ਪੁੱਤ ਪੈਦਾ ਨਾ ਹੋਣ ''ਤੇ ਸਹੁਰੇ ਮਾਰਦੇ ਸੀ ਤਾਅਨੇ, 3 ਧੀਆਂ ਦੀ ਮਾਂ ਨੇ ਕੀਤਾ ਅਜਿਹਾ ਕੰਮ ਪੜ੍ਹ ਉੱਡ ਜਾਣਗੇ ਹੋਸ਼

Tuesday, Oct 15, 2024 - 12:43 PM (IST)

ਸੋਨੀਪਤ- 3 ਧੀਆਂ ਦੀ ਮਾਂ ਨੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਕਾਰਨ ਟਰੇਨ ਅੱਗੇ ਛਾਲ ਮਾਰ ਕੇ ਜੀਵਨ ਲੀਲਾ ਖ਼ਤਮ ਕਰ ਲਈ। ਦੋਸ਼ ਹੈ ਕਿ ਪੁੱਤ ਪੈਦਾ ਨਾ ਹੋਣ ਕਾਰਨ ਔਰਤ ਨੂੰ ਤਾਅਨੇ ਮਾਰੇ ਜਾਂਦੇ ਸਨ। ਰੇਲਵੇ ਪੁਲਸ ਨੇ ਜਾਂਚ ਕਰ ਕੇ ਨਾਗਰਿਕ ਹਸਪਤਾਲ 'ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪਿਤਾ ਨੇ ਧੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਖ਼ੁਦਕੁਸ਼ੀ ਨੂੰ ਮਜ਼ਬੂਰ ਕਰਨ ਦਾ ਕੇਸ ਦਰਜ ਕਰਵਾਇਆ ਹੈ।

ਸਰਕਾਰੀ ਰੇਲਵੇ ਪੁਲਸ ਥਾਣਾ ਮੁਖੀ ਮਹਾਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੋਮਵਾਰ ਨੂੰ ਸੂਚਨਾ ਮਿਲੀ ਸੀ ਕਿ ਸ਼ਨੀ ਮੰਦਰ ਕੋਲ ਇਕ ਔਰਤ ਨੇ ਟਰੇਨ ਨੰਬਰ-12006 ਕਾਲਕਾ ਸ਼ਤਾਬਦੀ ਐਕਸਪ੍ਰੈੱਸ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਔਰਤ ਦੀ ਪਛਾਣ ਸੋਨੀਪਤ ਦੇ ਜਟਵਾੜਾ ਸਥਿਤ ਵਾਲਮੀਕੀ ਮੁਹੱਲਾ ਵਾਸੀ ਬਿੰਦੂ ਦੇ ਰੂਪ ਵਿਚ ਹੋਈ। ਮਾਮਲੇ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ।  ਸੂਚਨਾ ਮਿਲਦੇ ਹੀ ਔਰਤ ਦਾ ਪੇਕਾ ਪਰਿਵਾਰ ਵੀ ਹਸਪਤਾਲ ਪਹੁੰਚਿਆ।

ਗਨੌਰ ਵਾਸੀ ਰਾਮਨਿਵਾਸ ਨੇ ਦੋਸ਼ ਲਾਇਆ ਕਿ ਉਸ ਨੇ ਆਪਣੀ ਧੀ ਬਿੰਦੂ ਦਾ ਵਿਆਹ ਨਵੰਬਰ 2013 'ਚ ਜਟਵਾੜਾ ਦੇ ਵਾਲਮੀਕੀ ਮੁਹੱਲਾ ਵਾਸੀ ਨਿਤਿਨ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਧੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਕਈ ਵਾਰ ਸਮਝੌਤਾ ਵੀ ਹੋਇਆ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਬਾਜ਼ ਨਹੀਂ ਆਇਆ। ਅਕਸਰ ਧੀ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਸੀ। ਉਸ ਨੂੰ ਘਰੋਂ ਕੱਢਣ ਦੀ ਧਮਕੀ ਵੀ ਦਿੱਤੀ ਗਈ। ਸੋਮਵਾਰ ਸਵੇਰੇ ਵੀ ਉਨ੍ਹਾਂ ਦੀ ਧੀ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਸ ਤੋਂ ਤੰਗ ਆ ਕੇ ਧੀ ਨੇ ਟਰੇਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮਾਮਲੇ 'ਚ ਰਾਮਨਿਵਾਸ ਦੇ ਬਿਆਨਾਂ ਦੇ ਆਧਾਰ 'ਤੇ ਪਤੀ ਨਿਤਿਨ ਸਮੇਤ ਸੱਸ, ਸਹੁਰਾ, ਜੀਜਾ ਅਤੇ ਸਾਲੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Tanu

Content Editor

Related News