ਵਿਦੇਸ਼ਾਂ ''ਚ ਮਹਿਕ ਰਿਹੈ ਹਰਿਆਣਾ ਦਾ ''ਤਾਜਮਹਿਲ'' ਗੁਲਾਬ

10/13/2017 3:39:26 PM

ਇਸਲਾਮਾਬਾਦ (ਬਿਊਰੋ)— ਭਾਰਤ-ਪਾਕਿਸਤਾਨ ਵਿਚ ਕਸ਼ਮੀਰ ਮੁੱਦੇ ਨੂੰ ਲੈ ਕੇ ਤਣਾਅ ਬਣਿਆ ਰਹਿੰਦਾ ਹੈ। ਇਸ ਤਣਾਅ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚ ਵਪਾਰਕ ਰਿਸ਼ਤੇ ਮਜ਼ਬੂਤ ਹਨ। ਇਸੇ ਸਿਲਸਿਲੇ ਵਿਚ ਬੀਤੇ ਕੁਝ ਮਹੀਨਿਆਂ ਤੋਂ ਹਰਿਆਣਾ ਦਾ 'ਤਾਜਮਹਿਲ' ਹਾਈਬ੍ਰਿਡ ਗੁਲਾਬ ਪਾਕਿਸਤਾਨ ਵਿਚ ਆਪਣੀ ਖੁਸ਼ਬੋ ਖਿਲਾਰ ਰਿਹਾ ਹੈ।
ਗੁਆਂਢੀ ਦੇਸ਼ ਪਾਕਿਸਤਾਨ ਨਾਲ ਨੇਪਾਲ, ਬੰਗਲਾਦੇਸ਼ ਅਤੇ ਸੱਤ ਸਮੁੰਦਰ ਪਾਰ ਖਾੜੀ ਦੇਸ਼ਾਂ ਵਿਚ ਵੀ ਇਸ ਦੀ ਖੁਸ਼ਬੋ ਪਹੁੰਚ ਚੁੱਕੀ ਹੈ। 
ਇਸ ਦੇ ਇਲਾਵਾ ਹਰਿਆਣਾ ਦੇ ਫਰੀਦਾਬਾਦ ਦੇ ਪ੍ਰਮੁੱਖ ਫੁੱਲ ਉਤਪਾਦਕ ਕਿਸਾਨ ਵਿਜੇਂਦਰ ਦਲਾਲ ਬ੍ਰਾਸਿਕਾ ਫੁੱਲ, ਸਟੇਟੀਜ਼ ਸਟੋਕ, ਮੈਰੀਗੋਲਡ, ਕੈਲਨਡੂਲਾ ਫੁੱਲਾਂ ਦਾ ਵੀ ਨਿਰਯਾਤ ਕਰ ਰਹੇ ਹਨ। ਅਗਲੇ ਸਾਲ ਉਹ ਸਾਊਦੀ ਅਰਬ ਅਤੇ ਦੁਬਈ ਵਿਚ ਇਨ੍ਹਾਂ ਫੁੱਲਾਂ ਦੀਆਂ ਕਿਸਮਾਂ ਦਾ ਨਿਰਯਾਕ ਕਰਨਗੇ। ਦੋਹਾਂ ਦੇਸ਼ਾਂ ਵਿਚ ਨਮੂਨੇ ਭੇਜਣ ਮਗਰੋਂ ਲਾਈਸੈਂਸ ਸੰਬੰਧੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਦਲਾਲ ਦੱੱਸਦੇ ਹਨ ਕਿ ਫੁੱਲਾਂ ਦਾ ਰੇਟ ਗੁਆਂਢੀ ਅਤੇ ਖਾੜੀ ਦੇਸ਼ਾਂ ਵਿਚ ਦੁਗਣਾ ਮਿਲਦਾ ਹੈ। ਖਰਚ ਕੱਢਣ ਮਗਰੋਂ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਉਦਾਹਰਣ ਦੇ ਤੌਰ 'ਤੇ ਦਿੱਲੀ ਦੇ ਬਾਜ਼ਾਰ ਵਿਚ ਤਾਜਮਹਿਲ ਹਾਈਬ੍ਰਿਡ ਗੁਲਾਬ ਦਾ ਇਕ ਪੀਸ 10 ਰੁਪਏ ਵਿਚ ਵਿਕਦਾ ਹੈ, ਉੱਥੇ ਪਾਕਿਸਤਾਨ ਦੇ ਲਾਹੌਰ ਅਤੇ ਰਾਵਲਪਿੰਡੀ ਵਿਚ 18 ਤੋਂ 25 ਰੁਪਏ ਵਿਚ ਵਿਕਦਾ ਹੈ। ਇਸੇ ਤਰ੍ਹਾਂ ਮੈਰੀਗੋਲਡ ਫੁੱਲ ਦਾ ਰੇਟ ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ 60 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦਕਿ ਭਾਰਤ ਵਿਚ 30 ਤੋਂ 40 ਰੁਪਏ ਹੈ। ਬ੍ਰਾਸਿਕਾ ਫੁੱਲ ਦੇ ਦਾਮ ਭਾਰਤ ਵਿਚ 30 ਰੁਪਏ ਹੈ ਜਦਕਿ ਗੁਆਂਢੀ ਦੇਸ਼ਾਂ ਵਿਚ ਇਹ 50 ਤੋਂ 55 ਰੁਪਏ ਵਿਚ ਵਿਕ ਰਿਹਾ ਹੈ।
ਜਲਦੀ ਹੀ ਵੱਡੇ ਪੱਧਰ 'ਤੇ ਨਿਰਯਾਤ
ਫੁੱਲ ਉਤਪਾਦਕ ਵਿਜੇਂਦਰ ਦਲਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਫੁੱਲਾਂ ਦਾ ਨਿਰਯਾਤ ਕਰਨਾ ਸ਼ੁਰੂ ਕੀਤਾ ਹੈ। ਬ੍ਰਾਸਿਕਾ ਫੁੱਲ ਦਾ ਬੀਜ ਉਹ ਜਾਪਾਨ ਤੋਂ ਮੰਗਵਾਉਂਦੇ ਹਨ। ਜਲਦੀ  ਹੀ ਵੱਡੇ ਪੱਧਰ 'ਤੇ ਫੁੱਲਾਂ ਦਾ ਨਿਰਯਾਤ ਕੀਤਾ ਜਾਵੇਗਾ। ਹਾਲੇ ਤਿੰਨ ਦੇਸ਼ਾਂ ਵਿਚ ਹੀ ਹਰ ਕਿਸਮ ਦੇ ਫੁੱਲਾਂ ਨੂੰ ਪੈਕ ਕਰ 50 ਤੋਂ 80 ਡੱਬੇ ਭੇਜੇ ਜਾ ਰਹੇ ਹਨ।
ਬੁਲਗਾਰੀਅਨ ਫੁੱਲ ਦੇ ਪਰਫਿਊਮ ਦੀ ਖਾੜੀ ਦੇਸ਼ਾਂ ਵਿਚ ਭਾਰੀ ਮੰਗ
ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਬਰੋਲਾ ਵਾਸੀ ਕੁਸ਼ਲ ਪਾਲ ਬੁਲਗਾਰੀਅਨ ਰੋਜ਼ ਦਾ ਪਰਫਿਊਮ ਬਣਾ ਕੇ ਬਹੁਤ ਕਮਾਈ ਕਰ ਰਹੇ ਹਨ। ਉਨ੍ਹਾਂ ਦੇ ਪਰਫਿਊਮ ਦੀ ਅਰਬ ਦੇਸ਼ਾਂ ਵਿਚ ਬਹੁਤ ਮੰਗ ਹੈ। ਗਾਰਡਨ ਵਿਭਾਗ ਦੇ ਉਪ-ਨਿਦੇਸ਼ਕ ਮਹਿੰਦਰ ਸਿੰਘ ਮੁਤਾਬਕ ਕੁਸ਼ਲ ਪਾਲ ਨੇ ਬਜ਼ੁਰਗ ਹੋਣ ਕਾਰਨ ਹੁਣ ਪਰਫਿਊਮ ਦਾ ਉਤਪਾਦਨ ਕੁਝ ਘੱਟ ਕਰ ਦਿੱਤਾ ਹੈ ਪਰ ਮੰਗ ਹਾਲੇ ਵੀ ਬਰਕਰਾਰ ਹੈ।


Related News