ਮੂਲਾਂਕ 1 ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਬੁੱਧਾਦਿਤਿਆ ਯੋਗ ਕਰਾਏਗਾ ਧਨ ਲਾਭ
Tuesday, Apr 14, 2026 - 04:33 AM (IST)
ਜੋਤਿਸ਼ ਡੈਸਕ : ਅੰਕ ਜੋਤਿਸ਼ ਅਨੁਸਾਰ 14 ਅਪ੍ਰੈਲ 2026, ਮੰਗਲਵਾਰ ਦਾ ਦਿਨ ਮੂਲਾਂਕ 1 ਵਾਲੇ ਜਾਤਕਾਂ ਲਈ ਖੁਸ਼ੀਆਂ ਦੀ ਸੌਗਾਤ ਲੈ ਕੇ ਆ ਰਿਹਾ ਹੈ। ਇਸ ਦਿਨ ਸੂਰਜ (ਅੰਕ 1) ਅਤੇ ਬੁੱਧ (ਅੰਕ 5) ਦੇ ਮਿਲਾਪ ਨਾਲ 'ਬੁੱਧਾਦਿਤਿਆ ਯੋਗ' ਦਾ ਨਿਰਮਾਣ ਹੋ ਰਿਹਾ ਹੈ, ਜੋ ਜਾਤਕਾਂ ਨੂੰ ਦਲੇਰੀ ਨਾਲ ਫੈਸਲੇ ਲੈਣ ਅਤੇ ਸ਼ਾਨਦਾਰ ਅਗਵਾਈ ਕਰਨ ਦੀ ਸ਼ਕਤੀ ਪ੍ਰਦਾਨ ਕਰੇਗਾ,,।
ਕਿਨ੍ਹਾਂ ਲਈ ਹੈ ਮੂਲਾਂਕ 1?
ਜੋਤਿਸ਼ ਅਨੁਸਾਰ, ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਾਰੀਖ ਨੂੰ ਜਨਮੇ ਵਿਅਕਤੀਆਂ ਦਾ ਮੂਲਾਂਕ 1 ਹੁੰਦਾ ਹੈ।
ਕਰੀਅਰ ਵਿੱਚ ਮਿਲੇਗੀ ਵੱਡੀ ਸਫਲਤਾ
ਕੋਰਪੋਰੇਟ, ਰੀਅਲ ਐਸਟੇਟ ਅਤੇ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਲੋਕਾਂ ਲਈ ਅੱਜ ਦਾ ਦਿਨ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ। ਪਬਲਿਕ ਡੀਲਿੰਗ ਵਿੱਚ ਤੁਹਾਡੀ ਗੱਲਬਾਤ ਦਾ ਪ੍ਰਭਾਵ ਵਧੇਗਾ, ਜਿਸ ਨਾਲ ਨਵੇਂ ਕਲਾਇੰਟ ਬਣਨਗੇ ਅਤੇ ਕਿਸੇ ਵੱਡੀ ਡੀਲ ਦੇ ਸਿਰੇ ਚੜ੍ਹਨ ਦੇ ਯੋਗ ਹਨ। ਦਫ਼ਤਰ ਵਿੱਚ ਤੁਹਾਨੂੰ ਕੋਈ ਅਹਿਮ ਜ਼ਿੰਮੇਵਾਰੀ ਜਾਂ ਲੀਡ ਰੋਲ ਮਿਲ ਸਕਦਾ ਹੈ।
ਆਰਥਿਕ ਸਥਿਤੀ ਅਤੇ ਨਿਵੇਸ਼
ਵਿੱਤੀ ਪੱਖੋਂ ਅੱਜ ਦਾ ਦਿਨ ਮਿਸ਼ਰਤ ਰਹੇਗਾ। ਜਿੱਥੇ ਘੁੰਮਣ-ਫਿਰਨ 'ਤੇ ਤੁਹਾਡਾ ਪੈਸਾ ਖਰਚ ਹੋ ਸਕਦਾ ਹੈ, ਉੱਥੇ ਹੀ ਪੁਰਾਣਾ ਫਸਿਆ ਹੋਇਆ ਪੈਸਾ ਅਚਾਨਕ ਵਾਪਸ ਮਿਲਣ ਦੀ ਉਮੀਦ ਹੈ। ਕਾਰੋਬਾਰ ਵਿੱਚ ਮੁਨਾਫੇ ਦੇ ਚੰਗੇ ਸੰਕੇਤ ਹਨ ਅਤੇ ਅੱਜ ਦੇ ਦਿਨ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਲਾਭਦਾਇਕ ਸਾਬਤ ਹੋਵੇਗਾ।
ਪਰਿਵਾਰ ਅਤੇ ਪਿਆਰ
ਪ੍ਰੇਮੀ ਜੋੜਿਆਂ ਲਈ ਅੱਜ ਦਾ ਦਿਨ ਯਾਦਗਾਰ ਰਹੇਗਾ। ਜੋ ਲੋਕ ਸਿੰਗਲ ਹਨ, ਉਨ੍ਹਾਂ ਦੀ ਜ਼ਿੰਦਗੀ ਵਿੱਚ ਕਿਸੇ ਖਾਸ ਇਨਸਾਨ ਦੀ ਐਂਟਰੀ ਹੋ ਸਕਦੀ ਹੈ,। ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕਰਨ ਨਾਲ ਘਰ ਦਾ ਮਾਹੌਲ ਖੁਸ਼ਨੁਮਾ ਬਣਿਆ ਰਹੇਗਾ, ਹਾਲਾਂਕਿ ਦਿਨ ਦੇ ਅੰਤ ਵਿੱਚ ਮਾਨਸਿਕ ਜਾਂ ਸਰੀਰਕ ਥਕਾਵਟ ਮਹਿਸੂਸ ਹੋ ਸਕਦੀ ਹੈ।
ਸ਼ੁਭ ਅੰਕ: 5
ਸ਼ੁਭ ਰੰਗ: ਹਰਾ ਅਤੇ ਪੀਲਾ
