2 ਸਾਲ ਪਹਿਲਾਂ ਮਾਪਿਆਂ ਵਲੋਂ ਛੱਡੀ ਗਈ ਮਾਸੂਮ ਨੂੰ ਸਪੇਨ ਦੇ ਜੋੜੇ ਨੇ ਲਿਆ ਗੋਦ, ਵਜ੍ਹਾ ਹੈ ਖ਼ਾਸ

11/19/2022 11:40:09 AM

ਭਰਤਪੁਰ (ਵਾਰਤਾ)- ਰਾਜਸਥਾਨ ਦੇ ਭਰਤਪੁਰ 'ਚ ਕਰੀਬ 2 ਸਾਲ ਪਹਿਲਾਂ ਮਾਤਾ-ਪਿਤਾ ਵਲੋਂ ਪਾਲਨਾ ਗ੍ਰਹਿ 'ਚ ਲਾਵਾਰਸ ਸਥਿਤੀ 'ਚ ਛੱਡੀ ਗਈ ਇਕ ਮਾਸੂਮ ਵਾਲਿਕਾ ਸ਼ੁਭੀ ਨੂੰ ਹੁਣ ਮੁੜ ਇਕ ਨਵੇਂ ਮਾਤਾ-ਪਿਤਾ ਦਾ ਪਿਆਰ ਮਿਲ ਗਿਆ। 2 ਸਾਲਾਂ ਤੋਂ ਬਾਲਿਕਾ ਗ੍ਰਹਿ 'ਚ ਰਹਿ ਰਹੀ ਸ਼ੁਭੀ ਨੂੰ ਸ਼ੁੱਕਰਵਾਰ ਨੂੰ ਸਪੇਨ ਦੇ ਇਕ ਜੋੜੇ ਨੇ ਗੋਦ ਲੈ ਲਿਆ। ਸਾਰੀਆਂ ਕਾਗਜ਼ੀ ਅਤੇ ਕਾਨੂੰਨੀ ਰਸਮਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚੀ ਨੂੰ ਸਪੇਨ ਦੇ ਜੋੜੇ ਨੂੰ ਸੌਂਪ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਪੇਨ ਦੇ ਮੈਡ੍ਰਿਡ ਵਾਸੀ ਗੈਬਰੀਅਲ ਅਤੇ ਉਨ੍ਹਾਂ ਦੀ ਪਤਨੀ ਮਾਰੀਆ ਨੂੰ ਬਾਲਿਕਾ ਗ੍ਰਹਿ ਦੀ ਕਰੀਬ 2 ਸਾਲ ਦੀ ਬੱਚੀ ਸ਼ੁਭੀ ਨੂੰ ਗੋਦ ਦਿੱਤਾ ਗਿਆ। ਸ਼ੁਭੀ ਦਾ 20 ਦਸੰਬਰ ਨੂੰ ਦੂਜਾ ਜਨਮਦਿਨ ਵੀ ਹੈ। ਅਜਿਹੇ 'ਚ ਸ਼ੁਭੀ ਹੁਣ ਆਪਣਾ ਦੂਜਾ ਜਨਮ ਦਿਨ ਮੈਡ੍ਰਿਡ 'ਚ ਮਨਾਏਗੀ।

PunjabKesari

ਮੈਡ੍ਰਿਡ ਵਾਸੀ ਗੈਬਰੀਅਲ ਨੇ ਦੱਸਿਆ ਕਿ ਭਾਰਤ ਦੇ ਬੱਚੇ ਬਹੁਤ ਸਮਾਰਟ ਹੁੰਦੇ ਹਨ, ਉਨ੍ਹਾਂ ਦਾ ਰਵੱਈਆ ਵੀ ਬਹੁਤ ਚੰਗਾ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਸ਼ੁਭੀ ਦੇ ਰੂਪ 'ਚ ਭਾਰਤ ਤੋਂ ਦੂਜਾ ਬੱਚਾ ਗੋਦ ਲੈ ਰਹੇ ਹਨ। ਇਸ ਤੋਂ ਪਹਿਲਾਂ ਉਹ ਓਡੀਸ਼ਾ ਤੋਂ ਸੋਨਲ ਨਾਮ ਦੀ ਬੱਚੀ ਨੂੰ ਵੀ ਗੋਦ ਲੈ ਚੁੱਕੇ ਹਨ। ਗੈਬਰੀਅਲ ਨੇ ਦੱਸਿਆ ਕਿ ਸਪੇਨ ਅਤੇ ਹੋਰ ਦੇਸ਼ਾਂ 'ਚ ਬੱਚੇ ਗੋਦ ਲੈਣਾ ਥੋੜ੍ਹਾ ਮੁਸ਼ਕਲ ਹੈ ਅਤੇ ਨਿਯਮ ਵੀ ਬਹੁਤ ਸਖ਼ਤ ਹੈ, ਜਦੋਂ ਕਿ ਭਾਰਤ 'ਚ ਸਪੇਨ ਅਤੇ ਹੋਰ ਦੇਸ਼ਾਂ ਦੀ ਤੁਲਨਾ 'ਚ ਬੱਚੇ ਗੋਦ ਲੈਣਾ ਬਹੁਤ ਆਸਾਨ ਹੈ। ਇੱਥੋਂ ਦੇ ਨਿਯਮ ਵੀ ਇੰਨੇ ਸਖ਼ਤ ਨਹੀਂ ਹਨ। ਇਸ ਲਈ ਗੈਬਰੀਅਲ ਨੇ ਭਾਰਤ ਤੋਂ ਹੁਣ ਤੱਕ 2 ਬੱਚੀਆਂ ਗੋਦ ਲਈਆਂ ਹਨ।

PunjabKesari


DIsha

Content Editor

Related News