ਅਯੁੱਧਿਆ 'ਚ ਸਟੈਚੂ ਆਫ ਲਿਬਰਟੀ ਨਾਲੋਂ ਵੀ ਉੱਚੇ ਹੋਣਗੇ 'ਭਗਵਾਨ ਰਾਮ'

Saturday, Nov 03, 2018 - 10:39 AM (IST)

ਅਯੁੱਧਿਆ 'ਚ ਸਟੈਚੂ ਆਫ ਲਿਬਰਟੀ ਨਾਲੋਂ ਵੀ ਉੱਚੇ ਹੋਣਗੇ 'ਭਗਵਾਨ ਰਾਮ'

ਅਯੁੱਧਿਆ,(ਬਿਊਰੋ)—ਅਯੁੱਧਿਆ ’ਚ ਰਾਮ ਮੰਦਰ ਬਣੇ ਜਾਂ ਨਾ ਬਣੇ ਪਰ ਭਗਵਾਨ ਸ਼੍ਰੀ ਰਾਮ ਦੀ ਸ਼ਾਨਦਾਰ ਮੂਰਤੀ ਨਾਲ ਇਸ ਦੀ ਭਰਪਾਈ ਦੀਅਾਂ ਕੋਸ਼ਿਸ਼ਾਂ ਜਾਰੀ ਹਨ।  ਇਸ ਦੇ ਲਈ ਅਯੁੱਧਿਆ ’ਚ ਦੁਨੀਆ ਦੀ ਤੀਸਰੀ ਸਭ ਤੋਂ ਉੱਚੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਇਸ ਦੀ ਉਚਾਈ 151 ਮੀਟਰ ਹੋਵੇਗੀ।  ਹਾਲਾਂਕਿ ਅਯੁੱਧਿਆ ’ਚ ਪ੍ਰਸਤਾਵਿਤ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਉਚਾਈ ਨਿਊਯਾਰਕ ’ਚ ਸਥਾਪਿਤ ਸਟੈਚੂ ਆਫ ਲਿਬਰਟੀ ਨਾਲੋਂ ਜ਼ਿਆਦਾ ਪਰ ਅਹਿਮਦਾਬਾਦ ’ਚ ਸਥਾਪਿਤ ਸਟੈਚੂ ਆਫ  ਯੂਨਿਟੀ  ਨਾਲੋਂ  ਘੱਟ ਹੋਵੇਗੀ।

PunjabKesari
ਇਸ ਮੂਰਤੀ ਦੀ ਜੋ ਉਚਾਈ ਪ੍ਰਸਤਾਵਿਤ ਹੈ, ਉਹ ਉਸ ਨੂੰ ਦੁਨੀਆ ਦੀ ਤੀਜੀ ਸਭ ਤੋਂ ਉੱਚੀ ਮੂਰਤੀ ਹੋਣ ਦਾ ਮਾਣ ਪ੍ਰਦਾਨ ਕਰੇਗੀ। ਇਸ ਮੂਰਤੀ ਸਬੰਧੀ ਜੋ ਖਾਕਾ ਬਣਿਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪੂਰੇ ਅਯੁੱਧਿਆ ਨੂੰ ਚਾਰ-ਚੰਨ ਲਗਾਵੇਗੀ। ਇਸ ਉੱਤੇ ਲਗਭਗ 800 ਕਰੋਡ਼ ਦਾ ਖਰਚਾ ਆਵੇਗਾ। ਦੀਵਾਲੀ ਦੀ ਖੁਸ਼ੀ ’ਚ ਰਾਮਨਗਰੀ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ।


Related News