ਗੈਂਗਵਾਰ ਨਾਲ ਕੰਬਿਆ ਸੋਨੀਪਤ, ਲੜਕੇ ਦੀ ਹੱਤਿਆ ਕਰਕੇ ਲਾਸ਼ ਸੁੱਟੀ ਪਿੰਡ ''ਚ ਮੋੜ ''ਤੇ

Friday, Dec 08, 2017 - 12:08 PM (IST)

ਗੈਂਗਵਾਰ ਨਾਲ ਕੰਬਿਆ ਸੋਨੀਪਤ, ਲੜਕੇ ਦੀ ਹੱਤਿਆ ਕਰਕੇ ਲਾਸ਼ ਸੁੱਟੀ ਪਿੰਡ ''ਚ ਮੋੜ ''ਤੇ

ਸੋਨੀਪਤ — ਸੋਨੀਪਤ ਦੇ ਪਿੰਡ ਬਰੋਣਾ 'ਚ ਬੀਤੀ ਰਾਤ ਇਕ ਘਰ 'ਚ ਫਾਇਰਿੰਗ ਕੀਤੀ ਗਈ। ਇਸ ਕਾਰਨ ਦਿਨੇਸ਼ ਨਾਂ ਦੇ ਲੜਕੇ ਦੀ ਮੌਤ ਹੋ ਗਈ, ਜਦੋਂਕਿ ਉਸਦੀ ਮਾਂ ਵੀ ਛੱਰੇ ਲੱਗਣ ਕਾਰਨ ਜ਼ਖਮੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari
ਮ੍ਰਿਤਕ ਲੜਕੇ ਦੀ ਪਛਾਣ ਪਿਡ ਬਰੋਣਾ ਦੇ ਦਿਨੇਸ਼ ਦੇ ਰੂਪ 'ਚ ਹੋਈ ਹੈ। ਕਮਲਾ ਨੇ ਪੁਲਸ ਨੂੰ ਦੱਸਿਆ ਕਿ ਕੁਝ ਲੜਕੇ ਆਏ ਅਤੇ ਉਸਦੇ ਬੇਟੇ ਦਿਨੇਸ਼ ਨੂੰ ਆਪਣੀ ਸਕਾਰਪਿਓ 'ਚ ਬਿਠਾ ਕੇ ਲੈ ਗਏ। ਕਮਲਾ ਦੀ ਮੰਨਿਏ ਤਾਂ ਉਨ੍ਹਾਂ ਦਿਨੇਸ਼ ਨੂੰ ਮਾਰ ਰੇ ਮੋੜ 'ਤੇ ਸੁੱਟ ਦਿੱਤਾ ਅਤੇ ਇਸ ਗੱਲ ਦਾ ਉਸ ਸਮੇਂ ਪਤਾ ਲੱਗਾ, ਜਦੋਂ ਕੁਝ ਦੇਰ ਬਾਅਦ ਕੁਝ ਲੜਕੇ ਉਸਦੇ ਦੂਸਰੇ ਬੇਟੇ ਰਵੀ ਨੂੰ ਉਸਦੇ ਨਾਲ ਝਗੜਾ ਹੋ ਜਾਣ ਦੀ ਗੱਲ ਕਹਿ ਕੇ ਬੁਲਾਉਣ ਲਈ ਆਏ।

PunjabKesari
ਇਸ ਤੋਂ ਪਹਿਲਾਂ ਕੀ ਕੋਈ ਕੁਝ ਸਮਝ ਪਾਉਂਦਾ ਲੜਕਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੰਯੋਗ ਨਾਲ ਰਵੀ ਬੱਚ ਗਿਆ ਪਰ ਜਦੋਂ ਮਾਂ ਵਿਚ ਆਈ ਤਾਂ ਛੱਰੇ ਲੱਗਣ ਨਾਲ ਉਹ ਜ਼ਖਮੀ ਹੋ ਗਈ। ਵਾਰਦਾਤ ਦੀ ਖਬਰ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਪਰ ਉਸ ਸਮੇਂ ਤੱਕ ਦੋਸ਼ੀ ਫਰਾਰ ਹੋ ਚੁੱਕੇ ਸਨ।

PunjabKesari
ਇਹ ਪੂਰੀ ਵਾਰਦਾਤ ਗੈਂਗਵਾਰ ਨਾਲ ਜੋੜੀ ਜਾ ਰਹੀ ਹੈ। ਸੂਤਰਾਂ ਦੇ ਮੁਤਾਬਕ ਮ੍ਰਿਤਕ ਦਿਨੇਸ਼ ਦੇ ਭਰਾ 'ਤੇ ਦਿੱਲੀ 'ਚ ਕਈ ਹੱਤਿਆ ਦੇ ਮਾਮਲੇ ਦਰਜ ਸਨ ਪਰ ਉਹ ਇਨ੍ਹਾਂ ਸਾਰੇ ਮਾਮਲਿਆਂ ਤੋਂ ਬਰੀ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ ਰਵੀ ਨੂੰ ਵੀ ਮਾਰਨ ਲਈ ਆਏ ਸਨ  ਪਰ ਉਹ ਬਚ ਗਿਆ। ਉਹ ਇਕ ਨਾਮੀ ਬਦਮਾਸ਼ ਨੀਰਜ ਬਵਾਨਾ ਦਾ ਸਾਥੀ ਦੱਸਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਚੰਦਰਭਾਨ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News