ਤੀਜੀ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੇ ਟਾਇਲਟ ''ਚ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ

Monday, Sep 09, 2019 - 11:09 AM (IST)

ਤੀਜੀ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੇ ਟਾਇਲਟ ''ਚ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ

ਭਦੋਹੀ— ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਇਕ ਇੰਗਲਿਸ਼ ਮੀਡੀਅਮ ਸਕੂਲ 'ਚ ਜਮਾਤ ਤਿੰਨ ਦੀ ਵਿਦਿਆਰਥਣ ਨੇ ਟਾਇਲਟ 'ਚ ਜਾ ਕੇ ਮਿੱਟੀ ਦਾ ਤੇਲ ਸੁੱਟ ਕੇ ਖੁਦ ਨੂੰ ਅੱਗ ਲੱਗਾ ਲਈ। ਇਸ ਹਾਦਸੇ ਦੌਰਾਨ ਟਾਇਲਟ ਦੇ ਦਰਵਾਜ਼ੇ ਦੇ ਬਾਹਰ ਖੜ੍ਹੇ ਉਸ ਦੇ ਭਰਾ ਨੇ ਜ਼ੋਰ-ਜ਼ੋਰ ਨਾਲ ਚੀਕਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਅਧਿਆਪਕਾਂ ਨੇ ਦਰਵਾਜ਼ਾ ਤੋੜ ਕੇ ਵਿਦਿਆਰਥਣ ਨੂੰ ਬਾਹਰ ਕੱਢਿਆ, ਜਿੱਥੇ ਬੱਚੀ ਬੇਹੋਸ਼ੀ ਦੀ ਹਾਲਤ 'ਚ ਫਰਸ਼ 'ਤੇ ਡਿੱਗੀ ਹੋਈ ਸੀ। ਜਲਦੀ 'ਚ ਉਸ ਨੂੰ ਸਕੂਲ ਦੇ ਹੀ ਵਾਹਨ 'ਤੇ ਸੀ.ਐੱਸ.ਸੀ. ਔਰਾਈ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਵਾਰਾਣਸੀ ਟਰਾਮਾ ਸੈਂਟਰ ਰੈਫਰ ਕਰ ਦਿੱਤਾ।

ਸਕੂਲ ਦੇ ਟਾਇਲਟ 'ਚ ਲਗਾਈ ਅੱਗ
ਔਰਾਈ ਕੋਤਵਾਲੀ ਖੇਤਰ ਦੇ ਘੋਸੀਆ ਵਾਸੀ ਸੰਦੀਪ ਬਰਨਵਾਲ ਦੀ ਬੇਟੀ ਸ਼ਰੇਯਾਂਸ਼ੀ ਜਮਾਤ 3 'ਚ ਪੜ੍ਹਦੀ ਹੈ ਅਤੇ ਉਸ ਦੇ ਨਾਲ ਹੀ ਉਸ ਦਾ ਭਰਾ ਸ਼ਰੇਯਮ ਜਮਾਤ 1 'ਚ ਪੜ੍ਹਦਾ ਹੈ। ਦੋਵੇਂ ਸਵੇਰੇ 7 ਵਜੇ ਔਰਾਈ ਕੋਤਵਾਲੀ ਤੋਂ 100 ਮੀਟਰ ਪੱਛਮੀ ਸੈਂਟ ਜਾਨਸ ਸਕੂਲ 'ਚ ਗਏ ਅਤੇ ਸ਼ਰੇਯਾਂਸ਼ ਸਿੱਧੇ ਆਪਣੀ ਜਮਾਤ 'ਚ ਨਾ ਜਾ ਕੇ ਬਾਥਰੂਮ 'ਚ ਚੱਲੀ ਗਈ। ਅੰਦਰ ਜਾ ਕੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਨਾਲ ਹੀ ਉਸ ਦਾ ਭਰਾ ਸ਼ਰੇਯਮ ਵੀ ਟਾਇਲਟ ਦੇ ਦਰਵਾਜ਼ੇ ਦੇ ਬਾਹਰ ਖੜ੍ਹਾ ਹੋ ਕੇ ਭੈਣ ਦਾ ਇੰਤਜ਼ਾਰ ਕਰਨ ਲੱਗਾ। ਕੁਝ ਦੇਰ ਬਾਅਦ ਟਾਇਲਟ ਦੇ ਅੰਦਰੋਂ ਧੂੰਆਂ ਨਿਕਲਣ ਲੱਗਾ। ਇਸੇ ਦੌਰਾਨ ਸ਼ਰੇਯਮ ਜ਼ੋਰ-ਜ਼ੋਰ ਨਾਲ ਚੀਕਣ ਲੱਗਾ ਕਿ ਮੇਰੀ ਭੈਣ ਨੇ ਅੱਗ ਲੱਗਾ ਲਈ ਹੈ। ਉਸ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਅਧਿਆਪਕ ਟਾਇਲਟ ਵੱਲ ਦੌੜੇ ਪਰ ਟਾਇਲਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਕਿਸੇ ਤਰ੍ਹਾਂ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਟਾਇਲਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਵਿਦਿਆਰਥਣ ਨੂੰ ਬਾਹਰ ਕੱਢਿਆ। ਉਹ ਬੇਹੋਸ਼ੀ ਦੀ ਹਾਲਤ 'ਚ ਪਈ ਸੀ। ਵਿਦਿਆਰਥਣ ਦਾ ਚਿਹਰਾ, ਗਰਦਨ ਅਤੇ ਸਰੀਰ ਦੇ ਕੁਝ ਹਿੱਸੇ ਬੁਰੀ ਤਰ੍ਹਾਂ ਝੁਲਸ ਗਏ ਸਨ। ਜਲਦੀ 'ਚ ਅਧਿਆਪਕ ਆਪਣੀ ਸਕੂਲ ਦੀ ਗੱਡੀ 'ਚ ਉਸ ਨੂੰ ਸੀ.ਐੱਚ.ਸੀ. ਔਰਾਈ ਲੈ ਗਏ, ਜਿੱਥੇ ਡਾਕਟਰਾਂ ਨੇ ਮੁੱਢਲਾ ਇਲਾਜ ਕੀਤਾ। ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਵਾਰਾਣਸੀ ਟਰਾਮਾ ਸੈਂਟਰ ਰੈਫਰ ਕਰ ਦਿੱਤਾ।

ਪਰਿਵਾਰ ਦਾ ਕਹਿਣਾ ਕਿਸੇ ਸੀਰੀਅਲ ਨੂੰ ਦੇਖ ਕੇ ਕੀਤਾ ਅਜਿਹਾ
ਫਿਲਹਾਲ ਪੁਲਸ ਵੀ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਹੈ ਅਤੇ ਮਮਲੇ ਦੀ ਜਾਂਚ 'ਚ ਜੁਟ ਗਈ ਹੈ। ਉੱਥੇ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਸੀਰੀਅਲ ਨੂੰ ਦੇਖ ਕੇ ਅਜਿਹਾ ਕਦਮ ਚੁੱਕਿਆ ਹੋਵੇਗਾ।


author

DIsha

Content Editor

Related News