ਦੇਸ਼ ਦੀਆਂ ਸਰਹੱਦਾਂ ''ਤੇ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ BSF ''ਚ ਸ਼ਾਮਲ ਹੋਏ 119 ''ਰੰਗਰੂਟ''

03/15/2023 3:40:08 PM

ਸ਼੍ਰੀਨਗਰ- ਦੇਸ਼ ਦੀਆਂ ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ 119 ਰੰਗਰੂਟ ਸਰਹੱਦ ਸੁਰੱਖਿਆ ਬਲ (BSF) 'ਚ ਕਾਂਸਟੇਬਲ (ਟ੍ਰੇਡਮੈਨ) ਦੇ ਤੌਰ 'ਤੇ ਭਰਤੀ ਹੋਏ। ਸਾਰੇ ਨਵੇਂ ਜਵਾਨ ਬੁੱਧਵਾਰ ਨੂੰ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਬੀ. ਐੱਸ. ਐੱਫ., ਹੁਮਾਹੁਮਾ ਦੇ ਸਹਾਇਕ ਸਿਖਲਾਈ ਕੇਂਦਰ 'ਚ ਪਾਸਿੰਗ ਆਊਟ ਪਰੇਡ ਅਤੇ ਸਮਾਰੋਹ ਵਿਚ ਸ਼ਾਮਲ ਹੋਏ। BSF ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੂਰੇ ਦੇਸ਼ ਤੋਂ ਆਉਣ ਵਾਲੇ ਜਵਾਨ ਸਾਡੀਆਂ ਸਰਹੱਦਾਂ 'ਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਰਹੱਦ ਪੁਲਸ ਦੇ ਰੂਪ 'ਚ ਸੁਰੱਖਿਆ ਬਲ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ- ਇਸ ਵਾਰ ਗਰਮੀ ਕੱਢੇਗੀ ਵੱਟ, ਮਾਰਚ 'ਚ ਹੀ ਤਪਣ ਲੱਗੇ ਕਈ ਸੂਬੇ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ

ਬੀ.ਐੱਸ.ਐੱਫ. (ਪੱਛਮੀ ਕਮਾਨ) ਚੰਡੀਗੜ੍ਹ ਦੇ ਵਧੀਕ ਜਨਰਲ ਡਾਇਰੈਕਟਰ (ਡੀ.ਜੀ) ਪੀ.ਵੀ. ਰਾਮਾ ਸ਼ਾਸਤਰੀ ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ  ਬੀ.ਐੱਸ.ਐੱਫ. ਚ ਭਰਤੀ ਹੋਏ ਕਾਂਸਟੇਬਲਾਂ ਦੀ ਪਰੇਡ ਦਾ ਨਿਰੀਖਣ ਕੀਤਾ। ਭਰਤੀ ਕਾਂਸਟੇਬਲਾਂ ਨੂੰ ਸੰਬੋਧਿਤ ਕਰਦਿਆਂ ਸ਼ਾਸਤਰੀ ਨੇ ਪਰੇਡ ਵਿਚ ਵਿਸ਼ਵਾਸ, ਹੁਨਰ ਅਤੇ ਤਾਲਮੇਲ ਦੇ ਨਾਲ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ BSF ਨੂੰ ਕਰੀਅਰ ਵਜੋਂ ਚੁਣਨ ਲਈ ਭਰਤੀ ਹੋਏ ਜਵਾਨਾਂ ਦੀ ਸ਼ਲਾਘਾ ਅਤੇ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ

ਡੀ. ਜੀ. ਸ਼ਾਸਤਰੀ ਨੇ ਨਵੀਂ ਭਰਤੀ ਹੋਏ ਜਵਾਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਮੁੱਖ ਮਹਿਮਾਨ ਨੇ ਵੱਖੋ-ਵੱਖਰੇ ਇਨਡੋਰ ਅਤੇ ਬਾਹਰੀ ਸਿਖਲਾਈ ਗਤੀਵਿਧੀਆਂ ਵਿਚ ਅਸਾਧਾਰਨ ਰੂਪ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਿੱਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ।

 


Tanu

Content Editor

Related News