ਕੇਦਾਰਨਾਥ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣਾ ਔਰਤ ਨੂੰ ਪੈ ਗਿਆ ਮਹਿੰਗਾ ! ਖਾਤਾ ਹੋ ਗਿਆ ਖਾਲੀ

Thursday, Apr 16, 2026 - 04:14 PM (IST)

ਕੇਦਾਰਨਾਥ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣਾ ਔਰਤ ਨੂੰ ਪੈ ਗਿਆ ਮਹਿੰਗਾ ! ਖਾਤਾ ਹੋ ਗਿਆ ਖਾਲੀ

ਨੈਸ਼ਨਲ ਡੈਸਕ- ਮਹਾਰਾਸ਼ਟਰ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਠਾਣੇ ਦੀ ਰਹਿਣ ਵਾਲੀ ਇੱਕ 34 ਸਾਲਾ ਔਰਤ ਨੂੰ ਕੇਦਾਰਨਾਥ ਅਤੇ ਬਦਰੀਨਾਥ ਯਾਤਰਾ ਲਈ ਹੈਲੀਕਾਪਟਰ ਟਿਕਟਾਂ ਬੁੱਕ ਕਰਵਾਉਣਾ ਮਹਿੰਗਾ ਪੈ ਗਿਆ। ਸਾਈਬਰ ਠੱਗਾਂ ਨੇ ਔਰਤ ਨੂੰ ਆਪਣਾ ਸ਼ਿਕਾਰ ਬਣਾ ਕੇ ਉਸ ਦੇ ਖਾਤੇ ਵਿੱਚੋਂ 54,000 ਰੁਪਏ ਉਡਾ ਲਏ ਹਨ।

ਜਾਣਕਾਰੀ ਅਨੁਸਾਰ ਉਕਤ ਔਰਤ ਕੇਦਾਰਨਾਥ ਯਾਤਰਾ ਲਈ ਇੰਟਰਨੈੱਟ 'ਤੇ ਜਾਣਕਾਰੀ ਸਰਚ ਕਰ ਰਹੀ ਸੀ। ਇਸ ਦੌਰਾਨ ਉਸ ਨੂੰ ਇੰਸਟਾਗ੍ਰਾਮ 'ਤੇ ਐਡ ਦਿਖੀ, ਜਿਸ 'ਚ ਕੇਦਾਰਨਾਥ ਅਤੇ ਬਦਰੀਨਾਥ ਲਈ ਹੈਲੀਕਾਪਟਰ ਸੇਵਾਵਾਂ ਦੇਣ ਦਾ ਦਾਅਵਾ ਕੀਤਾ ਗਿਆ ਸੀ। 

ਜਦੋਂ ਔਰਤ ਨੇ ਦਿੱਤੇ ਗਏ ਨੰਬਰ 'ਤੇ ਸੰਪਰਕ ਕੀਤਾ, ਤਾਂ ਠੱਗ ਨੇ ਉਸ ਨੂੰ ਕੁਲ ਰਕਮ ਦਾ 50 ਫੀਸਦੀ ਐਡਵਾਂਸ ਦੇਣ ਲਈ ਕਿਹਾ। ਔਰਤ ਨੇ ਭਰੋਸਾ ਕਰਕੇ ਦੇਹਰਾਦੂਨ ਸਥਿਤ ਬੈਂਕ ਆਫ ਬੜੌਦਾ ਦੇ ਇੱਕ ਅਕਾਊਂਟ 'ਚ, ਜੋ ਕਿ "ਹਿਮਾਲਿਆ ਟੂਰ" ਦੇ ਨਾਂ 'ਤੇ ਸੀ, 54,000 ਰੁਪਏ ਟ੍ਰਾਂਸਫਰ ਕਰ ਦਿੱਤੇ। ਪੈਸੇ ਮਿਲਣ ਤੋਂ ਬਾਅਦ ਉਕਤ ਵਿਅਕਤੀ ਨੇ ਨਾ ਤਾਂ ਬੁਕਿੰਗ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਫ਼ੋਨ ਚੁੱਕਿਆ।

ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ

ਠੱਗੀ ਦਾ ਸ਼ਿਕਾਰ ਹੋਣ ਮਗਰੋਂ ਔਰਤ ਠਾਣੇ ਪੁਲਸ ਕੋਲ ਪਹੁੰਚੀ, ਜਿੱਥੇ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਬੈਂਕ ਅਕਾਊਂਟ ਅਤੇ ਇੰਸਟਾਗ੍ਰਾਮ ਆਈ.ਡੀ. ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ।

ਜ਼ਿਕਰਯੋਗ ਹੈ ਕਿ ਸਾਈਬਰ ਠੱਗ ਭੋਲੇ-ਭਾਲੇ ਲੋਕਾਂ ਨੂੰ ਆਪਣੇ ਝਾਂਸੇ 'ਚ ਲੈ ਕੇ ਅਜਿਹੇ ਹਥਕੰਡੇ ਅਪਣਾਉਂਦੇ ਰਹਿੰਦੇ ਹਨ। ਇਸ ਲਈ ਸਰਕਾਰ ਵੱਲੋਂ ਲੋਕਾਂ ਨੂੰ ਅਪੀਲੀ ਕੀਤੀ ਜਾਂਦੀ ਹੈ ਕਿ ਕੇਦਾਰਨਾਥ ਲਈ ਹੈਲੀਕਾਪਟਰ ਬੁਕਿੰਗ ਸਿਰਫ਼ ਉੱਤਰਾਖੰਡ ਸਰਕਾਰ ਦੀ ਅਧਿਕਾਰਤ ਵੈੱਬਸਾਈਟ heliyatra.irctc.co.in ਰਾਹੀਂ ਹੀ ਕੀਤੀ ਜਾਵੇ।

ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News