ਮਹਾਰਾਸ਼ਟਰ ਚੋਣਾਂ: SST ਨੇ ਮੁੰਬਈ ''ਚੋਂ ਜ਼ਬਤ ਕੀਤਾ 1.43 ਕਰੋੜ ਰੁਪਏ ਦਾ ਸੋਨਾ
Monday, Nov 11, 2024 - 03:55 PM (IST)
ਮੁੰਬਈ : ਚੋਣ ਕਮਿਸ਼ਨ ਦੀ 'ਸਟੈਟਿਕ ਸਰਵੇਲੈਂਸ ਟੀਮ' (ਐੱਸਐੱਸਟੀ) ਨੇ ਪੱਛਮੀ ਉਪਨਗਰ ਦਹਿਸਰ ਵਿੱਚ 1.43 ਕਰੋੜ ਰੁਪਏ ਦਾ 1.95 ਕਿਲੋ ਸੋਨਾ ਜ਼ਬਤ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਇੱਕ ਰੁਟੀਨ ਚੈਕਿੰਗ ਦੌਰਾਨ ਐੱਸਐੱਸਟੀ ਨੂੰ ਇਲਾਕੇ ਵਿੱਚ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਇੱਕ ਬੈਗ ਲੈ ਕੇ ਜਾਂਦੇ ਹੋਏ ਮਿਲੇ। ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੂੰ ਰੋਕ ਕੇ ਬੈਗ ਵਿੱਚੋਂ ਸੋਨੇ ਦੀਆਂ ਚੂੜੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ: ਮਿਡ-ਡੇ-ਮੀਲ ਨਾਲ ਹੁਣ ਮਿਲੇਗਾ ਪੌਸ਼ਟਿਕ ਸਨੈਕਸ
ਉਨ੍ਹਾਂ ਦੱਸਿਆ ਕਿ ਦੋਵਾਂ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਉਹ ਗਹਿਣਿਆਂ ਦੀ ਪਾਲਿਸ਼ਿੰਗ ਯੂਨਿਟ ਵਿੱਚ ਕੰਮ ਕਰਦੇ ਸਨ ਪਰ ਉਹ ਕੀਮਤੀ ਵਸਤੂਆਂ ਲਈ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਹੇ। ਅਧਿਕਾਰੀ ਨੇ ਦੱਸਿਆ ਕਿ ਟੀਮ ਨੇ ਇਨ੍ਹਾਂ ਲੋਕਾਂ ਕੋਲੋਂ 1.43 ਕਰੋੜ ਰੁਪਏ ਦੀ ਕੀਮਤ ਦਾ 1.95 ਕਿਲੋ ਸੋਨਾ ਜ਼ਬਤ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਲਈ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ 'ਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੂਬੇ ਭਰ 'ਚ ਐੱਸ.ਐੱਸ.ਟੀ. ਤਾਇਨਾਤ ਕੀਤੀ ਗਈ ਹੈ।
ਇਹ ਵੀ ਪੜ੍ਹੋ - ਖ਼ਾਸ ਖ਼ਬਰ: ਭੈਣਾਂ ਦੇ ਖਾਤਿਆਂ 'ਚ ਆਉਣਗੇ 1250 ਰੁਪਏ, ਸਰਕਾਰ ਨੇ ਜਾਰੀ ਕੀਤੀ ਰਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8