ਆ ਗਿਆ 7.4 ਦੀ ਤੀਬਰਤਾ ਦਾ ਭੂਚਾਲ ! ਕੰਬ ਗਿਆ ਪੂਰਾ ਇਲਾਕਾ, ਜਾਪਾਨ 'ਚ ਸੁਨਾਮੀ ਦਾ ਅਲਰਟ

Monday, Apr 20, 2026 - 02:22 PM (IST)

ਆ ਗਿਆ 7.4 ਦੀ ਤੀਬਰਤਾ ਦਾ ਭੂਚਾਲ ! ਕੰਬ ਗਿਆ ਪੂਰਾ ਇਲਾਕਾ,  ਜਾਪਾਨ 'ਚ ਸੁਨਾਮੀ ਦਾ ਅਲਰਟ

ਇੰਟਰਨੈਸ਼ਨਲ ਡੈਸਕ- ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਉੱਤਰੀ-ਪੂਰਬੀ ਤੱਟ 'ਤੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 7.4 ਮਾਪੀ ਗਈ ਹੈ। ਇਹ ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਸੈਂਕੜੇ ਕਿਲੋਮੀਟਰ ਦੂਰ ਟੋਕੀਓ ਦੀਆਂ ਉੱਚੀਆਂ ਇਮਾਰਤਾਂ ਵੀ ਕਾਫੀ ਦੇਰ ਤੱਕ ਹਿੱਲਦੀਆਂ ਰਹੀਆਂ।

ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਇਹ ਭੂਚਾਲ ਸੋਮਵਾਰ ਸ਼ਾਮ ਸਥਾਨਕ ਸਮੇਂ ਅਨੁਸਾਰ 4:53 ਵਜੇ ਉੱਤਰੀ ਇਵਾਤੇ ਪ੍ਰੀਫੈਕਚਰ ਦੇ ਤੱਟ ਨੇੜੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਇਆ, ਜਿਸ ਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਜ਼ਬਰਦਸਤ ਭੂਚਾਲ ਕਾਰਨ ਪ੍ਰਸ਼ਾਸਨ ਨੇ ਇਵਾਤੇ ਅਤੇ ਹੋਕਾਈਡੋ ਦੇ ਹਿੱਸਿਆਂ ਵਿੱਚ 3 ਮੀਟਰ (10 ਫੁੱਟ) ਤੱਕ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਉੱਠਣ ਦੀ ਚਿਤਾਵਨੀ ਦਿੱਤੀ ਹੈ, ਜਿਸ ਮਗਰੋਂ ਸਮੁੰਦਰੀ ਕੰਢੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਉੱਚੀਆਂ ਤੇ ਸੁਰੱਖਿਅਤ ਥਾਂਵਾਂ 'ਤੇ ਜਾਣ ਲਈ ਕਿਹਾ ਗਿਆ ਹੈ।

PunjabKesari

ਜ਼ਿਕਰਯੋਗ ਹੈ ਕਿ ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਅੱਜ ਦਾ ਇਹ ਸ਼ਕਤੀਸ਼ਾਲੀ ਭੂਚਾਲ 2011 ਵਿੱਚ ਆਈ ਭਿਆਨਕ ਸੁਨਾਮੀ ਦੀਆਂ ਦਰਦਨਾਕ ਯਾਦਾਂ ਤਾਜ਼ਾ ਕਰਵਾ ਰਹੀ ਹੈ, ਜਿਸ ਮਗਰੋਂ ਲੋਕ ਘਬਰਾਏ ਹੋਏ ਹਨ, ਪਰ ਇਸ ਵਾਰ ਪ੍ਰਸ਼ਾਸਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਹੈ ਕਿ ਅਸੀਂ ਹੁਣ ਪੁਖ਼ਤਾ ਇੰਤਜ਼ਾਮ ਕੀਤੇ ਹਨ।

ਇਹ ਵੀ ਪੜ੍ਹੋ- ਸਕੂਲਾਂ 'ਚ ਅਚਾਨਕ ਛੁੱਟੀ ਦਾ ਐਲਾਨ, 2 ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ ! ਅਸਾਮ 'ਚ ਤਣਾਅਪੂਰਨ ਹੋਏ ਹਾਲਾਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News