ਸੁਸ਼ਮਾ ਸਵਰਾਜ ਸਪੇਨ ''ਚ ਵੱਕਾਰੀ ਐਵਾਰਡ ਨਾਲ ਸਨਮਾਨਿਤ, ਵੀਡੀਓ

Wednesday, Feb 20, 2019 - 10:13 AM (IST)

ਸੁਸ਼ਮਾ ਸਵਰਾਜ ਸਪੇਨ ''ਚ ਵੱਕਾਰੀ ਐਵਾਰਡ ਨਾਲ ਸਨਮਾਨਿਤ, ਵੀਡੀਓ

ਮੈਡ੍ਰਿਡ (ਬਿਊਰੋ)— ਨੇਪਾਲ ਵਿਚ ਸਾਲ 2015 ਵਿਚ ਆਏ ਭੂਚਾਲ ਵਿਚ ਪੀੜਤਾਂ ਦੀ ਮਦਦ ਲਈ ਭਾਰਤ ਵੱਲੋਂ ਕੀਤੀ ਗਈ ਮਦਦ ਦੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਕੀਤੀ ਗਈ। ਹੁਣ ਸਪੇਨ ਨੇ ਆਪਣੇ 71 ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਭਾਰਤ ਦੇ ਸਹਿਯੋਗ ਨੂੰ ਮਾਨਤਾ ਦਿੱਤੀ ਹੈ। ਇਸੇ ਸਿਲਸਿਲੇ ਵਿਚ ਮੰਗਲਵਾਰ ਨੂੰ ਸਪੇਨ ਸਰਕਾਰ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਵੱਕਾਰੀ 'ਗ੍ਰੈਂਡ ਕ੍ਰਾਸ ਆਫ ਦੀ ਆਰਡਰ ਆਫ ਸਿਵਿਲ ਮੈਰਿਟ' ਐਵਾਰਡ ਨਾਲ ਸਨਮਾਨਿਤ ਕੀਤਾ। ਸਪੇਨ ਦੌਰੇ 'ਤੇ ਗਈ ਸੁਸ਼ਮਾ ਨੇ ਭਾਰਤ ਵੱਲੋਂ ਇਸ ਐਵਾਰਡ ਨੂੰ ਸਵੀਕਾਰ ਕੀਤਾ।

 

ਜ਼ਿਕਰਯੋਗ ਹੈ ਕਿ 25 ਅਪ੍ਰੈਲ 2015 ਦੀ ਸਵੇਰ ਨੂੰ ਨੇਪਾਲ ਵਿਚ 7.8 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਵਿਚ 8,000 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 2,000 ਦੇ ਕਰੀਬ ਲੋਕ ਜ਼ਖਮੀ ਹੋਏ ਸਨ। ਇਸ ਕੁਦਰਤੀ ਆਫਤ ਸਮੇਂ ਪ੍ਰਤੀਕਿਰਿਆ ਕਰਨ ਵਾਲਾ ਭਾਰਤ ਪਹਿਲਾ ਦੇਸ਼ ਸੀ ਅਤੇ ਇਸ ਨੇ 'ਆਪਰੇਸ਼ਨ ਮੈਤਰੀ' ਦੇ ਤਹਿਤ ਮਦਦ ਕੀਤੀ ਸੀ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੇ ਉਸ ਸਮੇਂ ਦੇ ਆਪਣੇ ਹਮਰੁਤਬਾ ਸੁਸ਼ੀਲ ਕੋਇਰਾਲਾ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ। ਰਾਹਤ ਕੰਮ ਵਿਚ ਐੱਨ.ਡੀ.ਆਰ.ਐੱਫ., ਹਵਾਈ ਫੌਜ ਅਤੇ ਫੌਜ ਦੀ ਵੀ ਮਦਦ ਲਈ ਗਈ ਸੀ।


author

Vandana

Content Editor

Related News