ਵਿਦਿਆਰਥੀ ਨੇ ਬਣਾਇਆ ਅਨੋਖਾ ਸਕੂਲ ਬੈਗ, ਜਮਾਤ ''ਚ ਬੈਠਣ ਸਮੇਂ ਬਣ ਜਾਵੇਗਾ ਡੈਸਕ

Friday, Nov 06, 2020 - 04:58 PM (IST)

ਵਿਦਿਆਰਥੀ ਨੇ ਬਣਾਇਆ ਅਨੋਖਾ ਸਕੂਲ ਬੈਗ, ਜਮਾਤ ''ਚ ਬੈਠਣ ਸਮੇਂ ਬਣ ਜਾਵੇਗਾ ਡੈਸਕ

ਬੈਂਗਲੁਰੂ- ਬੈਂਗਲੁਰੂ 'ਚ ਗਰੀਬ ਸਕੂਲੀ ਬੱਚਿਆਂ ਦੀ ਮਦਦ ਲਈ 24 ਸਾਲਾ ਇਕ ਵਿਦਿਆਰਥੀ ਹਿਮਾਂਸ਼ੂ ਮੁਨੇਸ਼ਵਰ ਨੇ ਸਥਾਨਕ ਕਾਰੀਗਰਾਂ ਨਾਲ ਮਿਲ ਕੇ ਇਕ ਅਜਿਹਾ ਸਕੂਲ ਬੈਗ ਤਿਆਰ ਕੀਤਾ ਹੈ, ਜੋ ਡੈਸਕ 'ਚ ਬਦਲ ਜਾਂਦਾ ਹੈ। ਉਸ ਖਾਸ ਬੈਗ ਦਾ ਨਾਮ ਏਗਰੋਨੋਮਿਕ ਸਕੂਲ ਬੈਗ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ ਹਿਮਾਂਸ਼ੂ ਨੇ ਐੱਨ.ਆਈ.ਸੀ.ਸੀ. ਇੰਟਰਨੈਸ਼ਨਲ ਕਾਲਜ ਆਫ਼ ਡਿਜ਼ਾਈਨ, ਹੇਨੂਰ ਤੋਂ ਪੜ੍ਹਾਈ ਕੀਤੀ ਹੈ। ਇਸ ਬੈਗ ਨੂੰ ਡਿਜ਼ਾਈਨ ਕਰਨ ਲਈ ਹਿਮਾਂਸ਼ੂ ਨੇ ਕਾਰਪੋਰੇਟ ਫਰਮਾਂ 'ਚ ਨੌਕਰੀ ਦੇ ਮੌਕਿਆਂ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਯਾਤਰਾ ਕੀਤੀ ਅਤੇ ਸਥਾਨਕ ਰੂਪ ਨਾਲ ਉਗਾਈ ਗਈ ਚੰਦਰਾ ਘਾਹ ਨਾਲ ਬੈਗ ਨੂੰ ਡਿਜ਼ਾਈਨ ਕਰਨ ਲਈ ਕਾਰੀਗਰਾਂ ਦਾ ਸਹਿਯੋਗ ਲਿਆ। ਹਿਮਾਂਸ਼ੂ ਨੇ ਕਿਹਾ,''ਮੈਂ ਸ਼ਹਿਰ 'ਚ ਇਕ ਪ੍ਰਦਰਸ਼ਨੀ ਦੌਰਾਨ ਕਾਰੀਗਰਾਂ ਦੀ ਸ਼ਿਲਪ ਕਲਾ ਨੂੰ ਦੇਖ ਕੇ ਇਸ ਦਾ ਕਾਇਲ ਹੋ ਗਿਆ ਸੀ। ਮੈਂ ਹਮੇਸ਼ਾ ਉਨ੍ਹਾਂ ਬੱਚਿਆਂ ਦੀ ਮਦਦ ਕਰਨਾ ਚਾਹੁੰਦਾ ਸੀ, ਜੋ ਡੈਸਕ ਦੀ ਕਮੀ ਕਾਰਨ ਸਕੂਲਾਂ 'ਚ ਹੇਠਾਂ ਫਰਸ਼ 'ਤੇ ਬੈਠ ਕੇ ਪੜ੍ਹਨ ਨੂੰ ਮਜ਼ਬੂਰ ਹੁੰਦੇ ਹਨ।''

PunjabKesari

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਜੋ ਖਾਸ ਸਕੂਲ ਬੈਗ ਹਿਮਾਂਸ਼ੂ ਨੇ ਬਣਾਇਆ ਹੈ, ਉਹ ਕੁੱਲ ਤਿੰਨ ਕਿਲੋ ਭਾਰ ਲਿਜਾ ਸਕਦਾ ਹੈ ਅਤੇ ਇਸ ਨੂੰ ਬੱਚਿਆਂ ਦੇ ਮੋਢਿਆਂ ਅਤੇ ਪਿੱਠ 'ਤੇ ਪੈਣ ਵਾਲੇ ਭਾਰ ਨੂੰ ਧਿਆਨ 'ਚ ਰੱਖਦੇ ਹੋਏ ਬਣਾਇਆ ਗਿਆ ਹੈ। ਬੈਗ 'ਚ 2 ਪੱਟੀਆਂ ਹਨ ਅਤੇ ਇਸ 'ਚ ਲੋਹੇ ਦੀਆਂ 2 ਰਾਡ ਲੱਗੀਆਂ ਹੋਈਆਂ ਹਨ। ਬੈਗ ਦੇ ਕਿਨਾਰੇ ਦੀ ਵਰਤੋਂ ਕਰਦੇ ਹੋਏ ਉਨ੍ਹਾਂ 2 ਰਾਡ ਦੀ ਮਦਦ ਨਾਲ ਉਸ ਨੂੰ ਡੈਸਕ 'ਚ ਬਦਲਿਆ ਜਾ ਸਕਦਾ ਹੈ। ਹਿਮਾਂਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਪ੍ਰਾਜੈਕਟ 'ਤੇ ਕੰਮ ਕਰਦੇ ਸਮੇਂ ਮਾਨਵ ਵਿਗਿਆਨ ਅਤੇ ਏਗਰੋਨਾਮਿਕਸ ਦਾ ਅਧਿਐਨ ਕੀਤਾ ਸੀ। ਹਿਮਾਂਸ਼ੂ ਨੇ ਕਿਹਾ,''ਮੈਂ ਛੋਟੀ ਜਮਾਤ ਦੇ ਵਿਦਿਆਰਥੀਆਂ ਦਾ ਅਧਿਐਨ ਕੀਤਾ, ਆਕਾਰ ਦੀ ਗਣਨਾ ਕੀਤੀ ਅਤੇ ਨਾਪਿਆ ਕਿ ਉਹ ਕਿੰਨੀ ਦੂਰੀ, ਕੋਣ ਅਤੇ ਉੱਚਾਈ 'ਤੇ ਲਿਖਦੇ ਹਨ। ਇਨ੍ਹਾਂ ਮਾਪਾਂ ਦੀ ਵਰਤੋਂ ਪ੍ਰੋਟੋਟਾਈਪ ਦੇ ਵਿਕਾਸ 'ਚ ਕੀਤੀ ਗਈ। ਹਿਮਾਂਸ਼ੂ ਮੌਜੂਦਾ ਸਮੇਂ ਬੈਗ ਲਈ ਇਕ ਬਿਹਤਰ ਡਿਜ਼ਾਈਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ ਅਤੇ ਉਮੀਦ ਹੈ ਕਿ ਉਹ ਵੱਧ ਤੋਂ ਵੱਧ ਬੱਚਿਆਂ ਤੱਕ ਇਸ ਨੂੰ ਆਸਾਨੀ ਨਾਲ ਪਹੁੰਚਾ ਦੇਣਗੇ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


author

DIsha

Content Editor

Related News