ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ

Saturday, Feb 11, 2023 - 10:23 PM (IST)

ਇਨਸਾਨੀਅਤ ਸ਼ਰਮਸਾਰ: ਫੀਸ ਨਾ ਦੇਣ ’ਤੇ ਬੇਰਹਿਮੀ ਨਾਲ ਕੁੱਟੇ ਬੱਚੇ ਨੂੰ ਹੋਇਆ ਅਧਰੰਗ, ਸਲੂਕ ਸੁਣ ਹੋ ਜਾਵੋਗੇ ਹੈਰਾਨ

ਉੱਤਰ ਪ੍ਰਦੇਸ਼ (ਭਾਸ਼ਾ): ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਰਸੜਾ ਥਾਣੇ ਅਧੀਨ ਪੈਂਦੇ ਇਕ ਪਬਲਿਕ ਸਕੂਲ ਵਿਚ ਫ਼ੀਸ ਜਮ੍ਹਾਂ ਨਾ ਕਰਵਾਉਣ 'ਤੇ ਹੋਈ ਕੁੱਟਮਾਰ ਅਤੇ ਜਮਾਤ ਵਿਚ ਚਾਰ ਘੰਟੇ ਤਕ ਬੈਂਚ 'ਤੇ ਹੱਥ ਖੜ੍ਹੇ ਰਹਿਣ ਦੀ ਸਜ਼ਾ ਨਾਲ ਪਹਿਲੀ ਜਮਾਤ ਦਾ ਵਿਦਿਆਰਥੀ ਲਕਵੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਪੁਲਸ ਵੱਲੋਂ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਤੁਰਕੀ 'ਚ ਆਏ ਭੂਚਾਲ 'ਚ ਭਾਰਤੀ ਨਾਗਰਿਕ ਦੀ ਗਈ ਜਾਨ, ਬਿਜ਼ਨੈੱਸ ਟ੍ਰਿਪ 'ਤੇ ਗਿਆ ਸੀ ਵਿਦੇਸ਼

ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਚੌਕੀ ਦੇ ਮੁਖੀ ਅਸ਼ੋਕ ਕੁਮਾਰ ਸ਼ੁਕਲਾ ਨੇ ਕਿਹਾ ਕਿ ਮੁਲਜ਼ਮ ਅਧਿਆਪਕ, ਪ੍ਰਿੰਸੀਪਲ ਅਤੇ ਪ੍ਰਬੰਧਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।  ਸ਼ਨਿੱਚਰਵਾਰ ਨੂੰ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਰਸੜਾ ਕਸਬੇ 'ਚ ਸਥਿਤ ਦਿੱਲੀ ਪਬਲਿਕ ਸਕੂਲ ਦੇ ਪਹਿਲੀ ਜਮਾਤ ਦੇ ਆਯਾਜ਼ ਅਖ਼ਤਰ (7) ਨੂੰ 27 ਜਨਵਰੀ ਨੂੰ ਫ਼ੀਸ ਜਮ੍ਹਾਂ ਨਾ ਕਰਵਾਉਣ ਕਾਰਨ ਸਕੂਲ ਦੀ ਅਧਿਆਪਕਾ ਅਫ਼ਸਾਨਾ ਨੇ ਜਮਾਤ ਵਿਚ 4 ਘੰਟਿਆਂ ਤਕ ਦੋਵੇਂ ਹੱਥ ਖੜ੍ਹੇ ਰੱਖਣ ਦੀ ਸਜ਼ਾ ਦਿੱਤੀ। ਰਿਸ਼ਤੇਦਾਰਾਂ ਮੁਤਾਬਕ ਵਿਦਿਆਰਥੀ ਦੇ ਪੈਰਾਂ 'ਤੇ ਮਾਰਿਆ ਗਿਆ, ਜਿਸ ਕਾਰਨ ਆਯਾਜ਼ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਉਹ ਲਕਵੇ ਦਾ ਸ਼ਿਕਾਰ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - 14 ਫਰਵਰੀ ਨੂੰ ਨਹੀਂ ਮਨਾਇਆ ਜਾਵੇਗਾ Cow Hug Day, ਬੋਰਡ ਨੇ ਵਾਪਸ ਲਈ ਅਪੀਲ

ਆਯਾਜ਼ ਅਖ਼ਤਰ ਦਾ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਕਹਿ ਰਿਹਾ ਹੈ ਕਿ ਫ਼ੀਸ ਜਮ੍ਹਾਂ ਨਾ ਕਰਵਾਉਣ ਕਾਰਨ ਉਸ ਨੂੰ ਮੋਟੇ ਡੰਡੇ ਨਾਲ ਕੁੱਟਿਆ ਗਿਆ। ਅਖ਼ਤਰ ਦੇ ਨਾਲ ਹੀ ਪੜ੍ਹਣ ਵਾਲੀ ਉਸ ਦੀ ਚਚੇਰੀ ਭੈਣ ਅਲੀ ਜਾਬਾ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਕਿ ਅਧਿਆਪਕ ਨੇ ਮੋਟੇ ਡੰਡੇ ਨਾਲ ਆਯਾਜ਼ ਨੂੰ ਕੁੱਟਿਆ ਸੀ। ਪੁਲਸ ਮੁਤਾਬਕ ਇਸ ਮਾਮਲੇ ਵਿਚ ਸਕੂਲ ਦੇ ਪ੍ਰਬੰਧਕ ਪ੍ਰਦਯੁਮਨ ਵਰਮਾ, ਪ੍ਰਿੰਸੀਪਲ ਸਤਿੰਦਰ ਪਾਲ ਤੇ ਅਧਿਆਪਕ ਅਫ਼ਸਾਨਾ ਖ਼ਿਲਾਫ਼ ਧਾਰਾ 325 ਅਤੇ 506 ਵਿਚ ਨਾਮਜ਼ਦ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਗਈ ਤਹਿਰੀਰ ਵਿਚ ਦੋਸ਼ ਲਗਾਇਆ ਗਿਆ ਹੈ ਕਿ ਵਪਾਰ ਮੰਦਾ ਹੋਣ ਕਾਰਨ ਫੀਸ ਨਹੀਂ ਦਿੱਤੀ ਜਾ ਸਕੀ, ਇਸ ਨੂੰ ਲੈ ਕੇ ਆਯਾਜ਼ ਅਖ਼ਤਰ ਨੂੰ ਸਕੂਲ ਵਿਚ ਸਵੇਰੇ 10 ਵਜੇ ਤੋਂ ਦੁਪਹਿਰ ਇਕ ਵਜੇ ਤਕ ਦੋਵੇਂ ਹੱਥ ਉੱਪਰ ਰੱਖ ਕੇ ਬੈਂਚ 'ਤੇ ਖੜ੍ਹਾ ਰਹਿਣ ਨੂੰ ਮਜਬੂਰ ਕੀਤਾ ਗਿਆ। ਸ਼ਿਕਾਇਤ ਮੁਤਾਬਕ, ਇਸ ਕਾਰਨ ਅਯਾਜ਼ ਅਖ਼ਤਰ ਦੇ ਸਰੀਰ ਵਿਚ ਖੂਨ ਦਾ ਸੰਚਾਰ ਵਿਗੜ ਗਿਆ ਅਤੇ ਉਹ ਲਕਵੇ ਦਾ ਸ਼ਿਕਾਰ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News