ਸਾਬਕਾ ਉੱਪ ਮੁੱਖ ਮੰਤਰੀ ਦੀ ਗੱਡੀ 'ਤੇ ਮਾਰੇ ਪੱਥਰ, ਹੋਈ FIR

Tuesday, Oct 01, 2024 - 01:33 PM (IST)

ਸਾਬਕਾ ਉੱਪ ਮੁੱਖ ਮੰਤਰੀ ਦੀ ਗੱਡੀ 'ਤੇ ਮਾਰੇ ਪੱਥਰ, ਹੋਈ FIR

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਵਿਧਾਨ ਸਭਾ ਖੇਤਰ 'ਚ ਬੀਤੀ ਰਾਤ ਨੂੰ ਚੋਣ ਪ੍ਰਚਾਰ ਦੌਰਾਨ ਹਰਿਆਣਾ ਦੇ ਸਾਬਕਾ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਉਨ੍ਹਾਂ ਨਾਲ ਮੌਜੂਦ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਦੀ ਗੱਡੀ 'ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਘਟਨਾ ਦੇ ਸਮੇਂ ਨੇਤਾਵਾਂ ਦਾ ਕਾਫ਼ਲਾ ਰੁਕਿਆ ਹੋਇਆ ਸੀ ਅਤੇ ਸੋਮਵਾਰ ਸ਼ਾਮ ਨੂੰ ਜਦੋਂ ਘਟਨਾ ਹੋਈ, ਉਦੋਂ ਵਾਹਨ 'ਚ ਕੋਈ ਨਹੀਂ ਸੀ। ਉਨ੍ਹਾਂ ਦੱਸਿਆ ਕਿ ਚੋਣ ਪ੍ਰਚਾਰ ਲਈ ਜਾ ਰਹੇ ਚੌਟਾਲਾ ਅਤੇ ਆਜ਼ਾਦ ਦੀ ਗੱਡੀ 'ਤੇ ਕੁਝ ਨੌਜਵਾਨਾਂ ਨੇ ਪੱਥਰ ਸੁੱਟੇ ਅਤੇ ਧਿਆਨ ਭਟਕਾਉਣ ਲਈ ਧੂੜ ਮਿੱਟੀ ਵੀ ਉਡਾਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਦੁਸ਼ਯੰਤ ਚੌਟਾਲਾ ਅਤੇ ਪੁਲਸ ਵਿਚਾਲੇ ਬਹਿਸ ਵੀ ਹੋਈ। ਉਚਾਨਾ ਵਿਧਾਨ ਸਭਾ ਸੀਟ ਤੋਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਦੁਸ਼ਯੰਤ ਚੌਟਾਲਾ ਉਮੀਦਵਾਰ ਹਨ ਅਤੇ ਚੰਦਰਸ਼ੇਖਰ ਉਨ੍ਹਾਂ ਦੇ ਸਮਰਥਨ 'ਚ ਰੋਡ ਸ਼ੋਅ ਕਰਨ ਆਏ ਸਨ। ਦੇਸ਼ ਸ਼ਾਮ ਇਨ੍ਹਾਂ ਦਾ ਕਾਫ਼ਨਾ ਉਚਾਨਾ ਕਲਾਂ ਪਿੰਡ ਪਹੁੰਚਿਆ ਸੀ। ਸੂਚਨਾ ਮਿਲਣ 'ਤੇ ਉਚਾਨਾ ਥਾਣਾ ਇੰਚਾਰਜ (ਐੱਸਐੱਚਓ) ਪਵਨ ਕੁਮਾਰ ਮੌਕੇ 'ਤੇ ਪੁੱਜੇ।

ਇਹ ਵੀ ਪੜ੍ਹੋ : ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ

ਉਨ੍ਹਾਂ ਦੱਸਿਆ ਕਿ ਪਥਰਾਅ 'ਚ ਗੱਡੀ 'ਤੇ ਸਕਰੈਚ ਦੇ ਨਿਸ਼ਾਨ ਸਨ ਅਤੇ ਚੰਦਰਸ਼ੇਖਰ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਸੀ। ਪੁਲਸ ਮੁਤਾਬਕ ਸੋਮਵਾਰ ਨੂੰ ਚੋਣ ਪ੍ਰਚਾਰ ਦੌਰਾਨ ਉਚਾਨਾ ਨਿਵਾਸੀ 74 ਸਾਲਾ ਇਕ ਵਿਅਕਤੀ ਅਤੇ ਦੁਸ਼ਯੰਤ ਵਿਚਾਲੇ ਉਸ ਸਮੇਂ ਬਹਿਸ ਹੋ ਗਈ ਸੀ, ਜਦੋਂ ਉਨ੍ਹਾਂ ਨੇ ਉਸ ਤੋਂ ਕੁਝ ਸਵਾਲ ਪੁੱਛੇ ਸਨ। ਇਸ ਦੌਰਾਨ ਮੌਕੇ 'ਤੇ ਪਹੁੰਚੇ ਥਾਣਾ ਇੰਚਾਰਜ ਨਾਲ ਵੀ ਦੁਸ਼ਯੰਤ ਦੀ ਬਹਿਸ ਹੋਈ। ਵਿਵਾਦ ਵਧਣ 'ਤੇ ਮੌਕੇ 'ਤੇ ਵਾਧੂ ਪੁਲਸ ਫੋਰਸ ਬੁਲਾਈ ਗਈ। ਰੋਡ ਸ਼ੋਅ ਨੂੰ ਉੱਥੇ ਹੀ ਰੋਕ ਦਿੱਤਾ ਗਿਆ ਅਤੇ ਦੁਸ਼ਯੰਤ ਅਤੇ ਚੰਦਰਸ਼ੇਖਰ ਵੀ ਗੱਡੀ ਤੋਂ ਹੇਠਾਂ ਉਤਰ ਕੇ ਵਰਕਰਾਂ ਵਿਚਕਾਰ ਆ ਗਏ। ਦੱਸਿਆ ਜਾਂਦਾ ਹੈ ਕਿ ਦੁਸ਼ਯੰਤ ਚੌਟਾਲਾ ਨੇ ਐੱਸਐੱਚਓ ਨੂੰ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ, ਜਿਸ ’ਤੇ ਐੱਸਐੱਚਓ ਨੇ ਐੱਫ.ਆਈ.ਆਰ. ਦਰਜ ਕਰਨ ਲਈ ਕਿਹਾ। ਇਸ 'ਤੇ ਚੌਟਾਲਾ ਨੇ ਕਥਿਤ ਤੌਰ 'ਤੇ ਕਿਹਾ ਕਿ ਐੱਸਐੱਚਓ ਕੋਲ ਕਾਰਵਾਈ ਕਰਨ ਲਈ ਇਕ ਘੰਟੇ ਦਾ ਸਮਾਂ ਸੀ। ਇਸ ਦੌਰਾਨ ਉੱਥੇ ਭੀੜ ਇਕੱਠੀ ਹੋ ਗਈ। ਬਾਅਦ 'ਚ ਚੰਦਰਸ਼ੇਖਰ ਉਥੋਂ ਦੂਜੀ ਕਾਰ 'ਚ ਚਲੇ ਗਏ। ਐੱਸਐੱਚਓ ਨੇ ਦੱਸਿਆ ਕਿ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਸ਼ਿਕਾਇਤ 'ਚ ਨਾਮਜ਼ਦ ਸੀਨੀਅਰ ਸਿਟੀਜ਼ਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੁਸ਼ਯੰਤ ਚੌਟਾਲਾ ਅਤੇ ਚੰਦਰਸ਼ੇਖਰ ਆਜ਼ਾਦ ਦੇ ਕਾਫਲੇ ਨੂੰ ਸਖ਼ਤ ਸੁਰੱਖਿਆ ਵਿਚਕਾਰ ਬਾਹਰ ਕੱਢਿਆ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News