ਗਊ ਦਾ ਮਾਸ ਖਾਣ ’ਤੇ ਜਾਤੀਗਤ ਪ੍ਰੇਸ਼ਾਨ ਕੀਤੇ ਜਾਣ ਕਾਰਨ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
Saturday, Oct 24, 2026 - 03:00 PM (IST)
ਕੋਇੰਬਟੂਰ (ਏਜੰਸੀ) - ਤਾਮਿਲਨਾਡੂ ਦੇ ਕੋਇੰਬਟੂਰ ਸ਼ਹਿਰ ’ਚ 11ਵੀਂ ਜਮਾਤ ਦੇ ਵਿਦਿਆਰਥੀ ਨੇ ਕਥਿਤ ਤੌਰ ’ਤੇ ਜਾਤੀਗਤ ਭੇਦਭਾਵ ਅਤੇ ਗਊ ਦਾ ਮਾਸ ਖਾਣ ਨੂੰ ਲੈ ਕੇ ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਦੀ ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਉਕਤ ਵਿਦਿਆਰਥੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ’ਚ ਪੜ੍ਹਦਾ ਸੀ। ਵਜ਼ੀਫਾ ਯੋਜਨਾ ਹੇਠ ਅਨੁਸੂਚਿਤ ਜਾਤੀ (ਐੱਸ. ਸੀ.) ਦੇ ਵਿਦਿਆਰਥੀਆਂ ਦੀ ਚੋਣ ਲਈ ਕਲਾਸ ਅਧਿਆਪਕ ਨੇ ਸਾਰੇ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਜਾਤੀ ਦਾ ਵੇਰਵਾ ਮੰਗਿਆ ਸੀ।
ਇਹ ਵੀ ਪੜ੍ਹੋ : ਅਯੁੱਧਿਆ 'ਚ ਦੀਪਉਤਸਵ 'ਤੇ ਅਲੌਕਿਕ ਨਜ਼ਾਰਾ: 56 ਘਾਟਾਂ 'ਤੇ ਜਗਮਗਾਉਣਗੇ 30 ਲੱਖ ਦੀਵੇ
ਅਧਿਆਪਕ ਨੇ ਉਨ੍ਹਾਂ ਤੋਂ ਇਹ ਵੀ ਪੁੱਛਿਆ ਸੀ ਕਿ ਕੀ ਉਹ ਗਊ ਮਾਸ ਖਾਂਦੇ ਹਨ। ਇਸ ਤੋਂ ਬਾਅਦ 16 ਸਾਲਾ ਵਿਦਿਆਰਥੀ ਅਤੇ ਕੁਝ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਅਨੁਸੂਚਿਤ ਜਾਤੀ ਤੋਂ ਹਨ ਅਤੇ ਗਊ ਮਾਸ ਖਾਂਦੇ ਹਨ। ਇਸ ਗੱਲ ਦਾ ਪਤਾ ਲੱਗਣ ਤੋਂ ਕੁਝ ਦਿਨਾਂ ਬਾਅਦ ਉਸ ਦੇ ਸਹਿਪਾਠੀ ਵਿਦਿਆਰਥੀ ਨੂੰ ਚਿੜ੍ਹਾਉਣ ਲੱਗ ਪਏ। ਇਸ ਮਾਮਲੇ ਦੇ ਸਬੰਧ ਵਿਚ ਵਿਦਿਆਰਥੀ ਦੀ ਮਾਂ ਨੇ ਸ਼ਿਕਾਇਤ ’ਚ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਨੇ ਵਾਰ-ਵਾਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਕਲਾਸ ਅਧਿਆਪਕ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : 'ਨੀਲਾ ਡਰੰਮ' ਕਾਂਡ ਵਾਲੀ ਮੁਸਕਾਨ ਦੀ ਧੀ ਨੂੰ ਗੋਦ ਲਏਗਾ ਮੁੰਬਈ ਦਾ ਇਹ ਇਨਫਲੁਐਂਸਰ, ਕੋਰਟ 'ਚ ਦਿੱਤੀ ਅਰਜ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
