ਮੀਡੀਆ ਅਤੇ ਫਿਲਮ ਇੰਡਸਟਰੀ ਲਈ SOP ਜਾਰੀ, ਪ੍ਰਕਾਸ਼ ਜਾਵਡੇਕਰ ਨੇ ਕੀਤਾ ਐਲਾਨ

08/24/2020 3:22:08 AM

ਨਵੀਂ ਦਿੱਲੀ : ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਦਾ ਨਿਰਮਾਣ ਸ਼ੁਰੂ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਲੱਗਭੱਗ 6 ਮਹੀਨੇ ਤੋਂ ਫਿਲਮ ਅਤੇ ਟੀ.ਵੀ. ਸੀਰੀਅਲ ਪ੍ਰੋਡਕਸ਼ਨ ਬੰਦ ਪਿਆ ਸੀ ਪਰ ਕੁੱਝ ਸੂਬਿਆਂ 'ਚ ਇਜਾਜ਼ਤ ਦੇਣ ਤੋਂ ਬਾਅਦ ਥੋੜ੍ਹੇ ਰੂਪ 'ਚ ਸ਼ੁਰੂ ਹੋਇਆ। ਇਸ ਵਿਸ਼ੇ 'ਚ ਸੂਚਨਾ ਪ੍ਰਸਾਰਣ ਮੰਤਰਾਲਾ  ਨੇ ਅੱਜ ਐੱਸ.ਓ.ਪੀ. ਜਾਰੀ ਕੀਤੀ। ਐੱਸ.ਓ.ਪੀ. ਦੀ ਵਿਸ਼ੇਸ਼ਤਾ ਹੈ ਕਿ ਜੋ ਕਿਰਦਾਰ ਨਿਭਾ ਰਹੇ ਹਨ ਉਹ ਮਾਸਕ ਨਹੀਂ ਪਾਉਣੇ ਅਤੇ ਬਾਕੀ ਸਾਰੇ ਮਾਸਕ ਪਾਉਣਗੇ।

ਜਾਵਡੇਕਰ ਨੇ ਕਿਹਾ ਕਿ ਸੂਬਾ ਸਰਕਾਰ ਚਾਹੁਣ ਤਾਂ ਐੱਸ.ਓ.ਪੀ. 'ਚ ਇਲਾਵਾ ਚੀਜ਼ਾਂ ਨੂੰ ਵੀ ਜੋੜ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ੂਟਿੰਗ ਮੁੜ ਸ਼ੁਰੂ ਹੋਣ ਨਾਲ ਮਾਲੀ ਹਾਲਤ ਨੂੰ ਬੜਾਵਾ ਮਿਲੇਗਾ।

ਮੀਡੀਆ ਪ੍ਰੋਡਕਸ਼ਨ ਨਾਲ ਜੁੜੇ ਲੋਕਾਂ ਨੂੰ ਹੇਠ ਲਿਖੇ ਗੱਲਾਂ ਦਾ ਪਾਲਣ ਕਰਨਾ ਹੋਵੇਗਾ-

ਉਨ੍ਹਾਂ ਕਿਹਾ, ‘ਅੱਜ ਆਈ.ਬੀ. ਮੰਤਰਾਲਾ ਨੇ ਮੀਡੀਆ ਜਗਤ 'ਚ ਕੰਮ ਮੁੜ ਸ਼ੁਰੂ ਕਰਨ ਲਈ ਇੱਕ ਐੱਸ.ਓ.ਪੀ. ਜਾਰੀ ਕੀਤਾ ਹੈ। ਐੱਸ.ਓ.ਪੀ. ਦੇ ਪਿੱਛੇ ਇੱਕੋ ਜਿਹੇ ਸਿੱਧਾਂਤ ਉਦਯੋਗ 'ਚ ਕਲਾਕਾਰਾਂ ਅਤੇ ਕਰਮਚਾਰੀਆਂ ਲਈ ਇੱਕ ਸੁਰੱਖਿਅਤ ਕਾਰਜ ਮਾਹੌਲ ਬਣਾਉਣ 'ਚ ਮਦਦ ਕਰੇਗਾ।’

ਜਾਵਡੇਕਰ ਨੇ ਕਿਹਾ ਕਿ ਸਿਹਤ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਤੋਂ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐੱਸ.ਓ.ਪੀ. ਨੂੰ ਅੰਤਮ ਰੂਪ ਦਿੱਤਾ ਗਿਆ ਹੈ।

ਜਾਵਡੇਕਰ ਨੇ ਟਵੀਟ ਕਰ ਕਿਹਾ, ‘ਐੱਸ.ਓ.ਪੀ. ਸ਼ੂਟ ਸਥਾਨਾਂ ਅਤੇ ਹੋਰ ਕਾਰਜ ਸਥਾਨਾਂ 'ਤੇ ਸਮਰੱਥ ਉਚਿਤ ਦੂਰੀ ਨੂੰ ਯਕੀਨੀ ਕਰਦਾ ਹੈ ਨਾਲ ਹੀ ਇਸ 'ਚ ਉਚਿਤ ਸਫਾਈ, ਭੀੜ ਪ੍ਰਬੰਧਨ ਅਤੇ ਸੁਰੱਖਿਆ ਉਪਕਰਣਾਂ ਲਈ ਪ੍ਰਬੰਧ ਸਮੇਤ ਉਪਾਅ ਸ਼ਾਮਲ ਹਨ।’

ਉਨ੍ਹਾਂ ਕਿਹਾ, ‘ਘੱਟ ਤੋਂ ਘੱਟ ਸੰਪਰਕ’ ਐੱਸ.ਓ.ਪੀ. 'ਚ ਮੁੱਢਲੀਆਂ ਹਨ। ਇਹ ਘੱਟ ਤੋਂ ਘੱਟ ਸਰੀਰਕ ਸੰਪਰਕ ਅਤੇ ਹੇਅਰ ਸਟਾਈਲਿਸਟਾਂ ਵੱਲੋਂ ਪੀ.ਪੀ.ਈ., ਪ੍ਰੋਪਸ ਅਤੇ ਮੇਕਅਪ ਕਲਾਕਾਰਾਂ ਵੱਲੋਂ ਯਕੀਨੀ ਕੀਤਾ ਜਾਵੇਗਾ।’


Inder Prajapati

Content Editor

Related News