ਦਿੱਲੀ : 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣ ''ਤੇ ਹੋਵੇਗੀ ਸਖਤ ਕਾਰਵਾਈ

02/25/2018 8:09:28 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਸਾਰੇ ਸ਼ਰਾਬ ਕਾਰੋਬਾਰੀਆਂ, ਹੋਟਲਾਂ, ਕਲੱਬਾਂ, ਬਾਰ ਅਤੇ ਪਬ ਨੂੰ ਘੱਟ ਉਮਰ ਦੇ ਗਾਹਕਾਂ ਨੂੰ ਸ਼ਰਾਬ ਦੀ ਵਿਕਰੀ ਕਰਨ ਅਤੇ ਸ਼ਰਾਬ ਪੀਣ ਦੇ ਪ੍ਰਤੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਲਾਇਸੇਂਸ ਰੱਦ ਕਰਨ ਸਮੇਤ ਸਖਤ ਕਾਰਵਾਈ ਕੀਤੀ ਜਾਵੇਗੀ।
ਦਿੱਲੀ ਆਬਕਾਰੀ ਨਿਯਮ ਦੇ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਵੇਚਣਾ ਅਪਰਾਧ ਹੈ ਅਤੇ ਸਰਕਾਰ ਸਖਤੀ ਨਾਲ ਇਸ ਦਾ ਪਾਲਣ ਕਰਾਵੇਗੀ।
ਇਖ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਗਾਹਕਾਂ ਦੀ ਉਮਰ ਦੇ ਬਾਰੇ 'ਚ ਕਿਸੇ ਤਰ੍ਹਾਂ ਦਾ ਸੰਦੇਹ ਹੋਣ 'ਤੇ ਸ਼ਹਿਰ ਦੇ ਕਲੱਬ, ਬਾਰ, ਪਬ, ਸ਼ਰਾਬ ਵਿਕਰੇਤਾ, ਉਮਰ ਦਾ ਸਬੂਤ ਦਿਖਾਉਣ ਲਈ ਕਹਿ ਸਕਦੇ ਹਨ ਜਿਸ ਨਾਲ ਕਿ ਪਤਾ ਚੱਲੇ ਕਿ ਖਰੀਦਾਰ ਦੀ ਉਮਰ 25 ਸਾਲ ਤੋਂ ਘੱਟ ਨਹੀਂ ਹੈ।
ਅਧਿਕਾਰੀ ਨੇ ਕਿਹਾ ਕਿ ਦਿੱਲੀ ਆਬਕਾਰੀ ਕਾਨੂੰਨ 2009 ਦੀ ਧਾਰਾ 23 ਦੇ ਤਹਿਤ ਕੋਈ ਵੀ ਵਿਅਕਤੀ ਜਾ ਲਾਇਸੇਂਸਧਾਰੀ ਵਿਕਰੇਤਾ ਜਾ ਉਸ ਦਾ ਕਰਮਚਾਰੀ ਜਾ ਏਜੰਟ 25 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸ਼ਰਾਬ ਦੀ ਵਿਕਰੀ ਜਾ ਅਪੂਰਤੀ ਨਹੀਂ ਕਰ ਸਕਦਾ। ਅਸੀਂ ਘੱਟ ਉਮਰ ਦੇ ਗਾਹਕਾਂ ਨੂੰ ਸ਼ਰਾਬ ਖਰੀਦਣ ਜਾ ਵਿਕਰੀ ਕਰਨ ਨੂੰ ਗੰਭੀਰ ਅਪਰਾਧ ਮੰਨਦੇ ਹਾਂ।
ਅਧਿਕਾਰੀ ਮੁਤਾਬਕ ਦਿੱਲੀ ਆਬਕਾਰੀ ਕਾਨੂੰਨ ਤਹਿਤ ਦੋਸ਼ੀ ਸਥਾਪਨਾ ਖਿਲਾਫ ਅਪਰਾਧ ਸਾਬਤ ਹੋਣ 'ਤੇ ਲਾਇਸੇਂਸ ਨਿਲੰਬਿਤ ਜਾ ਰੱਦ ਅਤੇ ਭਾਰੀ ਜੁਰਮਾਵਾ ਲਗਾਏ ਜਾਣ ਸਮੇਤ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ।


Related News