ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਅਸ਼ੋਕ ਕੁਮਾਰ ਨੂੰ ਫ਼ੌਜ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ

Sunday, Mar 28, 2021 - 09:53 AM (IST)

ਅੱਤਵਾਦੀ ਹਮਲੇ ''ਚ ਸ਼ਹੀਦ ਹੋਏ ਅਸ਼ੋਕ ਕੁਮਾਰ ਨੂੰ ਫ਼ੌਜ ਸਨਮਾਨ ਨਾਲ ਦਿੱਤੀ ਗਈ ਅੰਤਿਮ ਵਿਦਾਈ

ਸ਼ਿਮਲਾ- ਸ਼੍ਰੀਨਗਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਅਸ਼ੋਕ ਕੁਮਾਰ ਦਾ ਫ਼ੌਜ ਸਨਮਾਨ ਨਾਲ ਸ਼ਨੀਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇਹਰੂ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਵਿਦਾਈ ਦਿੱਤੀ। ਸ਼ਹੀਦ ਅਸ਼ੋਕ ਕੁਮਾਰ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਦੇਰ ਰਾਤ ਉਨ੍ਹਾਂ ਦੇ ਜੱਦੀ ਪਿੰਡ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਸੁਲਹ ਵਿਧਾਨ ਸਭਾ ਦੇ ਅਧੀਨ ਕਾਹਨਫੱਟ ਪੰਚਾਇਤ ਦੇ ਦੇਹਰੂ ਪਿੰਡ ਪਹੁੰਚੀ ਸੀ ਅਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅਸ਼ੋਕ ਕੁਮਾਰ ਦੀ ਅੰਤਿਮ ਯਾਤਰਾ 'ਚ ਵਿਧਾਨ ਸਭਾ ਸਪੀਕਰ ਵਿਪਿਨ ਪਰਮਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਏ।

ਇਹ ਵੀ ਪੜ੍ਹੋ : ‘ਸ਼੍ਰੀਨਗਰ ’ਚ ਅੱਤਵਾਦੀ ਹਮਲਾ’ : CRPF ਦੇ 2 ਜਵਾਨ ਸ਼ਹੀਦ, 2 ਜ਼ਖਮੀ

ਅਸ਼ੋਕ ਕੁਮਾਰ ਸਕੂਲ ਦੇ ਸਮੇਂ ਤੋਂ ਕਬੱਡੀ ਅਤੇ ਵਾਲੀਬਾਲ ਦੇ ਖਿਡਾਰੀ ਰਹੇ ਹਨ। ਧੀਰਾ ਤੋਂ ਪੜ੍ਹਾਈ ਕਰਨ ਤੋਂ ਬਾਅਦ ਉਹ ਸੀ.ਆਰ.ਪੀ.ਐੱਫ. 'ਚ ਭਰਤੀ ਹੋ ਗਏ ਸਨ ਅਤੇ ਉੱਥੇ ਚਾਲਕ ਦੇ ਅਹੁਦੇ 'ਤੇ ਤਾਇਨਾਤ ਸਨ। ਦੱਸਣਯੋਗ ਹੈ ਕਿ ਸ਼੍ਰੀਨਗਰ ਦੇ ਲਾਵੇਪੋਰਾ ਇਲਾਕੇ 'ਚ ਅੱਤਵਾਦੀ ਹਮਲੇ 'ਚ ਵੀਰਵਾਰ ਨੂੰ ਸੀ.ਆਰ.ਪੀ.ਐੱਫ. 'ਚ ਤਾਇਨਾਤ ਦੇਹਰੂ ਪਿੰਡ ਦੇ ਜਵਾਨ ਅਸ਼ੋਕ ਕੁਮਾਰ ਸ਼ਹੀਦ ਹੋ ਗਏ ਸਨ। ਅਸ਼ੋਕ ਕੁਮਾਰ ਸਾਲ 2004 'ਚ ਸੀ.ਆਰ.ਪੀ.ਐੱਫ. 'ਚ ਭਰਤੀ ਹੋਏ ਸਨ। ਉਨ੍ਹਾਂ ਦੀ ਪਤਨੀ ਅਤੇ 2 ਬੱਚੇ ਪਿੰਜੌਰ 'ਚ ਰਹਿੰਦੇ ਹਨ, ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਦੇਹਰੂ 'ਚ ਰਹਿੰਦੇ ਹਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼ੋਪੀਆਂ 'ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ, ਇਕ ਜਵਾਨ ਸ਼ਹੀਦ


author

DIsha

Content Editor

Related News