ਦਿੱਲੀ ਤੋਂ ਵੈਸ਼ਨੋ ਦੇਵੀ ਜਾਣ ਲਈ 4 ਅਪ੍ਰੈਲ ਚੋਂ ਚੱਲੇਗੀ ਸਪੈਸ਼ਲ ਟ੍ਰੇਨ

Friday, Mar 29, 2019 - 11:59 AM (IST)

ਦਿੱਲੀ ਤੋਂ ਵੈਸ਼ਨੋ ਦੇਵੀ ਜਾਣ ਲਈ 4 ਅਪ੍ਰੈਲ ਚੋਂ ਚੱਲੇਗੀ ਸਪੈਸ਼ਲ ਟ੍ਰੇਨ

ਨਵੀਂ ਦਿੱਲੀ-ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ। ਰੇਲ ਯਾਤਰੀਆਂ ਦੀ ਸਹੂਲਤ ਲਈ ਯਸ਼ਵੰਤਪੁਰ-ਹਜ਼ਰਤ ਨਿਜ਼ਾਮੂਦੀਨ ਵਿਸ਼ੇਸ਼ ਟ੍ਰੇਨ ਨੂੰ ਹੁਣ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੱਕ ਚਲਾਉਣ ਦਾ ਫੈਸਲਾ ਲਿਆ ਗਿਆ ਹੈ। 4 ਅਪ੍ਰੈਲ ਤੋਂ 4 ਜੂਨ ਤੱਕ ਇਹ ਵਿਸ਼ੇਸ਼ ਟ੍ਰੇਨ ਯਸ਼ਵੰਤਪੁਰ ਤੋਂ ਹਰ ਵੀਰਵਾਰ ਨੂੰ ਸਵੇਰੇ 6.30 ਵਜੇ ਰਵਾਨਾ ਹੋਵੇਗੀ। ਅਗਲੇ ਦਿਨ ਸਵੇਰੇਸਾਰ ਹਜ਼ਰਤ ਨਿਜ਼ਾਮੂਦੀਨ ਪਹੁੰਚੇਗੀ, ਜਿੱਥੋ ਸਵੇਰੇ 3.50 ਵਜੇ ਚੱਲ ਤੇ ਉਸੇ ਦਿਨ ਸ਼ਾਮ 6.50 ਵਜੇ ਕਟੜਾ ਪਹੁੰਚੇਗੀ।

ਵਾਪਸੀ 'ਤੇ ਟ੍ਰੇਨ ਦਾ ਟਾਈਮ ਟੇਬਲ-
ਵਾਪਸੀ 'ਤੇ ਟ੍ਰੇਨ 8 ਅਪ੍ਰੈਲ ਤੋਂ 24 ਜੂਨ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਹਰ ਸੋਮਵਾਰ ਨੂੰ ਸਵੇਰੇ 5.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਦੁਪਹਿਰ 3 ਵਜੇ ਯਸ਼ਵੰਤਪੁਰ ਪਹੁੰਚੇਗੀ। 

ਇਨ੍ਹਾਂ ਸਟੇਸ਼ਨਾਂ 'ਤੇ ਰੁਕੇਗੀ ਟ੍ਰੇਨ-
ਇਸ ਤੋਂ ਇਲਾਵਾ ਟ੍ਰੇਨ ਨਵੀਂ ਦਿੱਲੀ, ਅੰਬਾਲਾ ਛਾਉਣੀ, ਲੁਧਿਆਣਾ, ਜਲੰਧਰ ਛਾਉਣੀ, ਪਠਾਨਕੋਟ ਛਾਉਣੀ, ਜੰਬੂਵਤੀ ਅਤੇ ਉਧਮਪੁਰ ਸਟੇਸ਼ਨਾਂ 'ਤੇ ਰੁਕੇਗੀ।


author

Iqbalkaur

Content Editor

Related News