ਜੰਮੂ-ਕਸ਼ਮੀਰ : ਟਿਊਲਿਪ ਗਾਰਡਨ 'ਚ ਨਵੀਂ ਕੋਲਡ ਸਟੋਰੇਜ਼ ਸਹੂਲਤ ਸ਼ੁਰੂ

Monday, Aug 10, 2020 - 02:37 PM (IST)

ਜੰਮੂ-ਕਸ਼ਮੀਰ : ਟਿਊਲਿਪ ਗਾਰਡਨ 'ਚ ਨਵੀਂ ਕੋਲਡ ਸਟੋਰੇਜ਼ ਸਹੂਲਤ ਸ਼ੁਰੂ

ਜੰਮੂ- ਸ਼੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਨਵੀਂ ਉੱਚ ਤਕਨੀਕੀ ਕੋਲਡ ਸਟੋਰੇਜ਼ ਦੀ ਸਹੂਲਤ ਸ਼ੁਰੂ ਹੋ ਗਈ ਹੈ। ਗਾਰਡ ਇੰਚਾਰਜ ਸ਼ੇਖ ਅਲਤਾਫ਼ ਕਹਿੰਦੇ ਹਨ ਕਿ ਇਹ ਉੱਚ ਤਕਨੀਕ ਵਾਲਾ ਕੋਲਡ ਸਟੋਰੇਜ਼ ਹੈ। ਅਸੀਂ ਇੱਥੇ ਪ੍ਰਯੋਗਾਤਮਕ ਆਧਾਰ 'ਤੇ ਨਮੂਨੇ ਰੱਖੇ ਹਨ। ਟਿਊਲਿਪ ਗਾਰਡਨ ਏਸ਼ੀਆ ਦਾ ਸਭ ਤੋਂ ਵੱਡਾ ਬਾਗ਼ ਹੈ। ਇਸ ਨੂੰ 2007 'ਚ ਕਸ਼ਮੀਰ ਘਾਟੀ 'ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਸੀ। ਗਾਰਡਨ ਦੇ ਇਕ ਕਰਮੀ ਨਿਸਾਰ ਅਹਿਮਦ ਨੇ ਕਿਹਾ,''ਇੱਥੇ ਹਰ ਸਾਲ ਕਈ ਸੈਲਾਨੀ ਆਉਂਦੇ ਹਨ। ਉਸ ਨੇ ਕਿਹਾ ਕਿ ਫੁੱਲਾਂ ਦੀ ਦੇਖਭਾਲ ਲਈ ਬਹੁਤ ਮਿਹਨਤ ਕਰਦੇ ਹਨ ਤਾਂ ਕਿ ਬਸੰਤ ਦੇ ਮੌਸਮ ਦੀ ਸ਼ੁਰੂਆਤ 'ਚ ਫੁੱਲ ਖਿਲਣ ਲਈ ਤਿਆਰ ਹੋਣ।'' ਮਾਰਚ ਮਹੀਨੇ ਬਸੰਤ ਦੇ ਮੌਸਮ ਦੌਰਾਨ ਦੁਨੀਆ ਭਰ ਦੇ ਸੈਲਾਨੀਆਂ ਲਈ ਟਿਊਲਿਪ ਦਾ ਪ੍ਰਦਰਸ਼ਨ ਆਯੋਜਿਤ ਕੀਤਾ ਜਾਂਦਾ ਹੈ। 

ਬਗੀਚੇ 'ਚ ਇਕ ਹੋਰ ਵਰਕਰ, ਮੁਹੰਮਦ ਸੁਲਤਾਨ ਡਾਰ ਅਨੁਸਾਰ, ਪਿਛਲੇ ਕੋਲਡ ਸਟੋਰੇਜ਼ 'ਚ ਜਗ੍ਹਾ ਅਤੇ ਆਧੁਨਿਕ ਸਹੂਲਤਾਂ ਦੀ ਕਮੀ ਸੀ। ਅਸੀਂ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਨਵੇਂ ਕੋਲਡ ਸਟੋਰੇਜ਼ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਾਂ। ਇਹ ਸਾਨੂੰ ਫੁੱਲਾਂ ਦੀ ਬਿਹਤਰ ਦੇਖਭਾਲ ਕਰਨ 'ਚ ਮਦਦ ਕਰੇਗਾ ਅਤੇ ਹੁਣ ਸਾਡੇ ਕੋਲ ਅਗਲੇ ਸੀਜਨ ਲਈ ਬਲੱਬਾਂ ਨੂੰ ਸੰਭਾਲਣ ਲਈ ਪੂਰੀ ਜਗ੍ਹਾ ਹੈ। ਜ਼ਮੀਨ ਹੇਠਾਂ ਅਸੀਂ ਬੀਜ਼ ਨੂੰ ਵੱਖ ਕਰਦੇ ਹਾਂ ਅਤੇ ਵੱਡੇ ਬਲੱਬਾਂ ਨੂੰ ਵੱਖ ਕਰਦੇ ਹਾਂ। ਫਿਰ ਉਨ੍ਹਾਂ ਨੂੰ ਪਹਿਲੀ ਮੰਜ਼ਲ 'ਤੇ ਲਿਜਾਇਆ ਜਾਂਦਾ ਹੈ ਅਤੇ ਨਵੀਂ ਹਾਈ-ਟੇਕ ਕੋਲਡ ਚੈਂਬਰ 'ਚ ਸੰਭਾਲ ਲਿਆ ਜਾਂਦਾ ਹੈ ਤਾਂ ਕਿ ਉਹ ਅਗਲੇ ਸੀਜਨ ਲਈ ਤਿਆਰ ਅਤੇ ਸਿਹਤਮੰਦ ਰਹਿਣ।


author

DIsha

Content Editor

Related News