ਦੇਰ ਤਕ ਦਫਤਰ ’ਚ ਰੁਕਣਾ ਦਿਲ ਲਈ ਖਤਰਨਾਕ

12/21/2019 4:03:17 AM

ਨਵੀਂ ਦਿੱਲੀ - ਦਫਤਰ ’ਚ ਦੇਰ ਤੱਕ ਰੁਕ ਕੇ ਓਵਰਟਾਈਮ ਕਰਨ ਤੋਂ ਭਾਵੇਂ ਹੀ ਤੁਸੀਂ ਬੌਸ ਦੀ ਨਜ਼ਰ ’ਚ ਚੰਗੇ ਇੰਪਲਾਈ ਬਣ ਜਾਵੋ, ਤੁਹਾਨੂੰ ਇਸ ਨਾਲ ਪ੍ਰਮੋਸ਼ਨ ਮਿਲ ਜਾਵੇ ਪਰ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਖਾਸ ਕਰ ਕੇ ਦਿਲ ਲਈ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਜੀ ਹਾਂ, ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਾਂਗ ਆਫਿਸ ਆਵਰਸ ’ਚ ਦੇਰ ਤੱਕ ਰੁਕ ਕੇ ਕੰਮ ਕਰਨ ਦੀ ਆਦਤ ਕਾਰਣ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।

ਇਕ ਹਫਤੇ ’ਚ 49 ਘੰਟਿਆਂ ਤੋਂ ਜ਼ਿਆਦਾ ਦਫਤਰ ’ਚ ਰੁਕਣ ਨਾਲ ਹਾਈ ਬੀ. ਪੀ. ਦਾ ਖਤਰਾ

ਅਮਰੀਕਨ ਹਾਰਡ ਐਸੋਸੀਏਸ਼ਨ ਦੀ ਇਕ ਸਟੱਡੀ ਦੀ ਮੰਨੀਏ ਤਾਂ ਇਕ ਹਫਤੇ ’ਚ 49 ਘੰਟੇ ਯਾਨੀ 5 ਦਿਨ ਕੰਮ ਕਰਨ ਦੇ ਹਿਸਾਬ ਨਾਲ ਹਰ ਦਿਨ 10 ਘੰਟੇ ਤੋਂ ਜ਼ਿਆਦਾ ਦਫਤਰ ’ਚ ਰੁਕ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਹਾਈਪਰਟੈਨਸ਼ਨ ਯਾਨੀ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ 66 ਫੀਸਦੀ ਜ਼ਿਆਦਾ ਰਹਿੰਦਾ ਹੈ। ਇੰਨਾ ਹੀ ਨਹੀਂ, ਕਈ ਮਰੀਜ਼ਾਂ ’ਚ ਤਾਂ ਮਾਸਕਡ ਹਾਈਪਰਟੈਨਸ਼ਨ ਯਾਨੀ ਹਾਈ ਬੀ. ਪੀ. ਦੀ ਅਜਿਹੀ ਸਥਿਤੀ, ਜਿਸ ਵਿਚ ਡਾਕਟਰ ਕੋਲ ਰੂਟੀਨ ਚੈੱਕਅਪ ਲਈ ਜਾਣ ’ਤੇ ਵੀ ਬਲੱਡ ਪ੍ਰੈਸ਼ਰ ਡਿਟੈਕਟ ਨਹੀਂ ਹੁੰਦਾ, ਦਾ ਖਤਰਾ ਜ਼ਿਆਦਾ ਰਹਿੰਦਾ ਹੈ।

3500 ਮੁਲਾਜ਼ਮਾਂ ਦੀਆਂ ਸਰਗਰਮੀਆਂ ’ਤੇ 5 ਸਾਲ ਤਕ ਕੀਤੀ ਗਈ ਸਟੱਡੀ

ਸਿਰਫ ਦਫਤਰ ’ਚ ਦੇਰ ਤੱਕ ਰੁਕ ਕੇ ਓਵਰਟਾਈਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਇਸ ਦਾ ਖਤਰਾ ਨਹੀਂ ਹੁੰਦਾ ਸਗੋਂ ਵੈਸੇ ਇੰਪਲਾਈਜ਼ ਜੋ ਹਰ ਹਫਤੇ 41 ਘੰਟੇ ਯਾਨੀ 40 ਘੰਟੇ ਹਰ ਹਫਤੇ ਯਾਨੀ ਹਰ ਦਿਨ 8 ਘੰਟੇ ਦੇ ਟਿਪੀਕਲ ਵਰਕਵੀਕ ਨਾਲ 1 ਘੰਟਾ ਜ਼ਿਆਦਾ ਵੀ ਕੰਮ ਕਰਦੇ ਹਨ ਉਨ੍ਹਾਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਜੋਖਮ ਵਧ ਜਾਂਦਾ ਹੈ। ਇਸ ਸਟੱਡੀ ’ਚ ਖੋਜਕਾਰਾਂ ਨੇ ਕੈਨੇਡਾ ਦੇ ਕਿਊਬੀ ਸਥਿਤ 3 ਪਬਲਿਕ ਇੰਸਟੀਚਿਊਟ ’ਚ ਕੰਮ ਕਰਨ ਵਾਲੇ 3 ਹਜ਼ਾਰ 500 ਵ੍ਹਾਈਟ ਕਾਲਰ ਇੰਪਲਾਈਜ਼ ਦੀਆਂ ਸਰਗਰਮੀਆਂ ’ਤੇ 5 ਸਾਲ ਤੱਕ ਨਜ਼ਰ ਰੱਖੀ।

ਮਾਸਕਡ ਹਾਈਪਰਟੈਨਸ਼ਨ ਦਾ ਵੀ ਖਤਰਾ ਬਹੁਤ ਜ਼ਿਆਦਾ

ਇਸ ਸਟੱਡੀ ਦੌਰਾਨ ਸਾਰੇ ਉਮੀਦਵਾਰਾਂ ਨੂੰ ਬੀ.ਪੀ. ਮਾਨੀਟਰਿੰਗ ਡਿਵਾਈਸ ਪਹਿਨ ਕੇ ਰੱਖਣੀ ਪੈਂਦੀ ਸੀ, ਜਿਸ ਵਿਚ ਉਨ੍ਹਾਂ ਦੀ ਰੈਗਲਰ ਰੀਡਿੰਗਸ ਰਿਕਾਰਡ ਹੁੰਦੀ ਸੀ। ਇਸ ਸਟੱਡੀ ਦੌਰਾਨ ਉਮੀਦਵਾਰਾਂ ਦੀ ਉਮਰ, ਲਿੰਗ, ਪੜ੍ਹਾਈ, ਕਾਰੋਬਾਰ, ਸਿਗਰਟਨੋਸ਼ੀ, ਬੀ. ਐੱਮ. ਆਈ. ਜੌਬ ਦੀ ਸਟ੍ਰੈੱਸ ਲੇਵਲ ਆਦਿ ਸਾਰੇ ਫੈਕਟਰਜ਼ ’ਤੇ ਵੀ ਫੋਕਸ ਕੀਤਾ ਗਿਆ। ਸਟੱਡੀ ਦੇ ਲੀਡ ਆਥਰ ਜੇਵੀਅਰ ਟੂਡੇਲ ਦੀ ਮੰਨੀਏ ਤਾਂ ਮਾਮੂਲੀ ਹਾਈਪਰਟੈਨਸ਼ਨ ਅਤੇ ਮਾਸਕਡ ਹਾਈਪਰਟੈਨਸ਼ਨ ਦੋਵੇਂ ਹੀ ਮਰੀਜ਼ ਨੂੰ ਦਿਲ ਨਾਲ ਜੁੜੀ ਬੀਮਾਰੀ ਵੱਲ ਧੱਕ ਸਕਦਾ ਹੈ।

ਹਾਈ ਬੀ.ਪੀ. ਦਾ ਹਾਰਟ ’ਤੇ ਪੈਂਦੈ ਬੁਰਾ ਅਸਰ

ਟੂਡਲ ਦੀ ਸਲਾਹ ਹੈ ਕਿ ਉਂਝ ਲੋਕ ਜੋ ਦਫਤਰ ’ਚ ਦੇਰ ਤਕ ਕੰਮ ਕਰਦੇ ਹਨ, ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਦਾ ਉਨ੍ਹਾਂ ਦੀ ਸਿਹਤ ’ਤੇ ਖਾਸ ਕਰ ਕੇ ਦਿਲ ’ਤੇ ਬੁਰਾ ਅਸਰ ਪਵੇਗਾ। ਨਾਲ ਹੀ ਜੇਕਰ ਉਹ ਲੰਬੇ ਸਮੇਂ ਤਕ ਦਫਤਰ ’ਚ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਆਪਣੇ ਡਾਕਟਰ ਨਾਲ ਗੱਲ ਕਰ ਕੇ ਅਜਿਹਾ ਮਾਨੀਟਰ ਪਾਉਣਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਚੈਕਿੰਗ ਹਰ ਸਮੇਂ ਹੁੰਦੀ ਰਹੇ।


Khushdeep Jassi

Content Editor

Related News