ਬੱਚਿਆਂ ਦੇ ਪਹਿਲੀ ਜਮਾਤ 'ਚ ਦਾਖ਼ਲੇ ਨੂੰ ਲੈ ਕੇ ਸਿੱਖਿਆ ਮੰਤਰਾਲਾ ਦਾ ਸੂਬਿਆਂ ਨੂੰ ਫ਼ਰਮਾਨ
Wednesday, Feb 22, 2023 - 05:18 PM (IST)
ਨਵੀਂ ਦਿੱਲੀ- ਸਿੱਖਿਆ ਮੰਤਰਾਲਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਲੀ ਜਮਾਤ 'ਚ ਦਾਖ਼ਲੇ ਲਈ ਉਮਰ ਨੂੰ ਇਕਸਾਰ 6+ਸਾਲ ਰੱਖਣ ਨੂੰ ਕਿਹਾ ਹੈ। ਸਿੱਖਿਆ ਮੰਤਰਾਲਾ ਦੇ ਬਿਆਨ ਮੁਤਾਬਕ ਰਾਸ਼ਟਰੀ ਸਿੱਖਿਆ ਨੀਤੀ 2020 ਦੇਸ਼ ਲਈ ਰਾਸ਼ਟਰੀ ਤਰਜੀਹ ਦੇ ਰੂਪ 'ਚ ਬੱਚਿਆਂ ਦੀ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਸਿਫਾਰਿਸ਼ ਕਰਦੀ ਹੈ। ਮੱਢਲੇ ਪੜਾਅ 'ਚ 3 ਤੋਂ 8 ਸਾਲ ਦਰਮਿਆਨ ਸਾਰੇ ਬੱਚਿਆਂ ਲਈ 5 ਸਾਲ ਦਾ ਸਿੱਖਣ ਦਾ ਮੌਕਾ ਸ਼ਾਮਲ ਹੈ। ਇਸ 'ਚ 3 ਸਾਲ ਦੀ ਪ੍ਰੀ-ਸਕੂਲ ਸਿੱਖਿਆ ਅਤੇ 2 ਸਾਲ ਦੀ ਮੁੱਢਲੀ ਪ੍ਰਾਇਮਰੀ ਜਮਾਤ-1 ਅਤੇ ਜਮਾਤ-2 ਸ਼ਾਮਲ ਹਨ
ਇਹ ਵੀ ਪੜ੍ਹੋ- ਅਗਨੀਪਥ ਭਰਤੀ ਨਿਯਮਾਂ 'ਚ ਵੱਡਾ ਬਦਲਾਅ, ਹੁਣ ਇਹ ਨੌਜਵਾਨ ਵੀ ਬਣ ਸਕਣਗੇ 'ਅਗਨੀਵੀਰ'
ਮੰਤਰਾਲਾ ਦਾ ਕਹਿਣਾ ਹੈ ਕਿ ਇਹ ਆਂਗਣਵਾੜੀਆਂ ਜਾਂ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ, ਨਿੱਜੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਜਾ ਰਹੇ ਪ੍ਰੀ-ਸਕੂਲ ਕੇਂਦਰਾਂ 'ਚ ਪੜ੍ਹ ਰਹੇ ਸਾਰੇ ਬੱਚਿਆਂ ਲਈ ਤਿੰਨ ਸਾਲਾਂ ਦੀ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਨੂੰ ਯਕੀਨੀ ਬਣਾ ਕੇ ਕੀਤਾ ਜਾ ਸਕਦਾ ਹੈ। ਇਕ ਬਿਆਨ ਮੁਤਾਬਕ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਇਸ 'ਤੇ ਅਮਲ ਕਰਨ ਲਈ 9 ਫਰਵਰੀ 2023 ਨੂੰ ਇਕ ਚਿੱਠੀ ਜ਼ਰੀਏ ਸਾਰੀਆਂ ਸੂਬਾਈ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨਾਂ ਨੂੰ ਦਾਖਲੇ ਲਈ ਹੁਣ ਉਮਰ ਨੂੰ ਇਕਸਾਰ 6+ਸਾਲ ਕਰਨ ਅਤੇ 6+ਸਾਲ ਦੀ ਉਮਰ 'ਚ ਪਹਿਲੀ ਜਮਾਤ 'ਚ ਦਾਖ਼ਲਾ ਦੇਣ ਦੇ ਨਿਰਦੇਸ਼ਾਂ ਨੂੰ ਦੋਹਰਾਇਆ ਹੈ।
ਇਹ ਵੀ ਪੜ੍ਹੋ- CBI ਨੂੰ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੇ ਜਾਣ 'ਤੇ ਸਿਸੋਦੀਆ ਦਾ ਬਿਆਨ ਆਇਆ ਸਾਹਮਣੇ
ਇਸ ਮੁਤਾਬਕ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਪੋ-ਆਪਣੇ ਸੂਬਿਆਂ 'ਚ ਪ੍ਰੀ-ਸਕੂਲ ਸਿੱਖਿਆ (DPSE) 'ਚ ਦੋ ਸਾਲ ਦਾ ਡਿਪਲੋਮਾ ਕੋਰਸ ਤਿਆਰ ਕਰਨ ਅਤੇ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ।