ਸ਼੍ਰੀਨਗਰ 'ਚ ਅੱਤਵਾਦੀਆਂ ਨੇ ਕੀਤਾ ਗ੍ਰੇਨੇਡ ਹਮਲਾ, 7 ਲੋਕ ਜ਼ਖਮੀ
Saturday, Oct 12, 2019 - 04:06 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ। ਇਸ ਹਮਲੇ ਵਿਚ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਲਾਲ ਚੌਕ ਸਿਟੀ ਸੈਂਟਰ ਤੋਂ ਕੁਝ ਹੀ ਦੂਰ ਹਰਿ ਸਿੰਘ ਰੋਡ 'ਤੇ ਗ੍ਰੇਨੇਡ ਸੁੱਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਗ੍ਰੇੇਨੇਡ ਧਮਾਕੇ ਵਿਚ 7 ਲੋਕ ਜ਼ਖਮੀ ਹੋ ਗਏ ਅਤੇ ਇਕ ਕਾਰ ਦੀਆਂ ਖਿੜਕੀਆਂ ਵੀ ਨੁਕਸਾਨੀਆਂ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਬਾਜ਼ਾਰ ਵਿਚ ਦੁਕਾਨਾਂ ਬੰਦ ਸਨ ਪਕ ਰੇਹੜੀ ਵਾਲਿਆਂ ਨੇ ਇਲਾਕੇ ਵਿਚ ਆਪਣੀਆਂ ਦੁਕਾਨਾਂ ਲਾ ਰੱਖੀਆਂ ਸਨ।
ਘਟਨਾ ਦੇ ਤਰੁੰਤ ਬਾਅਦ ਮੌਕੇ 'ਤੇ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਘਟਨਾ ਵਾਲੀ ਥਾਂ 'ਤੇ ਜੰਮੂ-ਕਸ਼ਮੀਰ ਪੁਲਸ ਨਾਲ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਟੀਮ ਵੀ ਮੌਜੂਦ ਹਨ। ਸੁਰੱਖਿਆ ਫੋਰਸ ਗ੍ਰੇਨੇਡ ਹਮਲੇ ਬਾਰੇ ਜਾਂਚ ਪੜਤਾਲ ਕਰ ਰਹੇ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਫੌਜ ਵਲੋਂ ਅੱਤਵਾਦੀਆਂ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਗ੍ਰੇਨੇਡ ਹਮਲਾ ਉਦੋਂ ਹੋਇਆ, ਜਦੋਂ ਘਾਟੀ ਵਿਚ ਸੁਰੱਖਿਆ ਵਿਵਸਥਾ ਦੇ ਇੰਤਜ਼ਾਮ ਸਖਤ ਹਨ ਅਤੇ ਹਰ ਥਾਂ ਜਵਾਨ ਤਾਇਨਾਤ ਕੀਤੇ ਗਏ ਹਨ।