ਭਿਆਨਕ ਹਾਦਸਾ; ਤੇਜ਼ ਰਫ਼ਤਾਰ ਲਗਜ਼ਰੀ ਕਾਰ ਦਰੱਖਤ ਨਾਲ ਟਕਰਾਈ, ਸੜ ਕੇ ਹੋਈ ਸੁਆਹ
Thursday, May 11, 2023 - 12:18 PM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਗੋਲਫ ਕੋਰਸ ਰੋਡ 'ਤੇ ਵੀਰਵਾਰ ਤੜਕੇ ਇਕ ਤੇਜ਼ ਰਫ਼ਤਾਰ ਲਗਜ਼ਰੀ ਕਾਰ ਨੂੰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ ਅਤੇ ਉਹ ਸੜ ਕੇ ਸੁਆਹ ਹੋ ਗਈ। ਕਾਰ ਦਰੱਖ਼ਤ ਨਾਲ ਟਕਰਾਉਣ ਤੋਂ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ। ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਲਾਲ ਰੰਗ ਦੀ ਲਗਜ਼ਰੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਟੱਕਰ ਕਾਰਨ ਕਾਰ ਨੂੰ ਅੱਗ ਲੱਗ ਗਈ ਜਿਸ ਨਾਲ ਕਾਰ ਸੜ ਕੇ ਸੁਆਹ ਹੋ ਗਈ। ਸਪੋਰਟਸ ਕਾਰ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ।
ਕਾਰ ਗੋਲਫ ਕੋਰਸ ਰੋਡ 'ਤੇ ਸੈਕਟਰ 56 ਤੋਂ ਆ ਰਹੀ ਸੀ ਅਤੇ ਸਿਕੰਦਰਪੁਰ ਵੱਲ ਜਾ ਰਹੀ ਸੀ। ਸੈਕਟਰ-27 'ਚ ਡਿਵਾਈਡਰ ਨਾਲ ਟਕਰਾ ਕੇ ਸਰਵਿਸ ਲੇਨ 'ਤੇ ਜਾ ਡਿੱਗੀ। ਸਰਵਿਸ ਲੇਨ 'ਤੇ ਡਿੱਗਣ ਮਗਰੋਂ ਕਾਰ ਦਰੱਖ਼ਤ ਨਾਲ ਟਕਰਾ ਕੇ ਦੂਰ ਜਾ ਡਿੱਗੀ ਅਤੇ ਉਸ ਨੂੰ ਅੱਗ ਲੱਗ ਗਈ। ਇਹ ਕਾਰ ਪੋਰਸ਼ ਜਰਮਨੀ 911 ਹੈ, ਜੋ ਕਿ ਸਪੋਰਟਸ ਕਾਰ ਹੈ। ਇਸ ਦੀ ਕੀਮਤ ਕਰੀਬ 2 ਕਰੋੜ ਰੁਪਏ ਹੈ। ਮੌਕੇ 'ਤੇ ਮੌਜੂਦ ਫਾਇਰ ਫਾਈਟਰਜ਼ ਨੇ ਸਥਿਤੀ 'ਤੇ ਕਾਬੂ ਪਾ ਲਿਆ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਡਿਸਪੋਜ਼ੇਬਲ ਗਲਾਸ ਅਤੇ ਪਲੇਟ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗ ਗਈ। ਅੱਗ ਬੁਝਾਊ ਅਧਿਕਾਰੀਆਂ ਮੁਤਾਬਕ ਇਮਾਰਤ 'ਚੋਂ ਤਿੰਨ ਬੱਚਿਆਂ ਅਤੇ ਇਕ ਔਰਤ ਨੂੰ ਬਚਾਇਆ ਗਿਆ ਹੈ ਅਤੇ ਫਾਇਰ ਟੈਂਡਰਾਂ ਨੇ ਅੱਗ 'ਤੇ ਕਾਬੂ ਪਾ ਲਿਆ ਹੈ।