ਸ਼੍ਰੀਨਗਰ ਪੁਲਸ ਨੇ ਚਾਕੂ ਮਾਰਨ ਦੇ ਦੋਸ਼ ''ਚ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

Monday, Jul 24, 2023 - 02:11 PM (IST)

ਸ਼੍ਰੀਨਗਰ ਪੁਲਸ ਨੇ ਚਾਕੂ ਮਾਰਨ ਦੇ ਦੋਸ਼ ''ਚ ਤਿੰਨ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼੍ਰੀਨਗਰ ਦੇ ਪ੍ਰਦਰਸ਼ਨੀ ਮੈਦਾਨ 'ਚ 2 ਨੌਜਵਾਨਾਂ ਨੂੰ ਚਾਕੂ ਮਾਰਨ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਐਤਵਾਰ ਰਾਤ ਇਕ ਟਵੀਟ 'ਚ ਕਿਹਾ ਕਿ ਦੋਸ਼ੀਆਂ ਦੀ ਪਛਾਣ ਸ਼੍ਰੀਨਗਰ ਦੇ  ਸਰਿਆਬਾਲਾ ਇਲਾਕੇ ਦੇ ਰਹਿਣ ਵਾਲੇ ਹਮਾਦ ਖਾਨ, ਬਜ਼ਲੀ ਖਾਨ ਅਤੇ ਮਾਜ਼ਿਦ ਖਾਨ ਵਜੋਂ ਕੀਤੀ ਗਈ ਹੈ। ਇਨ੍ਹਾਂ ਨੂੰ ਪ੍ਰਦਰਸ਼ਨੀ ਮੈਦਾਨ 'ਚ 2 ਨੌਜਵਾਨਾਂ ਨੂੰ ਚਾਕੂ ਮਾਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਸ ਨੇ ਕਿਹਾ ਕਿ ਅਪਰਾਧ 'ਚ ਇਸਤੇਮਾਲ ਕੀਤੇ ਗਏ ਤਿੰਨ ਚਾਕੂ ਵੀ ਬਰਾਮਦ ਕੀਤੇ ਗਏ। ਪੁਲਸ ਥਾਣਾ ਸ਼ੇਰਗਾਰੀ 'ਚ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ 'ਚ ਸ਼੍ਰੀਨਗਰ ਅਤੇ ਨੇੜੇ-ਤੇੜੇ ਦੇ ਖੇਤਰਾਂ 'ਚ ਚਾਕੂਬਾਜ਼ੀ ਦੀਆਂ ਘਟਨਾਵਾਂ 'ਚ ਵਾਧਾ ਦੇਖਿਆ ਗਿਆ ਹੈ। ਸ਼੍ਰੀਨਗਰ ਦੇ ਵੱਖ-ਵੱਖ ਇਲਾਕਿਆਂ ਤੋਂ ਚਾਕੂਬਾਜ਼ੀ ਦੇ 12 ਤੋਂ ਵੱਧ ਮਾਮਲੇ ਸਾਹਮਣੇ ਆਏ। ਸ਼੍ਰੀਨਗਰ ਦੇ ਕਈ ਇਲਾਕਿਆਂ 'ਚ ਹਾਲ ਹੀ 'ਚ ਹੋਈ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ 21 ਜੁਲਾਈ ਨੂੰ ਜਨਤਕ ਥਾਵਾਂ 'ਤੇ 'ਤੇਜ਼ਧਾਰ ਵਾਲੇ ਹਥਿਆਰਾਂ' ਦੀ ਵਿਕਰੀ, ਖਰੀਦ ਅਤੇ ਆਪਣੇ ਨਾਲ ਲਿਜਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News