ਸ਼੍ਰੀਲੰਕਾਈ ਜਲ ਸੈਨਾ ਨੇ ਤਾਮਿਲਨਾਡੂ ਦੇ 5 ਮਛੇਰਿਆਂ ਨੂੰ ਕੀਤਾ ਗ੍ਰਿਫਤਾਰ

02/22/2019 12:30:30 PM

ਰਾਮੇਸ਼ਵਰਮ (ਤਾਮਿਲਨਾਡੂ)— ਸ਼੍ਰੀਲੰਕਾਈ ਜਲ ਸੈਨਾ ਨੇ ਕਥਿਤ ਤੌਰ 'ਤੇ ਆਪਣੇ ਦੇਸ਼ ਦੇ ਜਲ ਖੇਤਰ 'ਚ ਮੱਛੀ ਫੜ ਰਹੇ ਤਾਮਿਲਨਾਡੂ ਦੇ 5 ਮਛੇਰਿਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ। ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਮੇਸ਼ਵਰਮ ਮੱਛੀ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਯੁਵਰਾਜ ਨੇ ਦੱਸਿਆ ਕਿ ਰਾਮਨਾਥਪੁਰਮ ਜ਼ਿਲੇ ਦੇ ਮੰਡਪਮ ਦੇ ਮਛੇਰੇ ਜਿਸ ਸਮੇਂ ਕੱਚਾਤੀਵੂ ਨੇੜੇ ਮੱਛੀ ਫੜ ਰਹੇ ਸਨ, ਉਸ ਸਮੇਂ ਸ਼੍ਰੀਲੰਕਾਈ ਜਲ ਸੈਨਾ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸ਼ਤੀਆਂ ਸਮੇਤ ਥੈਲਮੰਨਾਰ ਲਿਜਾਇਆ ਗਿਆ। ਸ਼੍ਰੀਲੰਕਾ ਦੇ ਜਲ ਖੇਤਰ 'ਚ ਕਥਿਤ ਤੌਰ 'ਤੇ ਮੱਛੀ ਫੜਨ ਦੇ 2 ਵੱਖ-ਵੱਖ ਮਾਮਲਿਆਂ 'ਚ ਰਾਜ ਦੇ 13 ਮਛੇਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


DIsha

Content Editor

Related News