ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ

Thursday, Sep 12, 2024 - 08:25 AM (IST)

ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ

ਨੈਸ਼ਨਲ ਡੈਸਕ: ਸਰਕਾਰੀ ਨੌਕਰੀ ਦੇ ਚਾਹਵਾਨ ਉਮੀਦਵਾਰਾਂ ਲਈ ਅਹਿਮ ਖ਼ਬਰ ਹੈ। ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (CRPF) ਨੇ SSC GD ਫਿਜ਼ੀਕਲ ਸਟੈਂਡਰਡ ਟੈਸਟ (PST), ਫਿਜ਼ਿਕਲ ਐਫ਼ੀਸ਼ਿਏਂਸੀ ਟੈਸਟ, Document Verification ਤੇ ਮੈਡੀਕਲ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਲਿਖਤੀ ਪ੍ਰੀਖਿਆ ਲਈ ਚੁਣੇ ਗਏ ਉਮੀਦਵਾਰ www.crpfonline.com 'ਤੇ ਜਾ ਕੇ ਐਡਮਿਟ ਕਾਰਡ ਡਾਊਨਲੋਟ ਕਰ ਸਕਦੇ ਹਨ। ਫਿਜ਼ੀਕਲ ਟੈਸਟ 23 ਸਤੰਬਰ ਨੂੰ ਹੋਵੇਗਾ। ਇਸ ਮਗਰੋਂ Document Verification ਅਤੇ ਮੈਡੀਕਲ ਪ੍ਰੀਖਿਆ ਹੋਵੇਗੀ। ਐਡਮਿਟ ਕਾਰਨ ਤੋਂ ਬਗੈਰ ਵਿਦਿਆਰਥੀਆਂ ਨੂੰ ਫਿਜ਼ੀਕਲ ਸਟੈਂਡਰਡ ਟੈਸਟ (PST), ਫਿਜ਼ਿਕਲ ਐਫ਼ੀਸ਼ਿਏਂਸੀ ਟੈਸਟ, Document Verification ਤੇ ਮੈਡੀਕਲ ਪ੍ਰੀਖਿਆ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਵੇਗਾ ਫ਼ਰੀ! ਕਿਸੇ ਤੋਂ ਟੈਕਸ ਨਹੀਂ ਲੈਣਗੇ ਮੁਲਾਜ਼ਮ

ਇੰਝ ਡਾਊਨਲੋਡ ਕਰੋ ਐਡਮਿਟ ਕਾਰਡ

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ www.crpfonline.com 'ਤੇ ਜਾਓ

- ਹੋਮ ਪੇਜ 'ਤੇ SSC GD PET/PST Admit Card ਦੇ ਲਿੰਕ 'ਤੇ ਕਲਿੱਕ ਕਰੋ।

- ਨਵੇਂ ਪੇਜ 'ਤੇ ਰਜਿਸਟ੍ਰੇਸ਼ਨ ਆਈ.ਡੀ./ਰੋਲ ਨੰਬਰ, ਜਨਮ ਤਾਰੀਖ਼ ਅਤੇ ਸਿਕਿਓਰਿਟੀ ਪਿਨ ਦਰਜ ਕਰੋ।

- ਰੋਲ ਨੰਬਰ ਜਾਂ ਰਜਿਸਟ੍ਰੇਸ਼ਨ ਨੰਬਰ ਪਤਾ ਨਾ ਹੋਣ 'ਤੇ ਉਮੀਦਵਾਰ ਦੇ ਨਾਂ ਦੇ ਪਹਿਲੇ 4 ਅੱਖਰ, ਪਿਤਾ ਦੇ ਨਾਂ ਦੇ ਪਹਿਲੇ 4 ਅੱਖਰ, ਜਨਮ ਤਾਰੀਖ਼ ਅਤੇ ਸਿਕਿਓਰਿਟੀ ਪਿਨ ਦਰਜ ਕਰੋ।

- ਇਸ ਮਗਰੋਂ Search 'ਤੇ ਕਲਿੱਕ ਕਰਦਿਆਂ ਹੀ ਐਡਮਿਟ ਕਾਰਡ ਸਕ੍ਰੀਨ 'ਤੇ ਦਿਖੇਗਾ।

- ਇੱਥੋਂ ਐਡਮਿਟ ਕਾਰਡ ਨੂੰ ਡਾਊਨਲੋਟ ਕਰੋ। 

- ਐਡਮਿਟ ਕਾਰਡ ਦੀ ਹਾਰਡ ਕਾਪੀ ਜ਼ਰੂਰ ਸੰਭਾਲ ਕੇ ਰੱਖੋ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦੀ ਫ਼ਲਾਈਟ ਤੋਂ ਠੀਕ ਪਹਿਲਾਂ ਨੌਜਵਾਨ ਗ੍ਰਿਫ਼ਤਾਰ! ਪੰਜਾਬ ਪੁਲਸ ਨੇ ਏਅਰਪੋਰਟ ਤੋਂ ਹੀ ਕਰ ਲਿਆ ਕਾਬੂ

46 ਹਜ਼ਾਰ ਤੋਂ ਵੱਧ ਅਹੁਦਿਆਂ 'ਤੇ ਹੋਵੇਗੀ ਭਰਤੀ

ਇਸ ਸਾਲ SSC GD ਪ੍ਰੀਖਿਆ ਤਹਿਤ ਕਾਂਸਟੇਬਲ ਅਤੇ ਰਾਈਫਲਮੈਨ ਦੇ 46,617 ਅਹੁਦਿਆਂ 'ਤੇ ਭਰਤੀ ਹੋਵੇਗੀ। ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ, ਫਿਜ਼ੀਕਲ ਟੈਸਟ ਤੇ ਮੈਡੀਕਲ ਟੈਸਟ ਦੇ ਅਧਾਰ 'ਤੇ ਹੋਵੇਗਾ। ਨਿਯੁਕਤੀ ਮਗਰੋਂ ਹਰ ਮਹੀਨੇ 21,700 ਰੁਪਏ ਤੋਂ ਲੈ ਕੇ 69,100 ਰੁਪਏ ਤਨਖ਼ਾਹ ਮਿਲੇਗੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News