SpiceJet ਦੀਆਂ ਏਅਰ ਹੋਸਟਸਾਂ ਦਾ ਦੋਸ਼, ਕੱਪੜੇ ਲੁਹਾ ਕੇ ਕੀਤੀ ਜਾ ਰਹੀ ਚੈਕਿੰਗ

Saturday, Mar 31, 2018 - 06:23 PM (IST)

ਨਵੀਂ ਦਿੱਲੀ— ਸਪਾਈਸਜੈੱਟ ਏਅਰਲਾਈਨਜ਼ ਦੀਆਂ ਏਅਰ ਹੋਸਟਸ ਨੇ ਸ਼ਨੀਵਾਰ (31 ਮਾਰਚ) ਸਵੇਰੇ ਚੇਨੰਈ 'ਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਏਅਰਲਾਈਨ ਦੇ ਹੀ ਸੁਰੱਖਿਆ ਕਰਮਚਾਰੀਆਂ ਵਲੋਂ ਕਥਿਤ ਤੌਰ 'ਤੇ ਉਨ੍ਹਾਂ ਦੇ ਕੱਪੜੇ ਲੁਹਾ ਕੇ ਤਲਾਸ਼ੀ ਲਏ ਜਾਣ ਦੇ ਵਿਰੋਧ 'ਚ ਸੀ। ਕੈਬਿਨ ਕਰੂ ਨੇ ਦੋਸ਼ ਲਾਇਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਫਲਾਈਟ ਤੋਂ ਉਤਰਨ ਤੋਂ ਬਾਅਦ ਕੱਪੜੇ ਉਤਾਰ ਕੇ ਚੈੱਕ ਕੀਤੇ ਜਾਂਦੇ ਹਨ। ਇੰਨਾ ਹੀ ਨਹੀਂ ਪੀਰੀਅਡਜ਼ 'ਚੋਂ ਲੰਘ ਰਹੀਆਂ ਏਅਰ ਹੋਸਟਸ ਦੀ ਵੀ ਇਸ ਤਰ੍ਹਾਂ ਨਾਲ ਤਲਾਸ਼ੀ ਲਈ ਜਾਂਦੀ ਹੈ। ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਏਅਰ ਹੋਸਟਸ ਦੇ ਹੈਂਡਬੈਗ ਨਾਲ ਸੈਨੇਟਰੀ ਪੈਡਸ ਤਕ ਕੱਢਣ ਨੂੰ ਕਿਹਾ।
ਏਅਰਲਾਈਨਸ ਦੇ ਗੁੜਗਾਓਂ ਆਫਿਸ 'ਚ ਇਸ ਗੱਲ ਦੀ ਸ਼ਿਕਾਇਤ ਵੀ ਕੀਤੀ ਗਈ ਹੈ, ਜਿਸ 'ਤੇ ਮੈਨਜਮੈਂਟ ਨੇ ਹਾਈ-ਲੇਵਲ ਮੀਟਿੰਗ ਦਾ ਭਰੋਸਾ ਦਵਾਇਆ ਹੈ। ਇੰਟਰਨੈਸ਼ਨਲ ਫਲਾਈਟ ਜੋ ਕੋਲੰਬੋ ਜਾ ਰਹੀ ਸੀ, ਉਹ ਇਕ ਘੰਟੇ ਲਈ ਲੇਟ ਹੋ ਗਈ ਕਿਉਂਕਿ ਕੇਬਿਨ ਕਰੂ ਨੇ ਚੇਨੰਈ ਏਅਰਪੋਰਟ 'ਚ ਵਿਰੋਧ ਕੀਤਾ।
ਵਿਰੋਧ ਦਾ ਵੀਡੀਓ ਹੋ ਰਿਹਾ ਵਾਇਰਲ
ਚੇਨੰਈ ਏਅਰਪੋਰਟ 'ਤੇ ਲਿਆ ਗਿਆ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਕੁੱਝ ਏਅਰ ਹੋਸਟਸ ਕੱਪੜੇ ਉਤਾਰ ਕੇ ਚੈਕਿੰਗ ਕਰਨ ਦਾ ਵਿਰੋਧ ਕਰ ਰਹੀਆਂ ਹਨ। ਇਕ ਮਹਿਲਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਇਕ ਵਿਅਕਤੀ ਨੇ ਮੈਨੂੰ ਅਜੀਬ ਤਰ੍ਹਾਂ ਨਾਲ ਸਪਰਸ਼ ਕੀਤਾ , ਜੋ ਮੈਨੂੰ ਚੰਗਾ ਨਹੀਂ ਲੱਗਾ, ਉਸ ਸਮੇਂ ਮੈਂ ਬਿਨਾ ਕੱਪੜਿਆਂ ਤੋਂ ਸੀ। ਏਅਰਲਾਈਨਸ ਨੂੰ ਸ਼ੱਕ ਹੈ ਕਿ ਕੇਬਿਨ ਕਰੂ ਖਾਣ ਪੀਣ ਦਾ ਸਮਾਨ ਵੇਚ ਕੇ ਪੈਸੇ ਇੱਕਠੇ ਕਰਦੇ ਹਨ। ਇਸ ਲਈ ਫਲਾਈਟ ਨੂੰ ਹੇਠਾ ਉਤਾਰਨ ਤੋਂ ਬਾਅਦ ਉਨ੍ਹਾਂ ਨੂੰ ਬਾਸ਼ਰੂਮ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਦਾ ਕੇਬਿਨ ਕਰੂ ਨੇ ਵਿਰੋਧ ਕੀਤਾ।


Related News