ਕਈ ਸੂਬਿਆਂ ’ਚ ਹੜਤਾਲ ਕਾਰਨ ਆਮ ਜ਼ਿੰਦਗੀ ਉਥਲ-ਪੁਥਲ

Tuesday, Jan 08, 2019 - 06:22 PM (IST)

ਨਵੀਂ ਦਿੱਲੀ-ਦੇਸ਼ ਦੇ ਕਈ ਸੂਬਿਆਂ ’ਚ ਮਜ਼ਦੂਰ ਸੰਗਠਨਾਂ ਦੀ ਹੜਤਾਲ ਕਾਰਨ ਮੰਗਲਵਾਰ ਆਮ ਜ਼ਿੰਦਗੀ ਉਥਲ-ਪੁਥਲ ਹੋਈ। ਸਭ ਤੋਂ ਵੱਧ ਅਸਰ ਟਰਾਂਸਪੋਰਟ ਵਿਵਸਥਾ ’ਤੇ ਪਿਆ। ਦਿੱਲੀ, ਕੇਰਲ, ਓਡਿਸ਼ਾ, ਪੱਛਮੀ ਬੰਗਾਲ ਅਤੇ ਮਹਾਰਾਸ਼ਟਰ ’ਚ ਵੱਖ-ਵੱਖ ਕਿਰਤ ਸੰਗਠਨਾਂ ਨੇ ਹੜਤਾਲ ਕੀਤੀ। ਥਾਂ-ਥਾਂ ਵਿਰੋਧ ਵਿਖਾਵੇ ਕੀਤੇ ਗਏ। ਇਸ ਦਾ ਪ੍ਰਭਾਵ ਪੂਰੇ ਦੇਸ਼ 'ਚ ਦੇਖਿਆ ਗਿਆ ਸੀ ਅਤੇ ਉਦਯੋਗਿਕ ਖੇਤਰਾਂ ਨੇ ਵੀ ਕੰਮ ਨਹੀਂ ਕੀਤਾ, ਪਰ ਬੈਂਕਿੰਗ, ਬੀਮਾ, ਖਣਿਜ, ਬਿਜਲੀ, ਸਿੱਖਿਆ, ਟਰਾਂਸਪੋਰਟ ਅਤੇ ਹੈਲਥਕੇਅਰ ਸੇਵਾਵਾਂ ਵੀ ਪ੍ਰਭਾਵਿਤ ਹੋਈਆ ਹਨ। ਖਬਰਾਂ ਮੁਤਾਬਕ ਦੇਸ਼ਭਰ 'ਚ ਬੈਂਕਿੰਗ, ਬੀਮਾ, ਕੋਲਾ ਅਤੇ ਹੋਰ ਖਾਨ, ਪੈਟਰੋਲੀਅਮ, ਡਾਕ, ਦੂਰਸੰਚਾਰ, ਇੰਜੀਨੀਅਰਿੰਗ, ਇਸਪਾਤ, ਸਿਹਤ, ਰੱਖਿਆ, ਸਿੱਖਿਆ, ਪਾਣੀ ਪ੍ਰਬੰਧਨ, ਸੜਕ ਆਵਾਜ਼ਾਈ , ਕੇਂਦਰ ਅਤੇ ਰਾਜ ਸਰਕਾਰ ਕਰਮਚਾਰੀ ਅਤੇ ਆਟੋ ਟੈਕਸੀ ਨਾਲ ਜੁੜੇ ਖੇਤਰਾਂ 'ਚ ਹੜਤਾਲ ਦਾ ਅਸਰ ਰਿਹਾ ਹੈ। 10 ਕੇਂਦਰੀ ਮਜ਼ਦੂਰ ਸੰਗਠਨਾਂ ਦੇ ਆਯੋਜਿਤ ਦੋ ਦਿਨਾਂ ਹੜਤਾਲ ਦਾ ਅੱਜ ਪਹਿਲਾਂ ਦਿਨ ਹੈ।

PunjabKesari

ਮੁੰਬਈ ਵਿਚ ਬਿਜਲੀ ਸਪਲਾਈ ਅਤੇ ਟਰਾਂਸਪੋਰਟ ਨਾਲ ਜੁੜੇ 33 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ। ਇਸ ਕਾਰਨ ਮੁੰਬਈ ’ਚ ਬੱਸ ਸੇਵਾ ਠੱਪ ਹੋ ਗਈ। ਰੋਜ਼ਾਨਾ ਸਫਰ ਕਰਨ ਵਾਲੇ 80 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਸ਼ਹਿਰ ’ਚ 3200 ਤੋਂ ਵੱਧ ਬੱਸਾਂ ਨਹੀਂ ਚੱਲੀਆਂ। ਲੋਕਲ ਟਰੇਨਾਂ ਤੋਂ ਬਾਅਦ ਮੁੰਬਈ ’ਚ ਬੱਸਾਂ ਟਰਾਂਸਪੋਰਟ ਦਾ ਸਭ ਤੋਂ ਵੱਢਾ ਸਾਧਨ ਹਨ।

PunjabKesari

ਕਿਰਤ ਸੰਗਠਨਾਂ ਦੇ ਮੁਲਾਜ਼ਮਾਂ ਨੇ ਤਨਖਾਹ ’ਚ ਵਾਧੇ ਅਤੇ ਹੋਰਨਾਂ ਕਈ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ। ਇਸ ਹੜਤਾਲ ਕਾਰਨ ਮੁੰਬਈ ਦੀ ਬੱਸ ਸੇਵਾ ਚਲਾਉਣ ਵਾਲੀ ਕੰਪਨੀ ‘ਬੈਸਟ’ ਨੂੰ ਲਗਭਗ 3 ਕਰੋੜ ਰੁਪਏ ਦਾ ਨੁਕਸਾਨ ਹੋਇਆ।

PunjabKesari

ਕੋਲਕਾਤਾ ’ਚ ਵੀ ਹੜਤਾਲ ਦਾ ਭਰਵਾਂ ਅਸਰ ਵੇਖਿਆ ਗਿਆਂ। ਕਈ ਥਾਈਂ ਤ੍ਰਿਣਮੂਲ ਅਤੇ ਮਾਕਪਾ ਵਰਕਰਾਂ ਦਰਮਿਆਨ ਝੜਪਾਂ ਹੋਈਆਂ। ਕੇਰਲਾ ਅਤੇ ਓਡਿਸ਼ਾ ਤੋਂ ਵੀ ਹੜਤਾਲ ਕਾਰਨ ਆਮ ਜ਼ਿੰਦਗੀ ਦੇ ਪ੍ਰਭਾਵਿਤ ਹੋਣ ਦੀ ਖਬਰ ਹੈ। ਭੁਵਨੇਸ਼ਵਰ ਦੀ ਮੁੱਖ ਜਰਨੈਲੀ ਸੜਕ ’ਤੇ ਕਈ ਘੰਟੇ ਜਾਮ ਲੱਗਾ ਰਿਹਾ।


Iqbalkaur

Content Editor

Related News