ਉਤਰਾਖੰਡ ਦੇ CM ਧਾਮੀ ਨੇ ਦਲੇਰ ਮਹਿੰਦੀ ਨਾਲ ਫ਼ੋਨ ''ਤੇ ਕੀਤੀ ਗੱਲ, ਕਿਹਾ- "ਵਿਵਾਦ ਛੱਡੋ, ਪਿਆਰ ਨਾਲ ਅੱਗੇ ਵਧੋ"

Saturday, Oct 24, 2026 - 10:41 AM (IST)

ਉਤਰਾਖੰਡ ਦੇ CM ਧਾਮੀ ਨੇ ਦਲੇਰ ਮਹਿੰਦੀ ਨਾਲ ਫ਼ੋਨ ''ਤੇ ਕੀਤੀ ਗੱਲ, ਕਿਹਾ- "ਵਿਵਾਦ ਛੱਡੋ, ਪਿਆਰ ਨਾਲ ਅੱਗੇ ਵਧੋ"

ਦੇਹਰਾਦੂਨ (ਏਜੰਸੀ)- ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਕੈਬਨਿਟ ਸਾਥੀ ਸੁਬੋਧ ਉਨਿਆਲ ਦੁਆਰਾ ਸਟੇਜ 'ਤੇ ਗਾਇਕ ਨੂੰ ਕਥਿਤ ਤੌਰ 'ਤੇ ਝਿੜਕਣ ਦੇ ਵਿਵਾਦ ਦੇ ਵਿਚਕਾਰ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਅਤੀਤ ਨੂੰ ਪਿੱਛੇ ਛੱਡ ਕੇ ਆਪਸੀ ਸਦਭਾਵਨਾ ਨਾਲ ਅੱਗੇ ਵਧਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: "ਮੈਂ ਰਹਾਂ ਜਾਂ ਨਾ ਰਹਾਂ, ਸਾਨੂੰ..!", ਹਸਪਤਾਲ ਤੋਂ ਸਾਹਮਣੇ ਆਈ ਕੁੱਲ੍ਹੜ ਪੀਜ਼ਾ ਵਾਲੇ Sehaj Arora ਦੀ ਵੀਡੀਓ

ਧਾਮੀ ਨੇ X 'ਤੇ ਲਿਖਿਆ, "ਮੈਂ ਪ੍ਰਸਿੱਧ ਗਾਇਕ ਦਲੇਰ ਮਹਿੰਦੀ ਨਾਲ ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁੱਛਣ ਲਈ ਫ਼ੋਨ 'ਤੇ ਗੱਲ ਕੀਤੀ। ਗੱਲਬਾਤ ਦੌਰਾਨ, ਅਸੀਂ ਹਾਲੀਆ ਘਟਨਾ 'ਤੇ ਵੀ ਚਰਚਾ ਕੀਤੀ।" ਉੱਤਰਾਖੰਡ ਨੂੰ "ਅਤਿਥੀ ਦੇਵੋ ਭਵ" ਦੀ ਅਮੀਰ ਪਰੰਪਰਾ ਦਾ ਧਾਰਨੀ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ, "ਲੋਕ ਸੱਭਿਆਚਾਰ, ਨਿੱਘੀ ਮਹਿਮਾਨ ਨਿਵਾਜ਼ੀ ਅਤੇ ਸਦਭਾਵਨਾ ਦੀ ਭਾਵਨਾ ਦੇਵਭੂਮੀ ਦੀ ਵਿਲੱਖਣ ਪਛਾਣ ਹਨ। ਕਲਾ, ਸੱਭਿਆਚਾਰ ਅਤੇ ਕਲਾਕਾਰਾਂ ਦਾ ਇੱਥੇ ਹਮੇਸ਼ਾ ਸਵਾਗਤ ਅਤੇ ਸਤਿਕਾਰ ਕੀਤਾ ਜਾਂਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਇਸ ਘਟਨਾ ਨੂੰ ਪਿੱਛੇ ਛੱਡ ਕੇ ਆਪਸੀ ਗੱਲਬਾਤ, ਸਦਭਾਵਨਾ ਅਤੇ ਸਕਾਰਾਤਮਕਤਾ ਦੀ ਭਾਵਨਾ ਨਾਲ ਅੱਗੇ ਵਧਿਆ ਜਾਵੇ।"

ਇਹ ਵੀ ਪੜ੍ਹੋ: 6 ਦਹਾਕਿਆਂ ਤੱਕ ਫ਼ਿਲਮੀ ਦੁਨੀਆ 'ਚ ਰਾਜ ਕਰਨ ਵਾਲੇ ਦਿੱਗਜ ਅਦਾਕਾਰ ਦਾ ਦਿਹਾਂਤ; ਅਮਰੀਕਾ 'ਚ ਲਏ ਆਖਰੀ ਸਾਹ

PunjabKesari

ਮੁੱਖ ਮੰਤਰੀ ਨੇ ਵੀਰਵਾਰ ਨੂੰ ਦਲੇਰ ਮਹਿੰਦੀ ਦੇ ਭਰਾ ਅਤੇ ਗਾਇਕ ਮੀਕਾ ਸਿੰਘ ਨਾਲ ਵੀ ਇਸ ਮਾਮਲੇ ਬਾਰੇ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਦੋਵਾਂ ਦੇ ਦੋਸਤ ਹਨ ਅਤੇ ਉਨ੍ਹਾਂ ਨਾਲ ਗੱਲ ਕਰਨਗੇ। ਧਾਮੀ ਨੇ ਕਿਹਾ ਕਿ ਮੰਤਰੀ ਉਸ ਸਮੇਂ ਜਨਤਕ ਦਬਾਅ ਹੇਠ ਹੋ ਸਕਦੇ ਹਨ। ਕਿਉਂਕਿ ਉਨਿਆਲ ਨੇ ਖੁਦ ਸਪੱਸ਼ਟ ਕੀਤਾ ਸੀ ਕਿ ਉਹ ਦਲੇਰ ਮਹਿੰਦੀ ਦੀ ਖਰਾਬ ਸਿਹਤ ਤੋਂ ਅਣਜਾਣ ਸਨ ਅਤੇ ਗਾਇਕ ਦਾ ਅਪਮਾਨ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ।

ਇਹ ਵੀ ਪੜ੍ਹੋ: ਕਿਵੇਂ ਹੈ ਦਲੇਰ ਮਹਿੰਦੀ ਦੀ ਸਿਹਤ? ਉਤਰਾਖੰਡ ਵਿਵਾਦ ਵਿਚਾਲੇ ਪੁੱਤਰ ਗੁਰਦੀਪ ਨੇ ਦਿੱਤੀ ਗਾਇਕ ਦੀ ਹੈਲਥ ਅਪਡੇਟ

ਦੱਸ ਦੇਈਏ ਕਿ 18 ਅਕਤੂਬਰ ਦੀ ਰਾਤ ਨੂੰ ਉੱਤਰਾਖੰਡ ਵਿੱਚ ਸਾਲਾਨਾ 'ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ' ਦੌਰਾਨ ਦਲੇਰ ਮਹਿੰਦੀ ਦੀ ਪੇਸ਼ਕਾਰੀ ਉਦੋਂ ਵਿਵਾਦਾਂ ਵਿੱਚ ਘਿਰ ਗਈ, ਜਦੋਂ ਸੂਬੇ ਦੇ ਮੰਤਰੀ ਸੁਬੋਧ ਉਨਿਆਲ ਨੇ ਉਨ੍ਹਾਂ ਦੇ ਸ਼ੋਅ ਨੂੰ ਵਿਚਕਾਰ ਹੀ ਰੋਕ ਦਿੱਤਾ। ਦੋਸ਼ ਹੈ ਕਿ ਮੰਤਰੀ ਨੇ ਗਾਇਕ 'ਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਅਤੇ ਮੋਟੀ ਫੀਸ ਲੈਣ ਦੇ ਬਾਵਜੂਦ ਖਰਾਬ ਪ੍ਰਦਰਸ਼ਨ ਕਰਨ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਇਹ ਸਵਾਲ ਵੀ ਉਠਾਇਆ ਕਿ ਦਲੇਰ ਲਾਈਵ ਗਾਉਣ ਦੀ ਬਜਾਏ ਸਿਰਫ਼ 'ਲਿਪ-ਸਿੰਕਿੰਗ' ਕਰ ਰਹੇ ਸਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਪ੍ਰਤੀਕਿਰਿਆ ਦਿੱਤੀ। ਮੰਤਰੀ ਨੂੰ ਮਨੋਰੰਜਨ ਹਸਤੀਆਂ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਵਿਵਹਾਰ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਸ਼ੋਅ ਰੱਦ ਹੋਣ ਦੀਆਂ ਅਟਕਲਾਂ ਵਿਚਾਲੇ ਦਿਲਜੀਤ ਦੇ ਫੈਨਜ਼ ਲਈ ਵੱਡੀ ਖ਼ਬਰ! ਦਿੱਲੀ ਪੁਲਸ ਨੇ...

ਮੀਕਾ ਸਿੰਘ ਨੇ ਮੁੱਖ ਮੰਤਰੀ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਸੀ। ਵਿਵਾਦ ਤੋਂ ਬਾਅਦ, ਉਨਿਆਲ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦਲੇਰ ਮਹਿੰਦੀ ਨੂੰ ਇਸ ਪ੍ਰੋਗਰਾਮ ਵਿੱਚ ਸੱਦਾ ਦਿੱਤਾ ਗਿਆ ਸੀ ਕਿਉਂਕਿ ਉਹ ਇੱਕ ਵੱਡਾ ਨਾਮ ਸੀ, ਪਰ ਉਨ੍ਹਾਂ ਨੂੰ ਆਪਣੀ ਖਰਾਬ ਸਿਹਤ ਬਾਰੇ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਸੀ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੇ ਕੰਸਰਟ ਤੇ ਬਿੱਗ ਬੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਏਜੰਸੀਆਂ ਅਲਰਟ

ਉਨਿਆਲ ਨੇ ਕਿਹਾ, "ਜਦੋਂ ਸਟੇਜ 'ਤੇ ਇਹ ਸਪੱਸ਼ਟ ਹੋ ਗਿਆ ਕਿ ਉਹ ਗਾ ਨਹੀਂ ਰਹੇ ਹਨ, ਸਗੋਂ ਸਿਰਫ ਲਿਪ-ਸਿੰਕ ਕਰ ਰਹੇ ਹਨ ਤਾਂ ਇੱਕ ਸਥਾਨਕ ਜਨ ਪ੍ਰਤੀਨਿਧੀ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਦੇ ਤੌਰ 'ਤੇ, ਮੇਰੇ 'ਤੇ ਲੋਕਾਂ ਵੱਲੋਂ ਇਸ ਬਾਰੇ ਸਵਾਲ ਉਠਾਉਣ ਦਾ ਦਬਾਅ ਸੀ।" ਉਨ੍ਹਾਂ ਅੱਗੇ ਕਿਹਾ, "ਉਹ ਨਾ ਬੋਲ ਪਾ ਰਹੇ ਸੀ ਅਤੇ ਹੀ ਚੱਲ ਪਾ ਰਹੇ ਸਨ। ਉਸ ਸਮੇਂ, ਮੈਨੂੰ ਲੱਗਿਆ ਕਿ ਉਹ ਕਿਸੇ ਨਸ਼ੇ ਦੇ ਪ੍ਰਭਾਵ ਹੇਠ ਹੋ ਸਕਦੇ ਹਨ। ਮੈਨੂੰ ਨਹੀਂ ਪਤਾ ਕਿਸ ਚੀਜ਼ ਦੇ, ਕਿਉਂਕਿ ਕੋਈ ਡਾਕਟਰੀ ਜਾਂਚ ਨਹੀਂ ਹੋਈ ਸੀ।"

ਇਹ ਵੀ ਪੜ੍ਹੋ: ਰਾਖੀ ਸਾਵੰਤ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਰੱਦ ਹੋਇਆ ਗੈਰ-ਜ਼ਮਾਨਤੀ ਵਾਰੰਟ

ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਦਲੇਰ ਮਹਿੰਦੀ ਖਰਾਬ ਸਿਹਤ ਕਾਰਨ ਬੋਲ ਨਹੀਂ ਪਾ ਰਹੇ ਸਨ। ਉਨਿਆਲ ਨੇ ਕਿਹਾ, "ਜੇਕਰ ਉਹ ਬਿਮਾਰ ਸਨ, ਤਾਂ ਉਨ੍ਹਾਂ ਨੂੰ ਸਮਾਗਮ ਵਿੱਚ ਨਹੀਂ ਆਉਣਾ ਚਾਹੀਦਾ ਸੀ। ਸਾਡੇ ਕੋਲੋਂ 35 ਲੱਖ ਰੁਪਏ ਦਾ ਪੂਰਾ ਭੁਗਤਾਨ ਪਹਿਲਾਂ ਹੀ ਲੈ ਲਿਆ ਗਿਆ ਸੀ ਅਤੇ ਹੋਟਲ ਪਹਿਲਾਂ ਹੀ ਬੁੱਕ ਹੋ ਚੁੱਕੇ ਸਨ। ਮੇਰੀ ਉਨ੍ਹਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਨਾ ਹੀ ਮੇਰਾ ਉਨ੍ਹਾਂ ਨੂੰ ਦੁਖੀ ਕਰਨ ਦਾ ਇਰਾਦਾ ਸੀ।"

ਇਹ ਵੀ ਪੜ੍ਹੋ: 300 ਤੋਂ ਵੱਧ ਗੀਤ ਗਾ ਚੁੱਕੇ ਦਿੱਗਜ ਗਾਇਕ ਦਾ ਦਿਹਾਂਤ, CM ਵਿਜੇ ਨੇ ਜਤਾਇਆ ਦੁੱਖ

ਸ਼ੁੱਕਰਵਾਰ ਨੂੰ, ਮੀਕਾ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਕੀਤਾ ਹੈ। ਮੀਕਾ ਨੇ ਕਿਹਾ, "ਦਲੇਰ ਜੀ ਖੁਸ਼ ਹਨ ਕਿਉਂਕਿ ਮੈਨੂੰ ਪਹਿਲਾ ਫੋਨ ਧਾਮੀ ਸਾਹਿਬ ਦਾ ਆਇਆ ਸੀ, ਅਤੇ ਉਨ੍ਹਾਂ ਨੇ ਮੇਰੇ ਨਾਲ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ। ਉਹ ਬਹੁਤ ਨਿਮਰ ਸਨ।" ਮੀਕਾ ਦੇ ਅਨੁਸਾਰ, ਮੁੱਖ ਮੰਤਰੀ ਨੇ ਕਿਹਾ, "ਪੂਰਾ ਉੱਤਰਾਖੰਡ ਅਜਿਹਾ ਨਹੀਂ ਹੈ। ਇੱਥੋਂ ਦੇ ਲੋਕ ਚੰਗੇ ਹਨ, ਅਤੇ ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ। ਅਸੀਂ ਕਲਾਕਾਰਾਂ ਦਾ ਸਤਿਕਾਰ ਕਰਦੇ ਹਾਂ। ਤੁਹਾਨੂੰ ਜਲਦੀ ਹੀ ਉਤਰਾਖੰਡ ਆਉਣਾ ਚਾਹੀਦਾ ਹੈ। ਅਸੀਂ ਤੁਹਾਨੂੰ ਪੂਰਾ ਸਤਿਕਾਰ ਦੇਵਾਂਗੇ। ਜੋ ਵੀ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਅਸੀਂ ਸਾਰੇ ਇਸ ਲਈ ਮੁਆਫੀ ਮੰਗਦੇ ਹਾਂ।" ਮੀਕਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਦਲੇਰ ਮਹਿੰਦੀ ਹੁਣ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News