ਚੋਣ ਨਤੀਜਿਆਂ ਤੋਂ ਇਕ ਦਿਨ ਪਹਿਲੇ ਹੁੱਡਾ ਨੇ ਕਿਹਾ- ''ਨਾ ਮੈਂ ਟਾਇਰਡ ਹਾਂ, ਨਾ ਰਿਟਾਇਰਡ''

Monday, Oct 07, 2024 - 03:16 PM (IST)

ਨਵੀਂ ਦਿੱਲੀ (ਭਾਸ਼ਾ)- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਫਿਰ ਕਿਹਾ ਕਿ ਉਹ ਨਾ ਤਾਂ 'ਟਾਇਰਡ (ਥੱਕੇ) ਹਨ ਅਤੇ ਨਾ ਹੀ 'ਰਿਟਾਇਰਡ' (ਸੇਵਾਮੁਕਤ) ਹਨ। ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਦੀ ਉਨ੍ਹਾਂ ਦੀ ਦਾਅਵੇਦਾਰੀ ਨਾਲ ਜੁੜੇ ਸਵਾਲ 'ਤੇ ਇਹ ਟਿੱਪਣੀ ਕੀਤੀ। ਹੁੱਡਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਦੇ ਫ਼ੈਸਲੇ ਨੂੰ ਪਾਰਟੀ ਦੇ ਸਾਰੇ ਨੇਤਾ ਮੰਨਣਗੇ। ਉਨ੍ਹਾਂ ਨੇ ਉਮੀਦ ਜਤਾਈ ਕਿ ਹਰਿਆਣਾ 'ਚ ਕਾਂਗਰਸ ਨੂੰ ਬੰਪਰ ਬਹੁਮਤ ਮਿਲਣ ਜਾ ਰਿਹਾ ਹੈ, ਕਿਉਂਕਿ ਸਾਰੇ ਵਰਗਾਂ ਨੇ ਉਸ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ : ਮੈਂ ਖ਼ੁਦ ਭਾਜਪਾ ਲਈ ਕਰਾਂਗਾ ਪ੍ਰਚਾਰ, ਜਾਣੋ ਅਜਿਹਾ ਕਿਉਂ ਬੋਲੇ ਕੇਜਰੀਵਾਲ

ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ,''ਲੋਕ ਸਭਾ ਚੋਣਾਂ 'ਚ ਸਾਰੀਆਂ 10 ਸੀਟਾਂ 'ਤੇ ਕਾਂਗਰਸ ਦਾ ਵੋਟ ਸ਼ੇਅਰ ਵਧਿਆ ਹੈ ਅਤੇ ਭਾਜਪਾ ਦਾ ਘਟਿਆ ਹੈ। ਇਹ ਸਾਫ਼ ਸੰਕੇਤ ਹੈ ਕਿ ਹਰਿਆਣਾ 'ਚ ਅਬਕੀ ਵਾਰ ਕਾਂਗਰਸ ਦੀ ਸਰਕਾਰ ਬਣੇਗੀ।'' ਮੁੱਖ ਮੰਤਰੀ ਨਾਲ ਜੁੜੇ ਸਵਾਲ 'ਤੇ 77 ਸਾਲਾ ਹੁੱਡਾ ਨੇ ਕਿਹਾ,''ਮੁੱਖ ਮੰਤਰੀ ਨੂੰ ਲੈ ਕੇ ਕੋਈ ਸਵਾਲ ਨਹੀਂ ਹੈ। ਵਿਧਾਇਕਾਂ ਦੇ ਸੁਝਾਅ ਜਾਣੇ ਜਾਣਗੇ ਅਤੇ ਹਾਈ ਕਮਾਨ ਫ਼ੈਸਲਾ ਕਰੇਗਾ। ਜਿਸ ਦੇ ਨਾਂ 'ਤੇ ਵੀ ਫ਼ੈਸਲਾ ਹੋਵੇਗਾ, ਸਭ ਮੰਨਣਗੇ।'' ਉਨ੍ਹਾਂ ਨੇ ਫਿਰ ਦੋਹਰਾਇਆ ਕਿ ਉਹ ਨਾ ਤਾਂ 'ਟਾਇਰਡ' ਹਨ ਅਤੇ ਨਾ ਹੀ 'ਰਿਟਾਇਡ' ਹਨ। ਕਾਂਗਰਸ ਦੀ ਜਿੱਤ ਦੀ ਸਥਿਤੀ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ 'ਚ ਸਭ ਤੋਂ ਅੱਗੇ ਮੰਨੇ ਜਾ ਰਹੇ ਹੁੱਡਾ ਪਿਛਲੇ ਕੁਝ ਹਫ਼ਤਿਆਂ 'ਚ ਇਹ ਬਿਆਨ ਕਈ ਵਾਰ ਦੇ ਚੁੱਕੇ ਹਨ। ਹੁੱਡਾ ਨੇ ਇਹ ਵੀ ਕਿਹਾ ਕਿ ਕਾਂਗਰਸ ਇਨ੍ਹਾਂ ਚੋਣਾਂ 'ਚ ਹਰਿਆਣਾ ਦੇ ਸਾਰੇ ਖੇਤਰਾਂ 'ਚ ਚੰਗਾ ਪ੍ਰਦਰਸ਼ਨ ਕਰਨ ਜਾ ਰਹੀ ਹੈ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨ ਹੋਣਗੇ। ਵੋਟਿੰਗ 5 ਅਕਤੂਬਰ ਨੂੰ ਹੋਈ ਸੀ। ਵੋਟਿੰਗ ਤੋਂ ਬਾਅਦ ਆਏ ਲਗਭਗ ਸਾਰੇ ਐਗਜਿਟ ਪੋਲ ਨੇ ਇਸ ਚੋਣਾਂ 'ਚ ਕਾਂਗਰਸ ਦੀ ਜਿੱਤ ਦੀ ਸੰਭਾਵਨਾ ਜਤਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News