ਇਕਤਰਫ਼ਾ ਪਿਆਰ ''ਚ ਹੈਵਾਨੀਅਤ: ਵਿਦਿਆਰਥੀ ਨੇ ਅਧਿਆਪਕਾ ਨਾਲ ਜੋ ਕੀਤਾ ਸੁਣ ਕੰਬ ਜਾਵੇ ਰੂਹ
Thursday, Feb 05, 2026 - 11:25 AM (IST)
ਮੈਨਪੁਰੀ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਤੋਂ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕਤਰਫ਼ਾ ਪਿਆਰ ਵਿੱਚ ਪਾਗਲ 12ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਆਪਣੀ ਹੀ ਅਧਿਆਪਕਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਵਿਦਿਆਰਥੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਤੇਜ਼ਧਾਰ ਹਥਿਆਰ ਨਾਲ ਅਧਿਆਪਕਾ ਦੇ ਦੋਵੇਂ ਬੁੱਲ੍ਹ ਵੱਢ ਦਿੱਤੇ। ਗੰਭੀਰ ਰੂਪ ਵਿੱਚ ਜ਼ਖਮੀ ਅਧਿਆਪਕਾ ਨੂੰ ਆਗਰਾ ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਮੁੜ ਮਹਿੰਗਾ ਹੋਇਆ ਸੋਨਾ-ਚਾਂਦੀ, ਕੀਮਤਾਂ ਨੇ ਮਾਰੀ ਵੱਡੀ ਛਲਾਂਗ
ਜਾਣਕਾਰੀ ਅਨੁਸਾਰ ਦੋਸ਼ੀ ਵਿਦਿਆਰਥੀ ਅਖੰਡ ਪ੍ਰਤਾਪ ਸਿੰਘ ਪਿਛਲੇ ਕਾਫੀ ਸਮੇਂ ਤੋਂ ਅਧਿਆਪਕਾ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਅਧਿਆਪਕਾ ਨੇ ਪਹਿਲਾਂ 'ਪੇਰੈਂਟਸ-ਟੀਚਰ ਮੀਟਿੰਗ' (PTM) ਵਿੱਚ ਵਿਦਿਆਰਥੀ ਦੀ ਮਾਂ ਨੂੰ ਉਸ ਦੀਆਂ ਅਸ਼ਲੀਲ ਹਰਕਤਾਂ ਬਾਰੇ ਦੱਸਿਆ ਸੀ। ਮਾਂ ਦੇ ਭਰੋਸੇ ਦੇ ਬਾਵਜੂਦ ਵਿਦਿਆਰਥੀ ਦੀਆਂ ਹਰਕਤਾਂ ਵਿੱਚ ਕੋਈ ਸੁਧਾਰ ਨਹੀਂ ਆਇਆ। ਵਿਦਿਆਰਥੀ ਦੀ ਸਨਕ ਤੋਂ ਤੰਗ ਆ ਕੇ ਅਧਿਆਪਕਾ ਨੇ ਪੁਰਾਣਾ ਸਕੂਲ ਛੱਡ ਦਿੱਤਾ ਅਤੇ ਦੂਜੇ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਪਰ ਦੋਸ਼ੀ ਨੇ ਉੱਥੇ ਵੀ ਉਸ ਦਾ ਪਿੱਛਾ ਕਰਨਾ ਜਾਰੀ ਰੱਖਿਆ ਅਤੇ ਗਲਤ ਸਬੰਧ ਬਣਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਹੋਮਵਰਕ ਪੂਰਾ ਨਾ ਕਰਨ ’ਤੇ ਵਿਦਿਆਰਥਣ ਨੂੰ ਅਧਿਆਪਕ ਨੇ ਮਾਰੇ ਥੱਪੜ, ਹੋਈ 3 ਸਾਲ ਦੀ ਜੇਲ੍ਹ
ਜਦੋਂ ਅਧਿਆਪਕਾ ਨੇ ਵਿਦਿਆਰਥੀ ਦਾ ਸਖ਼ਤ ਵਿਰੋਧ ਕੀਤਾ ਤਾਂ ਉਸ ਨੇ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ। ਰਸਤੇ ਵਿੱਚ ਅਧਿਆਪਕਾ ਨੂੰ ਰੋਕ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਬੁੱਲ੍ਹ ਸਰੀਰ ਤੋਂ ਵੱਖ ਕਰ ਦਿੱਤੇ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਪੀੜਤਾ ਦੇ ਭਰਾ ਦੀ ਸ਼ਿਕਾਇਤ 'ਤੇ ਦੋਸ਼ੀ ਅਖੰਡ ਪ੍ਰਤਾਪ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ। ਪੁਲਸ ਦੀਆਂ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਗੈਸ ਸਿਲੰਡਰ, FASTag, ਸਿਗਰੇਟ ਸਣੇ ਕਈ ਚੀਜ਼ਾਂ 'ਚ ਅੱਜ ਤੋਂ ਹੋਵੇਗਾ ਬਦਲਾਅ, ਜੇਬ 'ਤੇ ਪਵੇਗਾ ਅਸਰ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
