ਸਿਰਫ਼ 1 ਮਿੰਟ ਦੀ ਦੇਰੀ ਨੇ ਤੋੜ''ਤੇ ਸਾਰੇ ਸੁਪਨੇ ! ਪੇਪਰ ਹੋ ਗਿਆ Miss, ਵਿਦਿਆਰਥੀਆਂ ਦੀਆਂ ਅੱਖਾਂ ਅੱਗੇ ਆ ਗਿਆ ਹਨੇਰਾ

Tuesday, Feb 17, 2026 - 01:45 PM (IST)

ਸਿਰਫ਼ 1 ਮਿੰਟ ਦੀ ਦੇਰੀ ਨੇ ਤੋੜ''ਤੇ ਸਾਰੇ ਸੁਪਨੇ ! ਪੇਪਰ ਹੋ ਗਿਆ Miss, ਵਿਦਿਆਰਥੀਆਂ ਦੀਆਂ ਅੱਖਾਂ ਅੱਗੇ ਆ ਗਿਆ ਹਨੇਰਾ

ਬੇਤੀਆ- ਬਿਹਾਰ 'ਚ ਮੈਟ੍ਰਿਕ (10ਵੀਂ) ਦੀਆਂ ਬੋਰਡ ਪ੍ਰੀਖਿਆਵਾਂ ਦੌਰਾਨ ਪ੍ਰਸ਼ਾਸਨ ਦੀ ਸਖ਼ਤੀ ਵਿਦਿਆਰਥੀਆਂ 'ਤੇ ਇੰਨੀ ਭਾਰੀ ਪਈ ਕਿ ਉਸ ਦੀ ਸਾਲ ਭਰ ਦੀ ਮਿਹਨਤ ਅੱਖਾਂ ਦੇ ਹੰਝੂਆਂ 'ਚ ਵਹਿ ਗਈ। ਬੇਤੀਆ ਦੇ ਪ੍ਰੀਖਿਆ ਕੇਂਦਰਾਂ 'ਤੇ ਸਿਰਫ਼ 1 ਮਿੰਟ ਦੀ ਦੇਰੀ ਨਾਲ ਪਹੁੰਚੀਆਂ ਵਿਦਿਆਰਥਣਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਕੇਂਦਰਾਂ ਦੇ ਬਾਹਰ ਭਾਰੀ ਹੰਗਾਮਾ ਅਤੇ ਬਹੁਤ ਹੀ ਭਾਵੁਕ ਮੰਜ਼ਰ ਦੇਖਣ ਨੂੰ ਮਿਲਿਆ।

ਕੰਧ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼

ਸ਼ਹਿਰ ਦੇ ਸੇਂਟ ਟੇਰੇਸਾ ਸਕੂਲ ਪ੍ਰੀਖਿਆ ਕੇਂਦਰ 'ਤੇ ਇਕ ਵਿਦਿਆਰਥਣ ਨਿਰਧਾਰਿਤ ਸਮੇਂ ਤੋਂ ਥੋੜ੍ਹੀ ਦੇਰੀ ਨਾਲ ਪਹੁੰਚੀ ਸੀ। ਗੇਟ ਬੰਦ ਹੋਣ ਤੋਂ ਬਾਅਦ ਉਹ ਇੰਨੀ ਨਿਰਾਸ਼ ਹੋ ਗਈ ਕਿ ਉਸ ਨੇ ਸਕੂਲ ਦੀ ਕੰਧ ਫਾਂਦ ਕੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਉਸ ਨੂੰ ਰੋਕ ਦਿੱਤਾ। ਇਸ ਦ੍ਰਿਸ਼ ਨੂੰ ਦੇਖ ਕੇ ਉੱਥੇ ਮੌਜੂਦ ਮਾਪਿਆਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਹੰਗਾਮਾ ਵੀ ਕੀਤਾ। ਅਜਿਹਾ ਹੀ ਕੁਝ ਉਰਦੂ ਆਮਨਾ ਹਾਈ ਸਕੂਲ ਦੇ ਬਾਹਰ ਵੀ ਦੇਖਣ ਨੂੰ ਮਿਲਿਆ। ਇੱਥੇ ਦੋ ਵਿਦਿਆਰਥਣਾਂ ਪ੍ਰੀਖਿਆ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਪਹੁੰਚੀਆਂ ਸਨ, ਪਰ ਗੇਟ ਬੰਦ ਹੋ ਚੁੱਕਾ ਸੀ। ਟਰੈਫਿਕ ਵਿੱਚ ਫਸ ਜਾਣ ਕਾਰਨ ਹੋਈ ਮਾਮੂਲੀ ਦੇਰੀ ਉਨ੍ਹਾਂ ਦੇ ਭਵਿੱਖ 'ਤੇ ਭਾਰੀ ਪੈ ਗਈ। ਪ੍ਰੀਖਿਆ ਕੇਂਦਰ ਦੇ ਬਾਹਰ ਇਹ ਵਿਦਿਆਰਥਣਾਂ ਭੁੱਬਾਂ ਮਾਰ ਕੇ ਰੋਦੀਆਂ ਨਜ਼ਰ ਆਈਆਂ, ਪਰ ਨਿਯਮਾਂ ਦੀ ਸਖ਼ਤੀ ਕਾਰਨ ਉਨ੍ਹਾਂ ਨੂੰ ਬਿਨਾਂ ਪ੍ਰੀਖਿਆ ਦਿੱਤੇ ਹੀ ਵਾਪਸ ਮੁੜਨਾ ਪਿਆ।

ਪ੍ਰਸ਼ਾਸਨ ਦੀ ਸਖ਼ਤੀ ਅੱਗੇ ਕਿਸੇ ਦੀ ਨਾ ਚੱਲੀ 

ਜ਼ਿਲ੍ਹਾ ਪ੍ਰਸ਼ਾਸਨ ਪ੍ਰੀਖਿਆਵਾਂ ਨੂੰ ਨਕਲ ਰਹਿਤ ਅਤੇ ਸਮੇਂ ਸਿਰ ਕਰਵਾਉਣ ਲਈ ਪੂਰੀ ਤਰ੍ਹਾਂ ਸਖ਼ਤ ਨਜ਼ਰ ਆਇਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਗੇਟ ਬੰਦ ਹੋਣ ਤੋਂ ਬਾਅਦ ਕਿਸੇ ਵੀ ਹਾਲਤ ਵਿੱਚ ਪ੍ਰੀਖਿਆਰਥੀ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ। ਮਾਪਿਆਂ ਨੇ ਬੱਚਿਆਂ ਦੇ ਭਵਿੱਖ ਦਾ ਵਾਸਤਾ ਪਾ ਕੇ ਕੁਝ ਮਿੰਟਾਂ ਦੀ ਰਿਆਇਤ ਮੰਗੀ, ਪਰ ਪ੍ਰਸ਼ਾਸਨ ਟੱਸ ਤੋਂ ਮੱਸ ਨਾ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News