ਇਰਾਨ ਤੋਂ ਆ ਗਿਆ ਭਾਰਤੀ ਵਿਦੇਸ਼ ਮੰਤਰੀ ਨੂੰ ਫ਼ੋਨ ! ਇਸ ਮੁੱਦੇ 'ਤੇ ਹੋਈ ਗੱਲਬਾਤ

Tuesday, Apr 14, 2026 - 04:18 PM (IST)

ਇਰਾਨ ਤੋਂ ਆ ਗਿਆ ਭਾਰਤੀ ਵਿਦੇਸ਼ ਮੰਤਰੀ ਨੂੰ ਫ਼ੋਨ ! ਇਸ ਮੁੱਦੇ 'ਤੇ ਹੋਈ ਗੱਲਬਾਤ

ਨਵੀਂ ਦਿੱਲੀ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਆਪਣੇ ਹਮਰੁਤਬਾ ਗਿਡੀਓਨ ਸਾਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ। ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਇਜ਼ਰਾਈਲ, ਇਰਾਨ ਅਤੇ ਲਿਬਨਾਨ ਵਿਚਾਲੇ ਤਣਾਅ ਸਿਖਰ 'ਤੇ ਹੈ। ਡਾ. ਜੈਸ਼ੰਕਰ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੱਲਬਾਤ ਦੌਰਾਨ ਮਿਡਲ ਈਸਟ ਦੀ ਸਥਿਤੀ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਭਾਰਤ ਲਗਾਤਾਰ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਅਪੀਲ ਕਰਦਾ ਰਿਹਾ ਹੈ। ਅਜਿਹੇ 'ਚ ਵਿਦੇਸ਼ ਮੰਤਰੀ ਦੀ ਇਹ ਗੱਲਬਾਤ ਖੇਤਰੀ ਸੁਰੱਖਿਆ ਅਤੇ ਭਾਰਤੀ ਹਿੱਤਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਅਮਰੀਕਾ ਵੱਲੋਂ ਇਰਾਨ ਦੀਆਂ ਬੰਦਰਗਾਹਾਂ ਦੀ ਕੀਤੀ ਜਾ ਰਹੀ ਘੇਰਾਬੰਦੀ ਅਤੇ ਇਸ ਨਾਲ ਭਾਰਤ ਨੂੰ ਹੋਣ ਵਾਲੀ ਤੇਲ ਦੀ ਸਪਲਾਈ ਵਿੱਚ ਰੁਕਾਵਟ ਵਰਗੇ ਮੁੱਦੇ ਵੀ ਇਸ ਕੂਟਨੀਤਕ ਚਰਚਾ ਦਾ ਹਿੱਸਾ ਹੋ ਸਕਦੇ ਹਨ।

PunjabKesari

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਜ਼ਿਕਰਯੋਗ ਹੈ ਕਿ ਇਹ ਗੱਲਬਾਤ ਉਸੇ ਦਿਨ ਹੋਈ ਹੈ ਜਦੋਂ ਅਮਰੀਕਾ ਦੀ ਮੇਜ਼ਬਾਨੀ ਵਿੱਚ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਸ਼ਾਂਤੀ ਗੱਲਬਾਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਹਾਲਾਂਕਿ ਹਿਜ਼ਬੁੱਲ੍ਹਾ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਪਰ ਫ਼ਿਰ ਵੀ ਇਸ ਨੂੰ ਸ਼ਾਂਤੀ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਰਾਨ ਖ਼ਿਲਾਫ਼ ਅਮਰੀਕੀ ਜਲ ਸੈਨਾ ਦੀ ਵਧਦੀ ਤਾਇਨਾਤੀ ਨੇ ਪੂਰੇ ਖੇਤਰ ਵਿੱਚ ਜੰਗ ਦਾ ਖ਼ਤਰਾ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News