ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਪਥਰਾਅ, ਸੁੱਟੀਆਂ ਕੱਚ ਦੀਆਂ ਬੋਤਲਾਂ

05/22/2024 10:08:11 AM

ਮਿਦਨਾਪੁਰ - ਪੱਛਮੀ ਬੰਗਾਲ ਦੇ ਮਿਦਨਾਪੁਰ ਸ਼ਹਿਰ ’ਚ ਮੰਗਲਵਾਰ ਅਦਾਕਾਰ ਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਦੇ ਰੋਡ ਸ਼ੋਅ ਦੌਰਾਨ ਕੁਝ ਲੋਕਾਂ ਨੇ ਪਥਰਾਅ ਕੀਤਾ, ਜਿਸ ਪਿੱਛੋਂ ਝੜਪ ਹੋ ਗਈ। ਪੁਲਸ ਨੇ ਦੱਸਿਆ ਕਿ ਮਿਦਨਾਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਗਨੀਮਿੱਤਰਾ ਪਾਲ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ’ਤੇ ਜਲੂਸ ਦੌਰਾਨ ਕੱਚ ਦੀਆਂ ਬੋਤਲਾਂ ਤੇ ਪੱਥਰ ਸੁੱਟਣ ਦਾ ਦੋਸ਼ ਲਾਇਆ ਹੈ। ਘਟਨਾ ’ਚ ਚੱਕਰਵਰਤੀ ਤੇ ਪਾਲ ਦੋਵੇਂ ਸੁਰੱਖਿਅਤ ਹਨ। 

ਇਹ ਖ਼ਬਰ ਵੀ ਪੜ੍ਹੋ -  ਮਾਂ ਚਰਨ ਕੌਰ ਨੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਸਾਂਝੀ ਕੀਤੀ ਪੋਸਟ, ਦੱਸਿਆ ਜਲੰਧਰ 'ਚ ਕਿੱਥੇ ਪਾਏ ਜਾਣਗੇ ਪਾਠ ਦੇ ਭੋਗ

ਰੋਡ ਸ਼ੋਅ ਕੁਲੈਕਟਰੇਟ ਮੋੜ ਤੋਂ ਸ਼ੁਰੂ ਹੋ ਕੇ ਕੇਰਨੀਟੋਲਾ ਵੱਲ ਜਾ ਰਿਹਾ ਸੀ। ਭਾਜਪਾ ਦੇ ਸੈਂਕੜੇ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ। ਚੱਕਰਵਰਤੀ ਤੇ ਪਾਲ ਨੇ ਹੱਥ ਹਿਲਾ ਕੇ ਭੀੜ ਦਾ ਸੁਆਗਤ ਸਵੀਕਾਰ ਕੀਤਾ।

ਇਹ ਖ਼ਬਰ ਵੀ ਪੜ੍ਹੋ - ਵੋਟ ਪਾਉਣ ਗਏ ਅਦਾਕਾਰ ਧਰਮਿੰਦਰ ਨੂੰ ਆਇਆ ਪੈਪਰਾਜ਼ੀ ਦੇ ਪੁੱਛੇ ਸਵਾਲ 'ਤੇ ਗੁੱਸਾ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਰੋਡ ਸ਼ੋਅ ਸ਼ੇਖਪੁਰਾ ਮੋੜ ’ਤੇ ਪਹੁੰਚਿਆ ਤਾਂ ਸੜਕ ਕਿਨਾਰੇ ਖੜ੍ਹੇ ਕੁਝ ਲੋਕਾਂ ਨੇ ਜਲੂਸ ’ਤੇ ਪੱਥਰ ਤੇ ਬੋਤਲਾਂ ਸੁੱਟੀਆਂ। ਇਸ ਪਿੱਛੋਂ ਭਾਜਪਾ ਵਰਕਰਾਂ ਨੇ ਜਵਾਬੀ ਕਾਰਵਾਈ ਕੀਤੀ ਤੇ ਝੜਪ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News