ਕ੍ਰਿਕੇਟਰ ਬਣਨ ਦਾ ਜਨੂੰਨ: ਰੁੜਕੀ ਤੋਂ ਲਾਪਤਾ ਮੁੰਡਾ 15 ਦਿਨਾਂ ਬਾਅਦ ਦਿੱਲੀ ਤੋਂ ਬਰਾਮਦ

Thursday, Apr 09, 2026 - 04:53 PM (IST)

ਕ੍ਰਿਕੇਟਰ ਬਣਨ ਦਾ ਜਨੂੰਨ: ਰੁੜਕੀ ਤੋਂ ਲਾਪਤਾ ਮੁੰਡਾ 15 ਦਿਨਾਂ ਬਾਅਦ ਦਿੱਲੀ ਤੋਂ ਬਰਾਮਦ

ਹਰਿਦੁਆਰ- ਉੱਤਰਾਖੰਡ 'ਚ ਹਰਿਦੁਆਰ ਜ਼ਿਲ੍ਹੇ ਦੇ ਰੁੜਕੀ ਖੇਤਰ ਤੋਂ ਲਾਪਤਾ ਹੋਇਆ 14 ਸਾਲਾ ਮੁੰਡਾ 15 ਦਿਨਾਂ ਮਗਰੋਂ ਰਾਸ਼ਟਰੀ ਰਾਜਧਾਨੀ ਤੋਂ ਸੁਰੱਖਇਅਤ ਬਰਾਮਦ ਕਰ ਲਿਆ ਗਿਆ। ਇਸ ਘਟਨਾ ਨੇ ਜਿੱਥੇ ਪਰਿਵਾਰ ਵਾਲਿਆਂ ਦੀ ਚਿੰਤਾ ਵਧਾ ਦਿੱਤੀ ਸੀ, ਉੱਥੇ ਹੀ ਮਾਮਲੇ ਦਾ ਖੁਲਾਸਾ ਹੋਣ 'ਤੇ ਸਾਰੇ ਹੈਰਾਨ ਰਹਿ ਗਏ। ਮੁੰਡਾ ਕਿਸੇ ਡਰ ਜਾਂ ਦਬਾਅ 'ਚ ਨਹੀਂ ਸਗੋਂ ਕ੍ਰਿਕਟ ਖੇਡਣ ਦੇ ਜਨੂੰਨ ਨੂੰ ਪੂਰਾ ਕਰਨ ਲਈ ਘਰੋਂ ਨਿਕਲਿਆ ਸੀ। ਪੁਲਸ ਸੁਪਰਡੈਂਟ (ਐੱਸਪੀ) ਦੇਹਾਤ ਸ਼ੇਖਰ ਚੰਦਰ ਸੁਆਲ ਨੇ ਵੀਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਮਾਰਚ ਨੂੰ ਮੁੰਡੇ ਦੇ ਲਾਪਤਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। 'ਆਪਰੇਸ਼ਨ ਸਮਾਈਲ' ਦੇ ਅਧੀਨ ਚਾਰ ਵਿਸ਼ੇਸ਼ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਪੰਜਾਬ ਅਤੇ ਅੰਮ੍ਰਿਤਸਰ ਤੱਕ ਤਲਾਸ਼ੀ ਮੁਹਿੰਮ ਚਲਾਈ।

ਤਲਾਸ਼ੀ ਦੌਰਾਨ ਪੁਲਸ ਨੇ ਸੀਸੀਟੀਵੀ ਫੁਟੇਜ ਦੇਖੇ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਜਾਂਚ ਕੀਤੀ, ਨਾਲ ਹੀ ਸ਼ੈਲਟਰ ਹੋਮ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵੀ ਜਾਣਕਾਰੀ ਜੁਟਾਈ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਮੁੰਡੇ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਪੁੱਛ-ਗਿੱਛ 'ਚ ਮੁੰਡੇ ਨੇ ਦੱਸਿਆ ਕਿ ਉਹ ਕ੍ਰਿਕਟਰ ਬਣਨ ਦਾ ਸੁਪਨਾ ਲੈ ਕੇ ਘਰੋਂ ਨਿਕਲਿਆ ਸੀ ਅਤੇ ਇਸ ਦੌਰਾਨ ਦਿੱਲੀ, ਮਥੁਰਾ, ਵਰਿੰਦਾਵਨ, ਅੰਮ੍ਰਿਤਸਰ ਅਤੇ ਰਾਜਸਥਾਨ ਸਮੇਤ ਕਈ ਥਾਵਾਂ 'ਤੇ ਘੁੰਮਦਾ ਰਿਹਾ। ਪੁਲਸ ਨੇ ਮੁੰਡੇ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਬੇਟੇ ਦੇ ਸੁਰੱਖਿਅਤ ਮਿਲਣ 'ਤੇ ਪਰਿਵਾਰ ਨੇ ਰਾਹਤ ਦਾ ਸਾਹ ਲਿਆ ਅਤੇ ਪੁਲਸ ਟੀਮ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News