ਸ਼੍ਰੀਨਗਰ ''ਚ ਧਾਰਾ 370 ਖ਼ਤਮ ਹੋਣ ਬਾਅਦ ਈ-ਕਾਮਰਸ ਤੇ ਪਾਰਸਲ ਵੰਡ ਸੇਵਾ ''ਚ ਹੋਇਆ ਵੱਡਾ ਸੁਧਾਰ

08/13/2020 12:24:14 PM

ਸ਼੍ਰੀਨਗਰ- ਧਾਰਾ-370 ਦੇ ਰੱਦ ਹੋਣ ਤੋਂ ਬਾਅਦ, ਜੰਮੂ-ਕਸ਼ਮੀਰ 'ਚ ਪਾਰਸਲ ਵੰਡ ਅਤੇ ਈ-ਕਾਮਰਸ ਸੇਵਾਵਾਂ 'ਚ ਕਾਫ਼ੀ ਸੁਧਾਰ ਹੋਇਆ ਹੈ, ਕਿਉਂਕਿ ਸ਼੍ਰੀਨਗਰ 'ਚ ਇੰਡੀਆ ਪੋਸਟ ਪਾਰਸਲ ਹੱਬ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਗਿਆ ਹੈ। ਪਾਰਸਲ ਹੱਬ ਦੀ ਕਮੀ 'ਚ, ਸ਼ਹਿਰ 'ਚ ਈ-ਕਾਮਰਸ ਸੇਵਾਵਾਂ ਦੀ ਕਮੀ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇੰਡੀਆ ਪੋਸਟ ਪਾਰਸਲ ਹੱਬ, ਜਿਸ ਦਾ ਉਦਘਾਟਨ ਇਸ ਸਾਲ ਜਨਵਰੀ 'ਚ ਕੀਤਾ ਗਿਆ ਸੀ, ਨੇ ਜ਼ਿਲ੍ਹੇ ਵਾਰ ਛੰਟਣੀ, ਨਵੀਆਂ ਤੌਲ ਮਸ਼ੀਨਾਂ ਅਤੇ ਪਾਰਸਲ ਦੀ ਆਨਲਾਈਨ ਬੁਕਿੰਗ ਸਮੇਤ ਨਵੀਆਂ ਸਹੂਲਤਾਂ ਨੂੰ ਜੋੜਿਆ ਹੈ। 

ਸ਼੍ਰੀਨਗਰ ਵਾਸੀ ਅਕੀਬ ਸੁਲਤਾਨ ਨੇ ਕਿਹਾ ਕਿ ਇਹ ਸਹੂਲਤ ਸ਼ਹਿਰ 'ਚ ਪਹਿਲਾਂ ਹੀ ਆ ਜਾਣੀ ਚਾਹੀਦੀ ਸੀ। ਇਹ ਹੁਣ ਹੋਇਆ ਹੈ ਅਤੇ ਲੋਕ ਇਸ ਨੂੰ ਬਹੁਤ ਸਹੂਲਤਜਨਕ ਸਮਝ ਰਹੇ ਹਨ। ਈ-ਕਾਮਰਸ ਸਹੂਲਤ ਨਾਲ ਕਸ਼ਮੀਰ ਘਾਟੀ 'ਚ ਵਪਾਰਕ ਸਮਰੱਥਾ ਵਧਾਉਣ 'ਚ ਮਦਦ ਮਿਲੇਗੀ। ਇਕ ਹੋਰ ਵਾਸੀ ਫਰਹਾਨ ਅਹਿਮਦ ਨੇ ਕਿਹਾ ਕਿ ਇਹ ਗਾਹਕਾਂ ਲਈ ਬਹੁਤ ਸਹੂਲਤਜਨਕ ਹੋ ਗਿਆ ਹੈ। ਜੇਕਰ ਪ੍ਰਸ਼ਾਸਨ ਨਾਗਰਿਕਾਂ ਲਈ ਇਸ ਤਰ੍ਹਾਂ ਦੇ ਫੈਸਲਾ ਲੈਂਦੇ ਰਹਿੰਦਾ ਹੈ ਤਾਂ ਇਹ ਸਾਰਿਆਂ ਲਈ ਚੰਗਾ ਹੋਵੇਗਾ। ਪਾਰਸਲ ਭੇਜਣਾ, ਇਕੱਠੇ ਕਰਨਾ ਸੌਖਾ ਹੋਵੇਗਾ। ਸਹੂਲਤ ਨੇ ਮਹਾਮਾਰੀ 'ਚ ਸਾਡੇ ਲਈ ਚੀਜ਼ਾਂ ਨੂੰ ਸੌਖਾ ਬਣਾ ਦਿੱਤਾ ਹੈ। ਸ਼੍ਰੀਨਗਰ ਦੇ ਰਹਿਣ ਵਾਲੇ ਮੁਹੰਮਦ ਯੂਸੁਫ਼ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਣਾ ਪੈਂਦਾ ਸੀ ਪਰ ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਸਾਰਿਆਂ ਲਈ ਸੌਖਾ ਹੋ ਗਿਆ ਹੈ। ਕਸ਼ਮੀਰ ਘਾਟੀ 'ਚ ਪਿਛਲੇ ਸਾਲ 'ਚ ਨਵੀਆਂ ਸਹੂਲਤਾਂ ਅਤੇ ਸੇਵਾਵਾਂ ਦੇ ਉਦਘਾਟਨ ਨਾਲ ਸਮੇਂ 'ਚ ਤੇਜ਼ੀ ਨਾਲ ਤਰੱਕੀ ਹੋਈ ਹੈ।


DIsha

Content Editor

Related News