ਓਮ ਬਿਰਲਾ ਦੇ ਸਪੀਕਰ ਚੁਣੇ ਜਾਣ ''ਤੇ PM ਮੋਦੀ ਬੋਲੇ- ਤੁਹਾਡੀ ਪ੍ਰਧਾਨਗੀ ਦੇਸ਼ ਦੇ ਨਾਗਰਿਕਾਂ ਦੇ ਸੁਫ਼ਨਿਆਂ ਨੂੰ ਕਰੇਗੀ ਪੂਰਾ

Wednesday, Jun 26, 2024 - 12:08 PM (IST)

ਨਵੀਂ ਦਿੱਲੀ- ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਓਮ ਬਿਰਲਾ ਅੱਜ ਦੂਜੀ ਵਾਰ ਸਪੀਕਰ ਚੁਣੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5 ਸਾਲ ਤੁਸੀਂ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰੋਗੇ। ਤੁਹਾਡੀ ਇਹ ਮਿੱਠੀ-ਮਿੱਠੀ ਮੁਸਕਾਨ ਸਾਨੂੰ ਸਾਰਿਆਂ ਨੂੰ ਖੁਸ਼ ਕਰਦੀ ਆਈ ਹੈ। ਦੂਜੀ ਵਾਰ ਸਪੀਕਰ ਦਾ ਕਾਰਜਭਾਰ ਮਿਲਣਾ, ਨਵੇਂ-ਨਵੇਂ ਰਿਕਾਰਡ ਬਣਦੇ ਵੇਖ ਰਹੇ ਹਾਂ। ਬਲਰਾਮ ਜਾਖੜ ਜੀ ਨੂੰ 5 ਸਾਲ ਦਾ ਕਾਰਜਕਾਲ ਖ਼ਤਮ ਕਰਨ ਮਗਰੋਂ ਸਪੀਕਰ ਦੀ ਜ਼ਿੰਮੇਵਾਰੀ ਫਿਰ ਤੋਂ ਮਿਲੀ ਸੀ। ਇਨ੍ਹਾਂ ਤੋਂ ਬਾਅਦ ਤੁਸੀਂ ਹੋ, ਜਿਸ ਨੂੰ ਇਹ ਮੌਕਾ ਮਿਲਿਆ ਹੈ। ਨਵਾਂ ਇਤਿਹਾਸ ਤੁਸੀਂ ਗੜ੍ਹਿਆ ਹੈ। ਸਾਡੇ ਵਿਚੋਂ ਜ਼ਿਆਦਾਤਰ ਸੰਸਦ ਮੈਂਬਰ ਦੀ ਤੁਹਾਡੇ ਨਾਲ ਜਾਣ-ਪਛਾਣ ਹੈ। ਇਕ ਸੰਸਦ ਦੇ ਰੂਪ ਵਿਚ ਤੁਸੀਂ ਜਿਸ ਤਰ੍ਹਾਂ ਨਾਲ ਇਕ ਸੰਸਦ ਮੈਂਬਰ ਹੋਣ ਦੇ ਨਾਅਤੇ ਕੰਮ ਕਰਦੇ ਹੋ, ਇਹ ਵੀ ਜਾਣਨ ਅਤੇ ਸਿੱਖਣ ਯੋਗ ਹੈ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ 17ਵੀਂ ਲੋਕ ਸਭਾ ਸੰਸਦੀ ਇਤਿਹਾਸ ਦਾ ਸੁਨਹਿਰੀ ਕਾਲਖੰਡ ਰਹੀ ਹੈ। ਤੁਹਾਡੀ ਪ੍ਰਧਾਨਗੀ ਵਿਚ ਜੋ ਫ਼ੈਸਲੇ ਹੋਏ ਹਨ, ਸਦਨ ਜ਼ਰੀਏ ਜੋ ਸੁਧਾਰ ਹੋਏ ਹਨ, ਉਹ ਤੁਹਾਡੀ ਅਤੇ ਸਦਨ ਦੀ ਵਿਰਾਸਤ ਹੈ। ਭਾਰਤੀ ਨਿਆਂ ਸੰਹਿਤਾ ਤੋਂ ਲੈ ਕੇ ਮੁਸਲਿਮ ਮਹਿਲਾ ਵਿਆਹ ਸੁਰੱਖਿਆ ਐਕਟ ਅਤੇ ਨਾਰੀ ਸ਼ਕਤੀ ਵੰਦਨ ਬਿੱਲ ਤੱਕ ਤੁਹਾਡੀ ਪ੍ਰਧਾਨਗੀ ਵਿਚ 17ਵੀਂ ਲੋਕ ਸਭਾ ਨੇ ਭਵਿੱਖ ਦੀ ਬੁਨਿਆਂਦ ਰੱਖੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਭਵਿੱਖ ਵਿਚ ਇਸ ਦਾ ਮਾਣ ਕਰੇਗਾ। ਭਾਰਤ ਨੂੰ ਆਧੁਨਿਕ ਬਣਾਉਣ ਲਈ ਹਰ ਪਾਸਿਓਂ ਕੋਸ਼ਿਸ਼ਾਂ ਹੋ ਰਹੀਆਂ ਹਨ ਤਾਂ ਇਹ ਨਵੀਂ ਸੰਸਦ ਵੀ ਤੁਹਾਡੀ ਪ੍ਰਧਾਨਗੀ ਹੇਠ ਭਵਿੱਖ ਲਿਖਣ ਦਾ ਕੰਮ ਕਰੇਗੀ। ਨਵੀਂ ਪਾਰਲੀਮੈਂਟ ਭਵਨ ਵਿਚ ਸਾਡੀ ਐਂਟਰੀ ਵੀ ਤੁਹਾਡੀ ਪ੍ਰਧਾਨਗੀ ਹੇਠ ਹੋਈ ਅਤੇ ਤੁਸੀਂ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਲਏ ਜਿਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ​​ਕਰਨ ਵਿਚ ਮਦਦ ਕੀਤੀ ਹੈ।

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਇਹ ਸੰਸਦ 140 ਕਰੋੜ ਦੇਸ਼ਵਾਸੀਆਂ ਦੀ ਉਮੀਦ ਦਾ ਕੇਂਦਰ ਹੈ। ਸੰਸਦ ਦੀ ਕਾਰਵਾਈ, ਜਵਾਬਦੇਹੀ ਅਤੇ ਆਚਰਣ ਸਾਡੇ ਦੇਸ਼ ਵਾਸੀਆਂ ਦੇ ਮਨਾਂ ਵਿਚ ਲੋਕਤੰਤਰ ਪ੍ਰਤੀ ਵਫ਼ਾਦਾਰੀ ਨੂੰ ਹੋਰ ਮਜ਼ਬੂਤ ​​ਕਰਦਾ ਹੈ। ਸਤਿਕਾਰਯੋਗ ਪ੍ਰਧਾਨ ਜੀ ਮੈਨੂੰ ਯਕੀਨ ਹੈ ਕਿ ਤੁਸੀਂ ਸਫਲ ਹੋਵੋਗੇ। ਪਰ ਤੁਹਾਡੀ ਪ੍ਰਧਾਨਗੀ ਹੇਠ ਇਹ 18ਵੀਂ ਲੋਕ ਸਭਾ ਦੇਸ਼ ਦੇ ਨਾਗਰਿਕਾਂ ਦੇ ਸੁਫ਼ਨਿਆਂ ਨੂੰ ਵੀ ਸਫਲਤਾਪੂਰਵਕ ਪੂਰਾ ਕਰੇਗੀ।


Tanu

Content Editor

Related News