਦੀ ਫੋਟੋ ਖਿੱਚਦੇ ਰਹੇ ਲੋਕ ਪਰ... (ਦੇਖੋ ਤਸਵੀਰਾਂ)

Monday, Oct 26, 2015 - 11:10 AM (IST)

ਸ਼ਰਮਨਾਕ! ਖੂਨ ਨਾਲ ਲੱਥਪੱਥ ਪਏ ਵਿਦਿਆਰਥੀ ਦੀ ਫੋਟੋ ਖਿੱਚਦੇ ਰਹੇ ਲੋਕ ਪਰ... (ਦੇਖੋ ਤਸਵੀਰਾਂ)

ਇੰਦੌਰ- ਇੱਥੇ ਇਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ। ਸੜਕ ''ਤੇ ਖੂਨ ਨਾਲ ਲੱਥਪੱਥ ਪਏ ਵਿਦਿਆਰਥੀ ਨੂੰ ਲੋਕ ਦੇਖਦੇ ਰਹੇ ਪਰ ਕੋਈ ਵੀ ਉਸ ਦੀ ਮਦਦ ਲਈ ਅੱਗੇ ਨਹੀਂ ਆਇਆ। ਘਟਨਾ ਰਾਜਕੁਮਾਰ ਓਵਰ ਬ੍ਰਿਜ ਨੇੜੇ ਦੀ ਹੈ। ਇੱਥੇ ਬੱਸ ਦੀ ਲਪੇਟ ''ਚ ਆਉਣ ਨਾਲ ਇਕ ਬਾਈਕ ਸਵਾਰ ਦੀ ਮੌਤ ਹੋ ਗਈ। ਸੜਕ ''ਤੇ ਖੂਨ ਨਾਲ ਲੱਥਪੱਥ ਵਿਦਿਆਰਥੀ ਨੂੰ ਹਸਪਤਾਲ ਲਿਜਾਉਣ ਦੀ ਬਜਾਏ ਉੱਥੇ ਮੌਜੂਦ ਲੋਕ ਆਪਣੇ-ਆਪਣੇ ਮੋਬਾਈਲ ''ਤੇ ਫੋਟੋ ਖਿੱਚਦੇ ਰਹੇ। ਇੰਨਾ ਹੀ ਨਹੀਂ ਇੱਥੇ ਮੌਜੂਦ ਪੁਲਸ ਵਾਲੇ ਵੀ ਵਿਦਿਆਰਥੀ ਨੂੰ ਸੜਕ ''ਤੇ ਛੱਡ ਟਰੈਫਿਕ ਸੰਭਾਲਣ ''ਚ ਲੱਗੇ ਰਹੇ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸੇ ਰੋਡ ਤੋਂ ਪੁਲਸ ਦੇ ਉੱਚ ਅਧਿਕਾਰੀ ਦੀ ਗੱਡੀ ਨਿਕਲੀ ਪਰ ਕਿਸੇ ਨੇ ਗੱਡੀ ਰੁਕਵਾਉਣਾ ਤੱਕ ਸਹੀ ਨਹੀਂ ਸਮਝਿਆ। ਬਾਅਦ ''ਚ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਰਾਜਕੁਮਾਰ ਬ੍ਰਿਜ ਕੋਲ ਭਾਟੀਆ ਟਰੈਵਲਜ਼ ਦੀ ਬੱਸ ਨੇ ਬਾਈਕ ਸਵਾਰ ਨੂੰ ਆਪਣੀ ਲਪੇਟ ''ਚ ਲੈ ਲਿਆ। ਟੱਕਰ ਇੰਨੀ ਤੇਜ਼ ਸੀ ਕਿ ਬਾਈਕ ਸਵਾਰ ਦੂਰ ਜਾ ਡਿੱਗਿਆ, ਜਦੋਂ ਕਿ ਬਾਈਕ ਪਹੀਆਂ ''ਚ ਜਾ ਫੱਸੀ। ਜ਼ਖਮੀ ਨੌਜਵਾਨ ਦੀ ਪਛਾਣ ਰੋਹਿਤ ਜਾਵਰੇ ਵਾਸੀ ਸਾਂਵੇਰ ਦੇ ਰੂਪ ''ਚ ਹੋਈ ਹੈ। ਮ੍ਰਿਤਕ ਇੰਦੌਰ ਦੇ ਇਕ ਕਾਲਜ ਦਾ ਵਿਦਿਆਰਥੀ ਸੀ, ਉਹ ਦੁਸਹਿਰੇ ''ਤੇ ਆਪਣੇ ਘਰ ਜਾ ਰਿਹਾ ਸੀ। ਘਟਨਾ ਤੋਂ ਬਾਅਦ ਬੱਸ ਦਾ ਡਰਾਈਵਰ ਫਰਾਰ ਹੋ ਗਿਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉੱਥੇ ਮੌਜੂਦ ਲੋਕਾਂ ਨੇ ਮੈਨੂੰ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਪੁਲਸ ਦੇ ਉੱਚ ਅਧਿਕਾਰੀਆਂ ਦੀਆਂ ਗੱਡੀਆਂ ਇਕ ਤੋਂ ਬਾਅਦ ਇਕ ਗੁਜਰੀ ਪਰ ਉਨ੍ਹਾਂ ਨੇ ਵੀ ਕੋਈ ਮਦਦ ਨਹੀਂ ਕੀਤੀ। ਹੋ ਸਕਦਾ ਹੈ ਕਿ ਜੇਕਰ ਉਸ ਨੂੰ ਸਮੇਂ ''ਤੇ ਮਦਦ ਮਿਲਦੀ ਤਾਂ ਉਸ ਦੀ ਜਾਨ ਬਚ ਜਾਂਦੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News