ਸੋਨੀਪਤ: ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Saturday, Nov 09, 2019 - 04:32 PM (IST)

ਸੋਨੀਪਤ—ਹਰਿਆਣਾ ਦੇ ਸੋਨੀਪਤ ਜ਼ਿਲੇ 'ਚ ਜੁੱਤੀਆਂ-ਚੱਪਲਾਂ ਵਾਲੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅੱਜ ਸਵੇਰਸਾਰ ਸੋਨੀਪਤ ਦੇ ਉਦਯੋਗਿਕ ਇਲਾਕੇ 'ਚ ਪਲਾਟ ਨੰਬਰ 508 'ਚ ਸਥਿਤ ਇੱਕ ਜੁੱਤੀਆਂ-ਚੱਪਲਾਂ ਦੀ ਫੈਕਟਰੀ 'ਚ ਵਾਪਰਿਆ। ਅੱਗ ਇੰਨੀ ਭਿਆਨਕ ਰੂਪ 'ਚ ਲੱਗੀ ਕਿ ਲੱਖਾਂ ਦਾ ਸਾਮਾਨ ਸੜ ਕੇ ਰਾਖ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਪਹੁੰਚੀਆਂ ਅਤੇ ਕਾਫੀ ਸਮੱਸਿਆਵਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਗਨੀਮਤ ਨਾਲ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।